ਪੰਜਾਬ ''ਚ ਹਾਈ ਅਲਰਟ ਮਗਰੋਂ ''ਚੰਡੀਗੜ੍ਹ'' ''ਚ ਵੀ ਸਖ਼ਤੀ, ਡਰੋਨ ਉਡਾਉਣ ''ਤੇ ਰੋਕ ਸਣੇ ਇਹ ਹੁਕਮ ਜਾਰੀ

Thursday, Sep 16, 2021 - 09:25 AM (IST)

ਪੰਜਾਬ ''ਚ ਹਾਈ ਅਲਰਟ ਮਗਰੋਂ ''ਚੰਡੀਗੜ੍ਹ'' ''ਚ ਵੀ ਸਖ਼ਤੀ, ਡਰੋਨ ਉਡਾਉਣ ''ਤੇ ਰੋਕ ਸਣੇ ਇਹ ਹੁਕਮ ਜਾਰੀ

ਚੰਡੀਗੜ੍ਹ (ਰਾਜਿੰਦਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਮਹੀਨੇ ਆਈ. ਈ. ਡੀ. ਟਿਫ਼ਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈ. ਐਸ. ਆਈ. ਦੀ ਸ਼ਹਿ ਪ੍ਰਾਪਤ ਅੱਤਵਾਦੀ ਗਿਰੋਹ ਦੇ 4 ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬੇ ਵਿੱਚ ਹਾਈ ਅਲਰਟ ਦੇ ਹੁਕਮ ਦਿੱਤੇ ਹਨ। ਇਸ ਦੇ ਮੱਦੇਨਜ਼ਰ ਹੁਣ ਚੰਡੀਗੜ੍ਹ 'ਚ ਵੀ ਸਖ਼ਤੀ ਵਧਾ ਦਿੱਤੀ ਗਈ ਹੈ। ਸ਼ਹਿਰ ਵਿਚ ਧਾਰਾ-144 ਲਾਗੂ ਕਰਨ ਦੇ ਨਾਲ ਹੀ ਡਰੋਨ ਉਡਾਉਣ ’ਤੇ ਰੋਕ ਲਾਈ ਗਈ ਹੈ। ਡਿਸਟ੍ਰਿਕਟ ਮੈਜਿਸਟ੍ਰੇਟ ਮਨਦੀਪ ਸਿੰਘ ਬਰਾੜ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਾ ਸਿਰਫ਼ ਡਰੋਨ ਸਗੋਂ ਲੋਅ ਫਲਾਇੰਗ ਆਬਜੈਕਟਸ ’ਤੇ ਵੀ ਰੋਕ ਲਾਈ ਗਈ ਹੈ।

ਇਹ ਵੀ ਪੜ੍ਹੋ : ਪੇਪਰ ਲੀਕ ਮਾਮਲੇ 'ਚ ਐਕਸ਼ਨ ਮੋਡ ’ਤੇ 'ਮੁੱਖ ਮੰਤਰੀ', ਸਿੱਖਿਆ ਸਕੱਤਰ ਤੋਂ ਮੰਗੀ ਰਿਪੋਰਟ

ਲੋਕਾਂ ਦੀ ਸੁਰੱਖਿਆ ਨੂੰ ਵੇਖਦਿਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਖ਼ਤਰਨਾਕ ਸਾਬਿਤ ਹੋ ਸਕਦੀਆਂ ਹਨ, ਜਿਸ ਕਾਰਨ ਹੀ ਡਿਸਟ੍ਰਿਕਟ ਮੈਜਿਸਟ੍ਰੇਟ ਮਨਦੀਪ ਸਿੰਘ ਬਰਾੜ ਨੇ ਧਾਰਾ-144 ਤਹਿਤ ਇਹ ਰੋਕ ਲਾਈ ਹੈ। ਨਿਰਦੇਸ਼ਾਂ ਵਿਚ ਲਿਖਿਆ ਗਿਆ ਹੈ ਕਿ ਲੋਕ ਡਰੋਨ ਦੀ ਦੁਰਵਰਤੋਂ ਕਰ ਸਕਦੇ ਹਨ, ਜਿਸ ਨਾਲ ਸਕਿਓਰਿਟੀ ਥਰੈੱਟ ਨੂੰ ਵੇਖਦਿਆਂ ਰੋਕ ਲਾਉਣੀ ਜ਼ਰੂਰੀ ਹੈ। ਇਹ ਰੋਕ 19 ਸਤੰਬਰ ਤੋਂ ਲਾਗੂ ਹੋ ਕੇ 17 ਨਵੰਬਰ ਤੱਕ ਲਾਗੂ ਰਹੇਗੀ, ਜਿਸ ਵਿਚ ਕਿਸੇ ਵੀ ਤਰ੍ਹਾਂ ਦੇ ਈਵੈਂਟ ਵਿਚ ਡਰੋਨ ਨੂੰ ਨਹੀਂ ਉਡਾਇਆ ਜਾ ਸਕੇਗਾ। ਹਾਲਾਂਕਿ ਇਹ ਹੁਕਮ ਪੁਲਸ ਮੁਲਾਜ਼ਮਾਂ ਅਤੇ ਹੋਰ ਸਰਕਾਰੀ ਏਜੰਸੀਆਂ ’ਤੇ ਲਾਗੂ ਨਹੀਂ ਹੋਣਗੇ ਜੇਕਰ ਉਹ ਆਪਣੀ ਡਿਊਟੀ ਸਬੰਧੀ ਡਰੋਨ ਉਡਾ ਰਹੇ ਹੋਣਗੇ। ਇਸ ਲਈ ਕੰਪੀਟੈਂਟ ਅਥਾਰਟੀ ਤੋਂ ਡਰੋਨ ਉਡਾਉਣ ਦੇ ਹੁਕਮਾਂ ਦੀ ਕਾਪੀ ਦੇ ਨਾਲ ਹੀ ਮੁਲਾਜ਼ਮ ਦਾ ਵਰਦੀ ਵਿਚ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸੋਸ਼ਲ ਈਵੈਂਟਸ ਵਿਚ ਪਹਿਲਾਂ ਤੋਂ ਇਜਾਜ਼ਤ ਲੈ ਕੇ ਫੋਟੋਗ੍ਰਾਫ਼ੀ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਈਵੈਂਟਸ ਵਿਚ ਰਿੰਗ ਸੈਰੇਮਨੀ, ਪ੍ਰੀ-ਵੈਡਿੰਗ ਫੋਟੋਸ਼ੂਟ ਅਤੇ ਵੈਡਿੰਗ ਸੈਰੇਮਨੀ ਸ਼ਾਮਲ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਮੁਹੱਈਆ ਕਰਾਉਣ ਸਬੰਧੀ ਸਰਕਾਰ ਦਾ ਅਹਿਮ ਫ਼ੈਸਲਾ
ਸ਼ਹਿਰ 'ਚ ਧਰਨੇ ਪ੍ਰਦਰਸ਼ਨਾਂ 'ਤੇ ਰੋਕ
ਡੀ. ਸੀ. ਮਨਦੀਪ ਸਿੰਘ ਬਰਾੜ ਨੇ ਸ਼ਹਿਰ ਵਿਚ ਧਾਰਾ-144 ਲਾਗੂ ਕਰ ਕੇ ਧਰਨੇ-ਪ੍ਰਦਰਸ਼ਨਾਂ ’ਤੇ ਰੋਕ ਲਾ ਦਿੱਤੀ ਹੈ। ਇਸ ਦੇ ਤਹਿਤ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਕੋਈ ਵੀ ਸੰਗਠਨ ਜਾਂ ਯੂਨੀਅਨ ਧਰਨੇ-ਪ੍ਰਦਰਸ਼ਨ ਨਹੀਂ ਕਰ ਸਕੇਗੀ। ਪ੍ਰਦਰਸ਼ਨ, ਰੈਲੀ ਅਤੇ ਧਰਨੇ ਲਈ ਪ੍ਰਸ਼ਾਸਨ ਨੇ ਸੈਕਟਰ-25 ਰੈਲੀ ਗਰਾਊਂਡ ਦੀ ਜਗ੍ਹਾ ਤੈਅ ਕੀਤੀ ਹੈ। ਇੱਥੇ ਵੀ ਪ੍ਰਦਰਸ਼ਨ ਤੋਂ ਪਹਿਲਾਂ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। ਪ੍ਰਸ਼ਾਸਨ ਨੇ ਪਹਿਲਾਂ ਵੀ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ ਪਰ ਬਾਵਜੂਦ ਇਸ ਦੇ ਸ਼ਹਿਰ ਵਿਚ ਧਰਨੇ-ਪ੍ਰਦਰਸ਼ਨ ਜਾਰੀ ਰਹੇ ਅਤੇ ਹੁਣ ਫਿਰ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਚਿੱਟੇ ਦੇ ਕਹਿਰ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਧਾਰਾ-144 ਤਹਿਤ 5 ਜਾਂ ਉਸ ਤੋਂ ਜ਼ਿਆਦਾ ਲੋਕ ਜੇਕਰ ਸ਼ਹਿਰ ਦੀ ਜਨਤਕ ਥਾਂ ’ਤੇ ਕਾਨੂੰਨ ਵਿਵਸਥਾ ਭੰਗ ਕਰਦੇ ਹਨ, ਤਾਂ ਉਨ੍ਹਾਂ ’ਤੇ ਧਾਰਾ-144 ਦੀ ਉਲੰਘਣਾ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਕਿ ਪ੍ਰਸ਼ਾਸਨ ਨੂੰ ਇਹ ਸੂਚਨਾਵਾਂ ਮਿਲ ਰਹੀਆਂ ਸਨ ਕਿ ਕੁੱਝ ਲੋਕ ਸ਼ਹਿਰ ਵਿਚ ਧਰਨੇ-ਪ੍ਰਦਰਸ਼ਨ ਕਰ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਜਿਸ ਕਾਰਨ ਹੀ ਇਹ ਧਾਰਾ-144 ਲਾਗੂ ਕੀਤੀ ਗਈ ਹੈ। ਇਹ ਹੁਕਮ ਪੁਲਸ, ਪੈਰਾ-ਮਿਲਟਰੀ ਅਤੇ ਸਰਕਾਰੀ ਮੁਲਾਜ਼ਮਾਂ ’ਤੇ ਕੰਮਕਾਰ ਦੌਰਾਨ ਲਾਗੂ ਨਹੀਂ ਹੋਣਗੇ। ਇਹ ਹੁਕਮ 18 ਸਤੰਬਰ ਤੋਂ ਲਾਗੂ ਹੋ ਜਾਣਗੇ ਅਤੇ 16 ਨਵੰਬਰ 2021 ਤੱਕ ਲਾਗੂ ਰਹਿਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News