AIR STRIKE ਤੋਂ ਬਾਅਦ ਚੰਡੀਗੜ੍ਹ ਦੇ ਆਟੋ ਡਰਾਈਵਰ ਨੇ ਵਾਅਦਾ ਕੀਤਾ ਪੂਰਾ (ਵੀਡੀਓ)
Tuesday, Feb 26, 2019 - 05:23 PM (IST)
ਚੰਡੀਗੜ੍ਹ : 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਚੰਡੀਗੜ੍ਹ ਦੇ ਆਟੋ ਡਰਾਈਵਰ ਨੇ ਅਨੋਖੇ ਢੰਗ ਨਾਲ ਦੁੱਖ ਜ਼ਾਹਰ ਕੀਤਾ ਸੀ। ਚੰਡੀਗੜ੍ਹ ਦੇ ਰਹਿਣ ਵਾਲੇ ਅਨਿਲ ਕੁਮਾਰ ਪੁੱਤਰ ਜਗਦੀਸ਼ ਸਿੰਘ ਨਾਂ ਦੇ ਆਟੋ ਡਰਾਈਵਰ ਨੇ ਅੱਤਵਾਦੀ ਹਮਲੇ 'ਤੇ ਦੁੱਖ ਜ਼ਾਹਰ ਕਰਦਿਆਂ ਪ੍ਰਣ ਲੈਂਦੇ ਹੋਏ ਆਪਣੇ ਆਟੋ 'ਤੇ ਵੱਡੇ ਪੋਸਟਰ ਲਾ ਦਿੱਤੇ, ਜਿਸ 'ਤੇ ਲਿਖਿਆ ਹੋਇਆ ਸੀ ਕਿ ਜਿਸ ਦਿਨ ਸ਼ਹੀਦ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਜਾਵੇਗਾ, ਉਸ ਦਿਨ ਤੋਂ ਉਹ ਇਕ ਮਹੀਨੇ ਤੱਕ ਫ੍ਰੀ ਆਟੋ ਚਲਾਵੇਗਾ।
ਹੁਣ ਆਟੋ ਡਰਾਈਵਰ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਉਹ ਆਪਣਾ ਵਾਅਦਾ ਪੂਰਾ ਕਰੇਗਾ। ਉਹ ਇਕ ਮਹੀਨੇ ਤੱਕ ਫ੍ਰੀ 'ਚ ਆਟੋ ਚਲਾਵੇਗਾ ਅਤੇ ਕਿਸੇ ਵੀ ਸਵਾਰੀ ਕੋਲੋਂ ਪੈਸੇ ਨਹੀਂ ਲਵੇਗਾ। ਅਨਿਲ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਸਾਡੀ ਹਵਾਈ ਫੌਜ ਨੇ ਪੁਲਵਾਮਾ ਹਮਲੇ ਦੇ ਬਦਲੇ ਦਾ ਮੂੰਹਤੋੜ ਜਵਾਬ ਦਿੱਤਾ ਹੈ।