ਚੰਡੀਗੜ੍ਹ ਡਿਸਕੋ ਗੋਲੀਕਾਂਡ : ਸਾਹਮਣੇ ਆਈ ਇਹ ਵੱਡੀ ਗੱਲ

Tuesday, Oct 13, 2020 - 05:54 PM (IST)

ਚੰਡੀਗੜ੍ਹ ਡਿਸਕੋ ਗੋਲੀਕਾਂਡ : ਸਾਹਮਣੇ ਆਈ ਇਹ ਵੱਡੀ ਗੱਲ

ਚੰਡੀਗੜ੍ਹ (ਸੁਸ਼ੀਲ) : ਸੈਕਟਰ-9 ਸਥਿਤ ਐੱਸ. ਕੇ. ਡਿਸਕ 'ਚ ਡਾਂਸ ਕਰਦਿਆਂ ਪੈਸੇ ਵਰ੍ਹਾਉਣ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਕੁੱਟਮਾਰ ਤੋਂ ਬਾਅਦ ਗੋਲੀ ਮਾਰਨ ਵਾਲੇ ਪੰਜ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਸਵਾਰ ਹਮਲਾਵਰ ਲੁਧਿਆਣਾ ਚਲੇ ਗਏ। ਪੁਲਸ ਹਮਲਾਵਰਾਂ ਦਾ ਸੁਰਾਗ ਲਗਾ ਕੇ ਉਨ੍ਹਾਂ ਨੂੰ ਫੜਨ ਲਈ ਰਵਾਨਾ ਹੋ ਗਈ ਹੈ, ਉੱਥੇ ਹੀ ਗੋਲੀ ਲੱਗਣ ਨਾਲ ਜਖ਼ਮੀ ਟਿਕਟਾਕ ਸਟਾਰ ਜ਼ੀਰਕਪੁਰ ਦੇ ਪ੍ਰੀਤ ਕਾਲੋਨੀ ਨਿਵਾਸੀ ਸੌਰਭ ਗੁੱਜਰ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਂਚ 'ਚ ਸਾਹਮਣੇ ਆਇਆ ਕਿ ਹਮਲਾਵਰ ਮੋਵਿਸ਼ ਆਪਣੇ ਚਾਰ ਸਾਥੀਆਂ ਅਤੇ ਦੋ ਲੜਕੀ ਦੋਸਤਾਂ ਨਾਲ ਕਲੱਬ 'ਚ ਆਇਆ ਸੀ। ਉਸ ਨੇ ਕਲੱਬ 'ਚ ਕਰੀਬ ਸਾਢੇ ਦਸ ਵਜੇ ਐਂਟਰੀ ਕੀਤੀ ਸੀ। ਇਸ ਦੌਰਾਨ ਮੋਵਿਸ਼ ਆਪਣੇ ਦੋਸਤਾਂ ਨਾਲ ਅਤੇ ਸੌਰਭ ਗੁੱਜਰ ਆਪਣੇ ਦੋਸਤਾਂ ਨਾਲ ਡਾਂਸ ਕਰਨ ਲੱਗਾ ਸੀ। ਡਾਂਸ ਕਰਦਿਆਂ ਪੈਸੇ ਵਰ੍ਹਾਉਣ 'ਤੇ ਦੋਵਾਂ ਧਿਰਾਂ 'ਚ ਕੁਟਮਾਰ ਹੋ ਗਈ। ਕੁੱਟਮਾਰ ਹੋਣ ਤੋਂ ਬਾਅਦ ਦੋਵੇਂ ਧਿਰਾਂ ਬਾਹਰ ਆ ਗਈਆਂ। ਇਸ ਤੋਂ ਬਾਅਦ ਮੋਵਿਸ਼ ਨੇ ਗੋਲੀ ਚਲਾ ਕੇ ਸੌਰਭ ਨੂੰ ਜਖ਼ਮੀ ਕਰ ਦਿੱਤਾ। ਇਸ ਤੋਂ ਇਲਾਵਾ ਹਮਲਾਵਰ ਦੇ ਨਾਲ ਆਏ ਨੌਜਵਾਨਾਂ ਨੇ ਲੋਹੇ ਦੀ ਰਾਡ ਨਾਲ ਵੀ ਹਮਲਾ ਕੀਤਾ ਅਤੇ ਗੱਡੀ ਵਿਚ ਫਰਾਰ ਹੋ ਗਏ। ਜ਼ੀਰਕਪੁਰ ਦੇ ਸੌਰਭ ਗੁੱਜਰ 'ਤੇ ਹਮਲਾ ਕਰਨ ਵਾਲੇ ਮੋਵਿਸ਼ ਅਤੇ ਉਸ ਦੇ ਦੋਸਤ ਗੋਲੀ ਚਲਾਉਂਦੇ ਅਤੇ ਕੁੱਟਮਾਰ ਕਰਦੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ। ਪੁਲਸ ਵਲੋਂ ਡਿਸਕਾਂ ਅਤੇ ਆਸਪਾਸ ਦੇ ਸ਼ੋਅ ਰੂਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਜ਼ਬਤ ਕਰ ਲਈ। ਫੁਟੇਜ 'ਚ ਮੋਵਿਸ਼ ਆਪਣੇ ਦੋਸਤਾਂ ਨਾਲ ਕਰੀਬ ਸਾਢੇ ਦਸ ਵਜੇ ਡਿਸਕ 'ਚ ਐਂਟਰ ਕਰਦੇ ਹੋਏ ਕੈਦ ਹੋ ਗਿਆ। ਕਰੀਬ 15 ਮਿੰਟ ਤੋਂ ਬਾਅਦ ਹਮਲਾਵਰ ਗੋਲੀ ਚਲਾ ਕੇ ਬਾਹਰ ਆਉਂਦਾ ਹੋਇਆ ਦਿਖਾਈ ਦਿੱਤਾ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ, ਟਿਕ-ਟੌਕ ਸਟਾਰ 'ਤੇ ਨੌਜਵਾਨਾਂ ਨੇ ਸ਼ਰੇਆਮ ਚਲਾਈਆਂ ਗੋਲੀਆਂ

PunjabKesari

ਡਿਸਕ ਮਾਲਕ ਨੇ ਪੁਲਸ ਨੂੰ ਨਹੀਂ ਦੱਸਿਆ, ਕੁੱਟਮਾਰ ਦੀ ਫੁਟੇਜ ਵੀ ਡਿਲੀਟ ਕਰ ਦਿੱਤੀ 
ਹੈਰਾਨੀ ਇਹ ਹੈ ਕਿ ਐੱਸ. ਕੇ. ਡਿਸਕ ਮਾਲਕ ਨੇ ਡਿਸਕ ਦੇ ਅੰਦਰ ਹੋਈ ਕੁਟਮਾਰ ਦਾ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ। ਜੇਕਰ ਡਿਸਕ ਸਟਾਫ਼ ਦੋਵੇਂ ਗੁਟਾਂ ਵਿਚ ਹੋਈ ਕੁਟਮਾਰ ਦੀ ਜਾਣਕਾਰੀ ਪੁਲਸ ਨੂੰ ਦੇ ਦਿੰਦੇ ਤਾਂ ਗੋਲੀ ਚੱਲਣ ਦੀ ਨੌਬਤ ਨਾ ਆਉਂਦੀ। ਇਹੀ ਨਹੀਂ ਡਿਸਕ ਮਾਲਕ ਨੇ ਕਈ ਲਾਪਰਵਾਹੀ ਵਰਤੀ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਡਿਸਕ ਮਾਲਕ ਨੇ ਕੁੱਟਮਾਰ ਦੀ ਫੁਟੇਜ ਵੀ ਡਿਲੀਟ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇੱਥੋਂ ਦੇ ਇੰਡਸਟ੍ਰੀਅਲ ਖੇਤਰ 'ਚ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬ੍ਰਾਂਡ ਦੀ ਹੱਤਿਆ ਦੀ ਗੁੱਥੀ ਅਜੇ ਸੁਲਝੀ ਨਹੀਂ ਸੀ ਕਿ ਸੈਕਟਰ-9ਸੀ ਸਥਿਤ ਐੱਸ. ਕੇ. ਬਾਰ 'ਚ ਉਸ ਸਮੇਂ ਅਫੜਾ-ਹਫੜੀ ਮਚ ਗਈ ਜਦੋਂ ਟਿਕ-ਟੌਕ ਸਟਾਰ 'ਤੇ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਟਿਕ-ਟੌਕ ਸਟਾਰ ਸੌਰਵ ਗੁੱਜਰ ਨੂੰ ਗੋਲੀ ਪੱਟ 'ਤੇ ਲੱਗੀ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ। ਜਿਸ ਦੇ ਬਾਅਦ ਕਲੱਬ ਕਰਮੀਆਂ ਨੇ ਜ਼ਖ਼ਮੀ ਹਾਲਤ 'ਚ ਟਿਕ-ਟੌਕ ਸਟਾਰ ਸੌਰਵ ਨੂੰ ਪੀ. ਜੀ. ਆਈ. 'ਚ ਦਾਖਲ ਕਰਵਾਇਆ। ਜ਼ਖ਼ਮੀ ਦੀ ਪਛਾਣ ਜੀਕਰਪੁਰ ਨਿਵਾਸੀ ਪ੍ਰੀਤ ਕਾਲੋਨੀ ਸੌਰਵ ਗੁੱਜਰ ਟਿੱਕ-ਟੌਕ ਸਟਾਰ ਦੇ ਰੂਪ 'ਚ ਹੋਈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਦੇ ਡੇਢ ਘੰਟੇ ਬਾਅਦ ਪੁਲਸ ਨੇ ਪੁੱਜ ਕੇ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ : ਕਿਸਾਨਾਂ ਦੇ ਧਰਨਿਆਂ ਤੋਂ ਧਿਆਨ ਹਟਾਉਣ ਲਈ ਕੇਂਦਰ ਵੱਲੋਂ ਕਿਸੇ ਵੇਲੇ ਵੀ ਹੋ ਸਕਦੈ ਗੁਰਦੁਆਰਾ ਚੋਣਾਂ ਦਾ ਐਲਾਨ  


author

Anuradha

Content Editor

Related News