ਸੁਖਬੀਰ ਤੇ ਹਰਸਿਮਰਤ ਦੇ ਪੁੱਜਣ ਤੋਂ ਪਹਿਲਾਂ 'ਚੰਡੀਗੜ੍ਹ' ਸੀਲ, ਕਿਸੇ ਪਾਸਿਓਂ ਦਾਖ਼ਲ ਨਹੀਂ ਹੋ ਸਕਣਗੇ ਅਕਾਲੀ

Thursday, Oct 01, 2020 - 11:02 AM (IST)

ਚੰਡੀਗੜ੍ਹ : ਪੰਜਾਬ 'ਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦਾ ਜ਼ੋਰਦਾਰ ਤਰੀਕੇ ਨਾਲ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਮੱਦਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਕਿਸਾਨ ਮਾਰਚ ਕੱਢਿਆ ਜਾ ਰਿਹਾ ਹੈ, ਜੋ ਕਿ ਚੰਡੀਗੜ੍ਹ ਪਹੁੰਚ ਕੇ ਰਾਜਪਾਲ ਨਾਲ ਮੁਲਾਕਾਤ ਕਰੇਗਾ।

ਇਹ ਵੀ ਪੜ੍ਹੋ : 10 ਲੱਖ ਤੋਂ ਵੱਧ ਦਾ ਵਿਕਿਆ ਪਾਕਿਸਤਾਨੀ ਨੀਲੀ ਰਾਵੀ ਕਿਸਮ ਦਾ 3 ਸਾਲਾਂ ਦਾ 'ਝੋਟਾ'

PunjabKesari

ਇਸ ਮਾਰਚ ਤਹਿਤ ਚੰਡੀਗੜ੍ਹ 'ਚ 2 ਲੱਖ ਲੋਕਾਂ ਦੇ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਅਕਾਲੀ ਦਲ (ਬਾਦਲ) ਵੱਲੋਂ ਤਿੰਨ ਤਖ਼ਤਾਂ ਤੋਂ ਟਰੈਕਟਰ ਰੈਲੀ ਦੇ ਰੂਪ 'ਚ ਲੱਖਾਂ ਲੋਕਾਂ ਨੂੰ ਲੈ ਕੇ ਹਜ਼ਾਰਾਂ ਵਾਹਨ ਚੰਡੀਗੜ੍ਹ 'ਚ ਦਾਖ਼ਲ ਹੋਣਗੇ।

ਇਹ ਵੀ ਪੜ੍ਹੋ : ਸਕੂਲ ਪ੍ਰੀਖਿਆ 'ਚ ਅਸ਼ਲੀਲ ਵੀਡੀਓ ਚੱਲਣ ਮਗਰੋਂ ਹੁਣ ਕੁੜੀਆਂ ਦੀ ਆਨਲਾਈਨ ਕਲਾਸ 'ਚ ਹੋਈ ਗੰਦੀ ਹਰਕਤ

PunjabKesari

ਇਸ ਨੂੰ ਦੇਖਦੇ ਹੋਏ ਹੀ ਚੰਡੀਗੜ੍ਹ ਪੁਲਸ ਵੱਲੋਂ ਸ਼ਹਿਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਅਕਾਲੀ ਦਲ ਦੀ ਰੈਲੀ ਨੂੰ ਕਿਸੇ ਪਾਸਿਓਂ ਵੀ ਚੰਡੀਗੜ੍ਹ 'ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇੱਥੇ ਇਹ ਵੀ ਦੱਸ ਦੇਈਏ ਕਿ ਅਕਾਲੀ ਦਲ ਦੀ ਰੈਲੀ ਪਹਿਲਾਂ ਮੋਹਾਲੀ ਤੋਂ ਚੰਡੀਗੜ੍ਹ ਆਉਣੀ ਸੀ ਪਰ ਹੁਣ ਇਸ ਦਾ ਰੂਟ ਪਲਾਨ ਬਦਲ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਆਪਸੀ ਰਿਸ਼ਤੇ ਹੋਏ ਤਾਰ-ਤਾਰ, ਭਤੀਜੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ ਤਾਇਆ

ਇਹ ਵੀ ਦੱਸਣਯੋਗ ਹੈ ਕਿ ਸੁਖਬੀਰ ਬਾਦਲ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਨ੍ਹਾਂ ਦੇ ਰੈਲੀ ਵਾਲੇ ਵਾਹਨ ਸੜਕਾਂ 'ਤੇ ਇਕ ਪਾਸੇ ਹੀ ਚੱਲਣਗੇ ਅਤੇ ਆਵਾਜਾਈ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪਾਈ ਜਾਵੇਗਾ ਪਰ ਅਕਾਲੀ ਦਲ ਵੱਲੋਂ 40 ਹਜ਼ਾਰ ਦੇ ਕਰੀਬ ਵਾਹਨਾਂ ਸਮੇਤ ਚੰਡੀਗੜ੍ਹ ਐਂਟਰੀ ਲਈ ਜਾਣੀ ਹੈ, ਜਿਸ ਨੂੰ ਦੇਖਦਿਆਂ ਪਹਿਲਾਂ ਹੀ ਪੁਲਸ ਵੱਲੋਂ ਚੰਡੀਗੜ੍ਹ ਨੂੰ ਸੀਲ ਕਰ ਦਿੱਤਾ ਗਿਆ ਹੈ।



 


Babita

Content Editor

Related News