ਚੰਡੀਗੜ੍ਹ ਏਅਰਪੋਰਟ ''ਤੇ ਫੜ੍ਹੀ ਕਰੋੜਾਂ ਦੀ ਜਿਊਲਰੀ ਰਿਲੀਜ਼

Thursday, Dec 21, 2017 - 01:19 PM (IST)

ਚੰਡੀਗੜ੍ਹ ਏਅਰਪੋਰਟ ''ਤੇ ਫੜ੍ਹੀ ਕਰੋੜਾਂ ਦੀ ਜਿਊਲਰੀ ਰਿਲੀਜ਼

ਚੰਡੀਗੜ੍ਹ (ਬਿਊਰੋ) : ਚੰਡੀਗੜ੍ਹ ਦੇ ਆਬਕਾਰੀ ਤੇ ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਵਲੋਂ ਮੋਹਾਲੀ ਪੁਲਸ ਦੀ ਮਦਦ ਨਾਲ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਕਾਬੂ ਕੀਤੇ ਗਏ ਮੁੰਬਈ ਦੇ ਦੋ ਵਿਅਕਤੀਆਂ ਤੋਂ ਬਰਾਮਦ ਹੋਈ 4 ਕਰੋੜ, 75 ਲੱਖ ਦੀ ਡਾਇਮੰਡ ਜਿਊਲਰੀ ਨੂੰ ਪ੍ਰਦਰਸ਼ਿਤ ਕੀਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਕਾਬੂ ਕੀਤੇ ਗਏ ਵਿਕਾਸ ਤੇ ਹਰੀਸ਼ ਨੇ ਜਿਊਲਰੀ ਰਿਲੀਜ਼ ਕੀਤੇ ਜਾਣ ਦੇ ਬਦਲੇ ਵਿਚ 28.33 ਲੱਖ ਦੇ ਜ਼ੁਰਮਾਨੇ ਦੀ ਬੈਂਕ ਗਾਰੰਟੀ ਦਿੱਤੀ ਹੈ। ਜ਼ੁਰਮਾਨੇ ਵਿਚ ਜੀ. ਐੱਸ. ਟੀ. ਵੀ ਸ਼ਾਮਲ ਹੈ। ਦੋਹਾਂ ਨੇ ਮੰਗਲਵਾਰ ਨੂੰ ਇਨਵੈਸਟੀਗੇਸ਼ਨ ਜੁਆਇਨ ਕੀਤੀ ਸੀ, ਜਿਥੋਂ ਉਨ੍ਹਾਂ ਨੂੰ ਉਕਤ ਰਿਲੀਫ ਮਿਲੀ ਹੈ। ਦੋਹਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਸਟਾਕ ਦੀ ਲਿਸਟ ਬਣਾਉਣ ਅਤੇ ਐਗਜੀਬਿਸ਼ਨ ਤੋਂ ਪਹਿਲਾਂ ਤੇ ਬਾਅਦ ਵਿਚ ਸਟਾਕ ਦੀ ਜਾਣਕਾਰੀ ਵਿਭਾਗ ਨੂੰ ਦੇਣ।


Related News