ਸੁਖਬੀਰ ਬਾਦਲ ਨੇ ਡੇਰਾ ਸਮਰਥਕ ਵੀਰਪਾਲ ਕੌਰ ਤੇ ਇਕ ਨਿਊਜ਼ ਚੈਨਲ ਨੂੰ ਭੇਜਿਆ ਮਾਨਹਾਨੀ ਨੋਟਿਸ

07/22/2020 9:30:12 AM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡੇਰਾ ਸਿਰਸਾ ਦੀ ਸਮਰਥਕ ਵੀਰਪਾਲ ਕੌਰ ਤੇ ਇਕ ਨਿਊਜ਼ ਚੈਨਲ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਹੈ। ਅਕਾਲੀ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਪਰਾਧਿਕ ਮਾਨਹਾਨੀ ਨੋਟਿਸ ਵਿਚ ਵੀਰਪਾਲ ਕੌਰ ਅਤੇ ਨਿਊਜ਼ ਚੈਨਲ ਨੂੰ ਨੋਟਿਸ ਪ੍ਰਾਪਤ ਹੋਣ ਦੇ ਦੋ ਦਿਨਾਂ ਦੇ ਅੰਦਰ ਮੁਆਫ਼ੀ ਮੰਗਣੀ ਹੋਵੇਗੀ। ਡਾ. ਚੀਮਾ ਨੇ ਕਿਹਾ ਕਿ ਜੇਕਰ ਇਹ ਅਜਿਹਾ ਕਰਨ ਵਿਚ ਅਸਫ਼ਲ ਰਹੇ ਤਾਂ ਫੇਰ ਸੁਖਬੀਰ ਬਾਦਲ ਮਾਨਹਾਨੀ ਦਾ ਦਾਅਵਾ ਕਰਨ ਲਈ ਮਜਬੂਰ ਹੋਣਗੇ।

ਇਹ ਵੀ ਪੜ੍ਹੋਂ : ਔਲਾਦਹੀਣ ਨੂੰਹ ਨੂੰ ਸਹੁਰਿਆਂ ਨੇ ਦਿੱਤੀ ਦਰਦਨਾਕ ਸਜ਼ਾ, ਪੋਸਟਮਾਰਟਮ ਰਿਪੋਰਟ 'ਚ ਹੋਇਆ ਖੁਲਾਸਾ

ਚੀਮਾ ਨੇ ਕਿਹਾ ਕਿ ਨੋਟਿਸ ਮੁਤਾਬਕ ਵੀਰਪਾਲ ਕੌਰ ਨੇ 2022 ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਵਿਰੋਧੀਆਂ ਦੇ ਸਮਰਥਨ ਨਾਲ ਸੁਖਬੀਰ ਬਾਦਲ ਦੀ ਪ੍ਰਤੀਸ਼ਠਾ ਦੇ ਨਾਲ-ਨਾਲ ਬਾਦਲ ਪਰਿਵਾਰ ਅਤੇ ਅਕਾਲੀ ਦਲ ਦੇ ਅਕਸ ਨੂੰ ਵੱਡੀ ਢਾਹ ਲਾਉਣ ਦਾ ਯਤਨ ਕੀਤਾ। ਨੋਟਿਸ 'ਚ ਕਿਹਾ ਗਿਆ ਕਿ ਨਿਊਜ਼ ਚੈਨਲ ਨੇ ਮਨਘੜਤ ਦੋਸ਼ਾਂ ਨੂੰ ਪ੍ਰਸਾਰਿਤ ਕੀਤਾ ਹੈ। ਨੋਟਿਸ 'ਚ ਕਿਹਾ ਗਿਆ ਕਿ ਸਾਰੀ ਦੁਨੀਆਂ ਭਰ ਦੇ ਸਿੱਖ ਇਸ ਗਲਤ ਕਾਰਵਾਈ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਵੱਡਾ ਦੋਸ਼ੀ ਮੰਨਣਗੇ ਤੇ ਵੀਰਪਾਲ ਕੌਰ ਵਲੋਂ ਜੋ ਦੋਸ਼ ਲਗਾਏ ਗਏ ਹਨ, ਅਜਿਹਾ ਜਾਪਦਾ ਹੈ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸਿਆਸੀ ਵਿਰੋਧੀਆਂ ਨੇ ਸਪਾਂਸਰ ਕੀਤਾ ਸੀ।

ਇਹ ਵੀ ਪੜ੍ਹੋਂ : ਪਿਆਰ ਪਾ ਕੇ ਪਹਿਲਾਂ ਜਿੱਤਿਆ ਕੁੜੀ ਦਾ ਭਰੋਸਾ ਫਿਰ ਅੱਧੀ ਰਾਤ ਨੂੰ ਘਰ ਤੋਂ ਬਾਹਰ ਬੁਲਾ ਕੀਤੀ ਹੈਵਾਨੀਅਤ

ਚੀਮਾ ਨੇ ਕਿਹਾ ਕਿ ਇਹ ਬੜੀ ਹੀ ਦੁਰਭਾਗਪੂਰਨ ਹੈ ਕਿ ਵੀਰਪਾਲ ਕੌਰ ਨੇ ਸਲਾਬਤਪੁਰਾ ਦੀ ਘਟਨਾ ਦੇ 13 ਸਾਲ ਬਾਅਦ ਅਚਨਚੇਤ ਟੈਲੀਵਿਜ਼ਨ 'ਤੇ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਖਿਲਾਫ਼ ਗਲਤ ਤੇ ਬੇਬੁਨਿਆਦੀ ਦੋਸ਼ ਲਗਾਏ ਹਨ। ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਨੇ ਵਕੀਲਾਂ ਦੀ ਇਕ ਅੰਦਰੂਨੀ ਕਮੇਟੀ ਸਥਾਪਿਤ ਕੀਤੀ ਹੈ ਜੋ ਸੋਸ਼ਲ ਮੀਡੀਆ ਸਮੇਤ ਮੀਡੀਆ ਦੀ ਨਿਯਮਿਤ ਆਧਾਰ 'ਤੇ ਘੋਖ ਕਰੇਗੀ ਤੇ ਜੋ ਕੋਈ ਵੀ ਪਾਰਟੀ ਅਤੇ ਇਸ ਦੇ ਆਗੂਆਂ ਖਿਲਾਫ਼ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾਏਗਾ, ਉਸ ਖਿਲਾਫ਼ ਮਾਨਹਾਨੀ ਦਾ ਕੇਸ ਦਾਇਰ ਕਰੇਗੀ।


Baljeet Kaur

Content Editor

Related News