ਚੰਡੀਗੜ੍ਹ 'ਚ ਕੋਰੋਨਾ ਦੇ 2 ਹੋਰ ਮਾਮਲੇ ਆਏ ਸਾਹਮਣੇ, ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਹੋਈ 18
Thursday, Apr 02, 2020 - 10:07 PM (IST)
ਚੰਡੀਗੜ੍ਹ,(ਪਾਲ) : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 2 ਹੋਰ ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 18 ਹੋ ਚੁੱਕੀ ਹੈ। ਚੰਡੀਗੜ੍ਹ 'ਚ 59 ਸਾਲ ਔਰਤ ਤੇ ਉਸ ਦੀ 10 ਮਹੀਨਿਆਂ ਦੀ ਪੋਤੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇ ਇੱਕ ਐਨ. ਆਰ. ਆਈ. ਜੋੜੇ ਦੇ ਸੰਪਰਕ 'ਚ ਆਏ ਸਨ। ਜਿਸ ਕਾਰਨ ਹੁਣ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ। ਜੀ. ਐੱਮ. ਸੀ. ਐੱਚ. ਦੇ ਆਈਸੋਲੇਸ਼ਨ ਵਾਰਡ ’ਚ ਭਰਤੀ 10 ਮਹੀਨੇ ਦੀ ਇਕ ਬੱਚੀ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਟ੍ਰਾਈਸਿਟੀ ਦੀ ਇਹ ਸਭ ਤੋਂ ਘੱਟ ਉਮਰ ਦੀ ਕੋਰੋਨਾ ਮਰੀਜ਼ ਹੈ। ਇਹ ਬੱਚੀ ਸੈਕਟਰ-33 ’ਚ ਰਹਿਣ ਵਾਲੇ ਐੱਨ. ਆਰ. ਆਈ. ਜੋਡ਼ੇ ਦੀ ਬੇਟੀ ਹੈ, ਜੋ 28 ਮਾਰਚ ਨੂੰ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਮਾਂ-ਬਾਪ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਬੱਚੀ ਦੇ ਨਾਲ ਹੀ ਬੱਚੀ ਦੀ ਦਾਦੀ, ਜਿਸਦੀ ਉਮਰ 61 ਸਾਲ ਹੈ, ਉਸਨੂੰ ਵੀ ਆਈਸੋਲੇਸ਼ਨ ਵਾਰਡ ’ਚ ਦਾਖਲ ਕਰ ਲਿਆ ਗਿਆ ਸੀ। ਬੁੱਧਵਾਰ ਨੂੰ ਦੋਵਾਂ ਦੇ ਸੈਂਪਲ ਲਏ ਗਏ ਸਨ। ਵੀਰਵਾਰ ਨੂੰ ਬੱਚੀ ਦੇ ਨਾਲ-ਨਾਲ ਦਾਦੀ ਵੀ ਕੋਰੋਨਾ ਪਾਜ਼ੇਟਿਵ ਮਿਲੀ। ਉਥੇ ਹੀ, ਪਰਿਵਾਰ ਦੇ ਸੰਪਰਕ ’ਚ ਆਏ ਤਿੰਨ ਲੋਕਾਂ ਨੂੰ ਸਿਹਤ ਵਿਭਾਗ ਨੇ ਹੋਮ ਕੁਆਰੰਟਾਈਨ ਕਰ ਦਿੱਤਾ ਹੈ। ਇਸਦੇ ਨਾਲ ਹੀ ਚੰਡੀਗਡ਼੍ਹ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ। ਜੀ. ਐੱਮ. ਸੀ. ਐੱਚ. ’ਚ ਫਿਲਹਾਲ 16 ਪਾਜ਼ੇਟਿਵ ਮਰੀਜ਼ ਦਾਖਲ ਹਨ ਜਦੋਂਕਿ 8 ਸ਼ੱਕੀ ਮਰੀਜ਼ ਵੀ ਆਈਸੋਲੇਸ਼ਨ ਵਾਰਡ ’ਚ ਦਾਖਲ ਕੀਤੇ ਗਏ ਹਨ।