ਹਾਈਪਰਲੂਪ ਨਾਲ ਸਿਰਫ 30 ਮਿੰਟ ''ਚ ਤੈਅ ਹੋਵੇਗਾ ਅੰਮ੍ਰਿਤਸਰ ਤੋਂ ਦਿੱਲੀ ਦਾ ਸਫਰ
Wednesday, Dec 04, 2019 - 01:08 PM (IST)

ਚੰਡੀਗੜ੍ਹ : ਸਭ ਠੀਕ ਰਿਹਾ ਤਾਂ ਕਰੀਬ ਦਸ ਸਾਲ ਬਾਅਦ ਅੰਮ੍ਰਿਤਸਰ ਤੋਂ ਦਿੱਲੀ ਦਾ ਸਫਰ 30 ਮਿੰਟ 'ਚ ਹੋ ਜਾਵੇਗਾ। ਇਸ ਲਈ ਅਜੇ 5 ਤੋਂ 6 ਮਹੀਨੇ ਲੱਗ ਸਕਦੇ ਹਨ। ਪੰਜਾਬ ਸਰਕਾਰ ਨੇ ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ-ਕੌਮੀ ਰਾਜਧਾਨੀ ਖੇਤਰ ਕਾਰੀਡੋਰ ਵਿਚ ਹਾਈਪਰਲੂਪ ਟਰਾਂਸਪੋਰਟ ਬੁਨਿਆਦੀ ਢਾਂਚਾ ਪ੍ਰਾਜੈਕਟ ਦੀ ਸੰਭਾਵਨਾ ਤਲਾਸ਼ਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਨਾਲ 10 ਹਜ਼ਾਰ ਦੇ ਕਰੀਬ ਨੌਕਰੀਆਂ ਦੀ ਵੀ ਉਮੀਦ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ ਲਾਸ ਏਂਜਲਸ ਆਧਾਰਿਤ ਕੰਪਨੀ ਵਰਜਿਨ ਹਾਈਪਰਲੂਪ ਵਨ ਨਾਲ ਸਮਝੌਤਾ ਕੀਤਾ ਹੈ। ਇਸ ਕੰਪਨੀ ਨੂੰ ਇਸ ਦੇ ਵੱਡੇ ਨਿਵੇਸ਼ਕਾਰ ਦੁਬਈ ਆਧਾਰਿਤ ਡੀਪੀ ਰਲਡ ਵਲੋਂ ਸਹਿਯੋਗ ਕੀਤਾ ਜਾਵੇਗਾ।
ਇਸ ਹਾਈਪਰਲੂਪ ਦੀ ਸਪੀਡ 1 ਹਜ਼ਾਰ ਤੋਂ 1300 ਕਿ.ਮੀ. ਪ੍ਰਤੀ ਘੰਟਾ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਉਹ ਪ੍ਰਾਜੈਕਟ 2021 ਤੋਂ ਸ਼ੁਰੂ ਹੋਵੇਹਾ ਤੇ ਇਸ ਨੂੰ 2029 ਤੱਕ ਪੂਰਾ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।