ਖਹਿਰਾ ਵੱਲੋਂ ''ਪੰਜਾਬੀ ਏਕਤਾ ਪਾਰਟੀ'' ਲਈ 7 ਬੁਲਾਰੇ ਨਿਯੁਕਤ

Sunday, Jan 13, 2019 - 09:16 AM (IST)

ਖਹਿਰਾ ਵੱਲੋਂ ''ਪੰਜਾਬੀ ਏਕਤਾ ਪਾਰਟੀ'' ਲਈ 7 ਬੁਲਾਰੇ ਨਿਯੁਕਤ

ਚੰਡੀਗੜ (ਸ਼ਰਮਾ) : 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ  ਸੁਖਪਾਲ ਖਹਿਰਾ ਨੇ ਪਾਰਟੀ ਬੁਲਾਰਿਆਂ ਦੀ ਸੂਚੀ ਜਾਰੀ ਕੀਤੀ, ਜੋ ਕਿ ਪਾਰਟੀ ਦੇ ਆਦਰਸ਼ਾਂ ਅਤੇ ਵਿਚਾਰਧਾਰਾ ਨੂੰ ਜਨਤਾ ਸਾਹਮਣੇ ਪੇਸ਼ ਕਰਨਗੇ। ਨਿਯੁਕਤ ਕੀਤੇ ਬੁਲਾਰਿਆਂ 'ਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ,  ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪ੍ਰੈਕਟਿਸ ਕਰ ਰਹੇ ਐਡਵੋਕੇਟ ਗੁਰਪ੍ਰੀਤ ਸਿੰਘ ਸੰਧੂ ਅਤੇ ਬੂਟਾ ਸਿੰਘ ਬੈਰਾਗੀ, ਯੂਥ ਨੇਤਾ ਸੁਖਦੇਵ ਸਿੰਘ ਅੱਪਰਾ, ਡਾ. ਇੰਦਰ ਕੰਵਲ, ਪ੍ਰੋ. ਗੁਰਨੂਰ ਸਿੰਘ ਕੋਮਲ ਅਤੇ ਐਡਵੋਕੇਟ ਸਿਮਰਨਜੀਤ ਕੌਰ ਸ਼ਾਮਲ ਹਨ। ਇਸ ਦੌਰਾਨ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਪਾਰਟੀ ਨੇ ਇਨ੍ਹਾਂ ਸਾਰੇ ਬੁਲਾਰਿਆਂ ਨੂੰ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਪਰ ਵੀ ਪਾਰਟੀ ਦੇ ਨੁਮਾਇੰਦਿਆਂ ਵਜੋਂ ਕੰਮ ਕਰਨ ਦੇ ਅਧਿਕਾਰ ਦਿੱਤੇ ਹਨ।


author

Baljeet Kaur

Content Editor

Related News