ਚੰਡੀਗੜ੍ਹ ਤੋਂ ਰਾਹਤ ਭਰੀ ਖਬਰ, ਕੋਰੋਨਾ ਪੀੜਤਾਂ ਦੀ ਗਿਣਤੀ ਘਟ ਕੇ 12 ਹੋਈ

Tuesday, Apr 14, 2020 - 02:05 PM (IST)

ਚੰਡੀਗੜ੍ਹ (ਭਾਗਵਤ) : ਇਸ ਸਮੇਂ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਕਾਰਨ ਹੜਕੰਪ ਮਚਿਆ ਹੋਇਆ ਹੈ। ਪੰਜਾਬ ਸਮੇਤ ਚੰਡੀਗੜ੍ਹ ਨੂੰ ਵੀ ਕੋਰੋਨਾ ਨੇ ਆਪਣੇ ਲਪੇਟੇ 'ਚ ਲਿਆ ਹੋਇਆ ਹੈ। ਇਸ ਦੌਰਾਨ ਚੰਡੀਗੜ੍ਹ ਤੋਂ ਮੰਗਲਵਾਰ ਨੂੰ ਰਾਹਤ ਭਰੀ ਖਬਰ ਆਈ ਹੈ। ਪੀ. ਜੀ. ਆਈ. ਤੋਂ ਕੋਰੋਨਾ ਵਾਇਰਸ ਦੇ 2 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਹੁਣ ਹੁਣ ਸ਼ਹਿਰ 'ਚ ਐਕਟਿਵ ਕੇਸਾਂ ਦੀ ਗਿਣਤੀ 14 ਤੋਂ ਘਟ ਕੇ 12 ਰਹਿ ਗਈ ਹੈ, ਜਦੋਂ ਕਿ ਸ਼ਹਿਰ ਦੇ ਕੁੱਲ 21 ਕੇਸ ਕੋਰੋਨਾ ਪਾਜ਼ੇਟਿਵ ਸਨ।

ਇਹ ਵੀ ਪੜ੍ਹੋ : ਕੋਰੋਨਾ 'ਤੇ ਜੰਗ ਜਿੱਤਣ ਵਾਲੇ ਨਵਾਂਸ਼ਹਿਰ ਦੇ ਇਨ੍ਹਾਂ ਭਰਾਵਾਂ ਨੇ ਸਾਂਝੀਆਂ ਕੀਤੀਆਂ ਇਹ ਗੱਲਾਂ
ਇਸ ਤੋਂ ਪਹਿਲਾਂ ਸੈਕਟਰ-37 ਦੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਪਤਨੀ ਅਤੇ ਨਵਜੰਮੀ ਬੱਚੀ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਸੀ। ਦੂਜੀ ਵਾਰ ਦੋਹਾਂ 'ਚੋਂ ਇਕ ਦੀ ਸੈਂਪਲਿੰਗ ਕੀਤੀ ਗਈ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਮਰੀਜ਼ ਦੀ 8 ਸਾਲ ਦੀ ਵੱਡੀ ਬੇਟੀ ਅਤੇ 55 ਸਾਲ ਦੀ ਸੱਸ ਪਾਜ਼ੇਟਿਵ ਆਈ ਸੀ। ਉੱਥੇ ਹੀ 40 ਸਾਲ ਦੇ ਪੀ. ਯੂ. ਦੇ ਅਸਿਸਟੈਂਟ ਪ੍ਰੋਫੈਸਰ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋ ਪਾ ਰਿਹਾ ਹੈ। ਮਰੀਜ਼ ਨੂੰ ਡਾਇਬੀਟੀਜ਼ ਦੀ ਸ਼ਿਕਾਇਤ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਕੋਰੋਨਾ ਨੇ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ

ਮਰੀਜ਼ ਦੀ ਸ਼ੂਗਰ ਵਧ ਗਈ ਹੈ, ਜਿਸ ਕਾਰਨ ਉਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋ ਪਾ ਰਿਹਾ ਹੈ। ਮਰੀਜ਼ ਨੂੰ ਆਈ. ਸੀ. ਯੂ. 'ਚ ਦਾਖਲ ਕੀਤਾ ਗਿਆ ਹੈ, ਜਿੱਥੇ ਉਸ ਨੂੰ ਸਾਹ ਲੈਣ ਲਈ ਨੋਜ਼ਰ ਡਰਿੱਪ ਲਾਈ ਗਈ ਹੈ। ਡਾਕਟਰਾਂ ਮੁਤਾਬਕ ਸ਼ੁੱਕਰਵਾਰ ਨੂੰ ਉਸ ਨੂੰ ਦਾਖਲ ਕੀਤਾ ਗਿਆ ਸੀ ਪਰ ਅਜੇ ਤੱਕ ਇੰਪਰੂਵਮੈਂਟ ਨਹੀਂ ਦਿਸ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਵਿਦੇਸ਼ੋਂ ਪਰਤੇ ਲੋਕਾਂ ਸਬੰਧੀ ਕੀਤਾ ਹੈਰਾਨੀਜਨਕ ਖੁਲਾਸਾ, ਹੁਣ ਕੋਈ ਨਹੀਂ ਬਚੇਗਾ


 


Babita

Content Editor

Related News