ਪੰਜਾਬ ਦੇ ਸਰਹੱਦੀ ਸ਼ਹਿਰ ਗੁਰੂਹਰਸਹਾਏ ਦੀ ਚੰਦਨ ਕੰਬੋਜ ਬਣੀ ਜੱਜ, ਇਲਾਕੇ ’ਚ ਖੁਸ਼ੀ ਦਾ ਮਾਹੌਲ

Saturday, Feb 06, 2021 - 04:17 PM (IST)

ਪੰਜਾਬ ਦੇ ਸਰਹੱਦੀ ਸ਼ਹਿਰ ਗੁਰੂਹਰਸਹਾਏ ਦੀ ਚੰਦਨ ਕੰਬੋਜ ਬਣੀ ਜੱਜ, ਇਲਾਕੇ ’ਚ ਖੁਸ਼ੀ ਦਾ ਮਾਹੌਲ

ਗੁਰੂਹਰਸਹਾਏ (ਆਵਲਾ) : ਪੰਜਾਬ ਦੇ ਸਰਹੱਦੀ ਸ਼ਹਿਰ ਗੁਰੂ ਹਰਸਹਾਏ ਦੀ ਚੰਦਨ ਕੰਬੋਜ ਨੇ ਆਪਣੇ ਪਹਿਲੇ ਯਤਨ ’ਚ ਹੀ ਪੰਜਾਬ ਜੁਡੀਸ਼ੀਅਲ ਪ੍ਰੀਖਿਆ ਪਾਸ ਕਰ ਕੇ ਜੱਜ ਬਣ ਕੇ ਇਤਿਹਾਸ ਰਚ ਦਿੱਤਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ  ਲਈ ਗਈ ਪ੍ਰੀਖਿਆ ਵਿਚ ਚੰਦਨ ਕੰਬੋਜ ਨੇ ਕਾਮਯਾਬੀ ਹਾਸਲ ਕੀਤੀ ਅਤੇ ਇਸ ਸਰਹੱਦੀ ਇਲਾਕੇ ਵਿਚ ਪਹਿਲੀ ਜੱਜ ਵਜੋਂ ਚੁਣੀ ਗਈ ਹੈ।  ਇਸ ਦੌਰਾਨ ਚੰਦਨ ਕੰਬੋਜ ਨੇ ਆਪਣੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ :  ਹਿਜ਼ਬੁਲ ਮੁਜ਼ਾਹਦੀਨ ਦੇ ਹਵਾਲਾ ਆਪ੍ਰੇਟਰ ਮਨਪ੍ਰੀਤ ਸਿੰਘ ਦੇ ਮਾਮਲੇ ’ਚ ਹੋਏ ਅਹਿਮ ਖ਼ੁਲਾਸੇ 

ਜੱਜ ਬਣਨ ਦੀ ਖ਼ੁਸ਼ੀ ’ਚ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੰਦਨ ਕੰਬੋਜ ਨੇ ਦੱਸਿਆ ਕਿ ਮੇਰੀ ਕਾਮਯਾਬੀ ਦਾ ਸਿਹਰਾ ਮੇਰੇ ਦਾਦਾ ਹਰਕ੍ਰਿਸ਼ਨ ਲਾਲ, ਪਿਤਾ ਪਵਨ ਕੁਮਾਰ, ਮਾਤਾ ਪ੍ਰਵੀਨ ਕੌਰ ਨੂੰ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਮੇਰੇ ਚਾਚਾ ਰਾਜੇਸ਼ ਕੁਮਾਰ ਜੀ, ਜੋ ਮੇਰੇ ਮਾਰਗ ਦਰਸ਼ਕ ਬਣੇ ਅਤੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਮੈਂ ਇਹ ਮਾਰਗ ਚੁਣਿਆ। ਚੰਦਨ ਕੰਬੋਜ ਦੀ ਚੋਣ ਜੱਜ ਵਜੋਂ ਹੋਣ ’ਤੇ ਉਸ ਦੇ ਰਿਸ਼ਤੇਦਾਰ, ਸੱਜਣ ਮਿੱਤਰ ਅਤੇ ਹੋਰ ਲੋਕਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਦੀ ਇਸ ਕਾਮਯਾਬੀ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਚੰਦਨ ਕੰਬੋਜ ਨੂੰ ਸਿਰੋਪਾ ਪਾ ਕੇ ਸਨਮਾਨਤ ਵੀ ਕੀਤਾ ਗਿਆ।

ਇਹ ਵੀ ਪੜ੍ਹੋ : ਇਟਲੀ ਵਿਖੇ ਹੁਸ਼ਿਆਰਪੁਰ ਦੇ ਨੌਜਵਾਨ ਕੁਲਵਿੰਦਰ ਸਿੰਘ ਦੀ  ਮੌਤ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News