ਚੰਡੀਗੜ੍ਹ 'ਚ ਫ਼ੌਜ, ਪੁਲਸ, ਪੈਰਾ-ਮਿਲਟਰੀ ਫੋਰਸ ਨਾਲ ਸਬੰਧਿਤ ਸਾਮਾਨ ਦੀ ਵਿਕਰੀ 'ਤੇ ਰੋਕ
Tuesday, Nov 17, 2020 - 09:21 AM (IST)
ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ 'ਚ ਬਿਨਾਂ ਪਛਾਣ ਪੱਤਰ ਦੇ ਕਿਸੇ ਵੀ ਵਿਅਕਤੀ ਨੂੰ ਫ਼ੌਜ, ਪੁਲਸ, ਪੈਰਾ-ਮਿਲਟਰੀ ਫੋਰਸ ਨਾਲ ਸਬੰਧਿਤ ਕਿਸੇ ਵੀ ਸਮਾਨ ਦੀ ਵਿਕਰੀ ’ਤੇ ਰੋਕ ਲਗਾ ਦਿੱਤੀ ਹੈ। ਡੀ. ਸੀ. ਮਨਦੀਪ ਸਿੰਘ ਬਰਾੜ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਇਹ ਹੁਕਮ ਬੁੱਧਵਾਰ ਤੋਂ ਲੈ ਕੇ 16 ਜਨਵਰੀ, 2021 ਤੱਕ ਲਾਗੂ ਰਹਿਣਗੇ। ਹੁਕਮਾਂ 'ਚ ਕਿਹਾ ਗਿਆ ਹੈ ਕਿ ਇਹ ਦੇਖਣ 'ਚ ਆਇਆ ਹੈ ਕਿ ਅੱਤਵਾਦੀ ਭਾਰਤੀ ਫ਼ੌਜ, ਪੁਲਸ, ਪੈਰਾ-ਮਿਲਟਰੀ ਫੋਰਸ ਦੀ ਵਰਦੀ, ਸਟਿੱਕਰ, ਲੋਗੋ, ਝੰਡੇ ਆਦਿ ਦਾ ਇਸਤੇਮਾਲ ਅੱਤਵਾਦੀ ਘਟਨਾਵਾਂ 'ਚ ਕਰਦੇ ਹਨ।
ਇਹ ਵੀ ਪੜ੍ਹੋ : ਦਰਦਨਾਕ : ਸੰਗਰੂਰ 'ਚ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਕਾਰ ਅੰਦਰ ਸੜ ਕੇ ਮੌਤ
ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਹ ਤੈਅ ਕੀਤਾ ਗਿਆ ਹੈ ਕਿ ਅਜਿਹੇ ਸਮਾਨ ਦੀ ਵਿਕਰੀ ’ਤੇ ਪ੍ਰਸ਼ਾਸਨ ਵੱਲੋਂ ਨਜ਼ਰ ਰੱਖੀ ਜਾਵੇਗੀ। ਪੁਲਸ, ਪੈਰਾ-ਮਿਲਟਰੀ ਫੋਰਸ ਅਤੇ ਫ਼ੌਜ ਦੀ ਵਰਦੀ ਅਤੇ ਹੋਰ ਸਾਜੋ-ਸਾਮਾਨ ਵੇਚਣ ਵਾਲੇ ਦੁਕਾਨਦਾਰ ਮੁਕੰਮਲ ਰਿਕਾਰਡ ਰੱਖਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਟਰੇਨਾਂ ਰੱਦ ਹੋਣ ਕਾਰਨ ਰੁਕੀ 'ਫ਼ੌਜੀਆਂ' ਦੇ ਸਮਾਨ ਦੀ ਸਪਲਾਈ
ਗਾਹਕਾਂ ਦਾ ਸ਼ਨਾਖਤੀ ਕਾਰਡ, ਮੋਬਾਇਲ ਨੰਬਰ ਅਤੇ ਪਤਾ ਨੋਟ ਕਰਨਗੇ। ਜੇਕਰ ਕੋਈ ਦੁਕਾਨਦਾਰ ਅਜਿਹਾ ਕਰਦਾ ਹੈ ਤਾਂ ਉਸ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-188 ਤਹਿਤ ਕਾਰਵਾਈ ਵੀ ਕੀਤੀ ਜਾਵੇਗੀ। ਇਹ ਹੁਕਮ ਸ਼ਹਿਰ 'ਚ ਅਗਲੇ 60 ਦਿਨ ਤੱਕ ਲਾਗੂ ਰਹਿਣਗੇ।