ਚੰਡੀਗੜ੍ਹ ਪ੍ਰਸ਼ਾਸਨ ਨੂੰ ਸਸਤੀ ਜ਼ਮੀਨ ਮੁੱਹਈਆ ਕਰਵਾਏਗਾ ਕੇਂਦਰ

Monday, Jan 20, 2020 - 02:50 PM (IST)

ਚੰਡੀਗੜ੍ਹ ਪ੍ਰਸ਼ਾਸਨ ਨੂੰ ਸਸਤੀ ਜ਼ਮੀਨ ਮੁੱਹਈਆ ਕਰਵਾਏਗਾ ਕੇਂਦਰ

ਚੰਡੀਗੜ੍ਹ (ਸਾਜਨ) : ਕੇਂਦਰ ਸਰਕਾਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਸਤੀਆਂ ਦਰਾਂ 'ਤੇ 100 ਏਕੜ ਜ਼ਮੀਨ ਦੇਣ 'ਤੇ ਵਿਚਾਰ ਕਰ ਰਿਹਾ ਹੈ। ਇਸ ਨਾਲ ਉਹ ਯੋਜਨਾਵਾਂ ਪੂਰੀਆਂ ਹੋਣ ਦੀ ਉਮੀਦ ਜਾਗ ਗਈ ਹੈ, ਜੋ ਫਿਲਹਾਲ ਪੈਂਡਿੰਗ ਪਈਆਂ ਹਨ। ਇਸ 'ਚ ਮੌਲੀਜਾਗਰਾਂ, ਧਨਾਸ ਤੇ ਮਲੋਆ 'ਚ ਖਾਲੀ ਜ਼ਮੀਨ ਸ਼ਾਮਲ ਹੈ, ਜਿਸ 'ਤੇ ਯੋਜਨਾ ਦੇ ਤਹਿਤ ਸਸਤੇ ਹਾਊਸਿੰਗ ਪ੍ਰਾਜੈਕਟ ਉਪਲੱਬਧ ਕਰਵਾਏ ਜਾਣੇ ਹਨ।

ਚੰਡੀਗੜ੍ਹ ਹਾਊਸਿੰਗ ਬੋਰਡ ਦੇ ਚੇਅਰਮੈਨ ਅਜੋਏ ਕੁਮਾਰ ਸਿਨਹਾ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਨ ਵਾਲੇ ਮਕਾਨ ਲਈ ਸਸਤੀ ਜ਼ਮੀਨ ਉਪਲੱਬਧ ਕਰਵਾਏ ਜਾਣ ਦੀ ਮੰਗ ਕੇਂਦਰ ਤੋਂ ਆਏ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਦੇ ਸਾਹਮਣੇ ਰੱਖੀ। ਧਿਆਨਯੋਗ ਹੈ ਕਿ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਾਜੈਕਟ ਲਈ ਨੋਡਲ ਏਜੰਸੀ ਬਣਾਇਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਸਕੱਤਰ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਆਲਾ ਅਧਿਕਾਰੀਆਂ ਨਾਲ ਜੋ ਸਮੀਖਿਆ ਬੈਠਕ ਕੀਤੀ ਹੈ, ਇਸ ਦੀ ਰਿਪੋਰਟ ਜਾ ਕੇ ਕੇਂਦਰ ਸਰਕਾਰ ਦੇ ਸਾਹਮਣੇ ਰੱਖੀ ਜਾਵੇਗੀ।

ਕੇਂਦਰ ਦੀਆਂ ਯੋਜਨਾਵਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਕਿੰਨੇ ਫੀਸਦੀ ਅਤੇ ਕਿੰਨੇ ਸਮੇਂ 'ਚ ਅਮਲੀ ਜਾਮਾ ਪਹਿਨਾਇਆ ਹੈ, ਇਸ ਦਾ ਪੂਰਾ ਡਾਟਾ ਰੱਖਿਆ ਜਾਵੇਗਾ, ਇਸ ਕੰਮ ਦੀ ਪ੍ਰੋਗ੍ਰੈੱਸ ਦੇ ਆਧਾਰ 'ਤੇ ਅੱਗੇ ਕੇਂਦਰ ਦੀਆਂ ਯੋਜਨਾਵਾਂ ਨੂੰ ਲੈ ਕੇ ਰਾਸ਼ੀ ਜਾਰੀ ਕੀਤੀ ਜਾਵੇਗੀ।


author

Babita

Content Editor

Related News