CMC ਹਸਪਤਾਲ ਲੁਧਿਆਣਾ ਵਿਖੇ ਨੌਹਰ ਚੰਦ ਗੁਪਤਾ ਮੈਮੋਰੀਅਲ ਨਾਨ ਇਨਵੇਸਿਵ ਕਾਰਡੀਓਲਾਜੀ ਸੈਂਟਰ ਦੀ ਸ਼ੁਰੂਆਤ
Saturday, Oct 02, 2021 - 08:05 PM (IST)
ਲੁਧਿਆਣਾ,ਬਰਨਾਲਾ(ਵਿਵੇਕ ਸਿੰਧਵਾਨੀ,ਰਵੀ)- ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਰਾਜਿੰਦਰ ਗੁਪਤਾ ਅਤੇ ਆਈ. ਓ. ਐੱਲ. ਦੇ ਐੱਮ.ਡੀ. ਵਰਿੰਦਰ ਗੁਪਤਾ ਜੀ ਦੇ ਪੂਜਨੀਕ ਪਿਤਾ ਨੌਹਰ ਚੰਦ ਗੁਪਤਾ ਜੀ ਦੀ ਜਯੰਤੀ ਦੇ ਸ਼ੁਭ ਅਫਸਰ ’ਤੇ ਅੱਜ ਲੁਧਿਆਣਾ ’ਚ ਸੀ. ਐੱਮ.ਸੀ. ਹਸਪਤਾਲ ਦੇ ਕਾਰਡੀਓਲਾਜੀ ਵਿਭਾਗ ’ਚ ਨੌਹਰ ਚੰਦ ਗੁਪਤਾ ਯਾਦਗਾਰੀ ਨਾਨ ਇਨਵੇਸਿਵ ਕਾਰਡੀਓਲਾਜੀ ਸੈਂਟਰ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਮੌਕੇ ਪਦਮਸ਼੍ਰੀ ਰਾਜਿੰਦਰ ਗੁਪਤਾ ਚੇਅਰਮੈਨ ਟਰਾਈਡੈਂਟ ਗਰੁੱਪ ਆਫ ਇੰਡਸਟਰੀਜ਼ ਅਤੇ ਵਰਿੰਦਰ ਗੁਪਤਾ ਐੱਮ. ਡੀ. ਆਈ. ਓ. ਐੱਲ. ਗਰੁੱਪ ਆਫ ਇੰਡਸਟਰੀਜ਼ ਦੇ ਨਾਲ ਡਾ. ਵਿਲੀਅਮ ਭੱਟੀ ਡਾਇਰੈਕਟਰ ਸੀ.ਐੱਮ.ਸੀ. ਹਸਪਤਾਲ, ਪ੍ਰਿੰਸੀਪਲ ਡਾ. ਜੈਰਾਜ ਅਤੇ ਸੀ.ਐੱਮ.ਸੀ. ਦੇ ਸਾਰੇ ਸੀਨੀਅਰ ਫੈਕਲਟੀ ਮੈਂਬਰ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਇਹ ਵੀ ਪੜ੍ਹੋ- ਰਣਦੀਪ ਸੁਰਜੇਵਾਲਾ ਦੇ ਬਿਆਨ 'ਤੇ ਕੈਪਟਨ ਦਾ ਮੋੜਵਾਂ ਜਵਾਬ, ਕਿਹਾ-ਝੂਠ ਬੋਲ ਰਹੇ ਹਨ ਸੁਰਜੇਵਾਲਾ
ਇਸ ਮੌਕੇ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਆਪਣੇ ਪਿਤਾ ਨੌਹਰ ਚੰਦ ਗੁਪਤਾ ਬਾਊ ਜੀ ਨੂੰ ਯਾਦ ਕਰਦੇ ਹੋਏ ਆਖਿਆ ਕਿ ਬਾਊ ਜੀ ਨੇ ਕ੍ਰਿਸਚੀਅਨ ਮੈਡੀਕਲ ਕਾਲਜ ਦੇ ਕਾਰਡੀਓਲਾਜੀ ਵਿਭਾਗ ’ਚ ਆਪਣੇ ਦਿਲ ਦੀ ਬੀਮਾਰੀ ਦਾ ਇਲਾਜ ਕਰਵਾਇਆ ਸੀ ਅਤੇ ਵਿਭਾਗ ਦੇ ਡਾਕਟਰਾਂ ਅਤੇ ਸਟਾਫ ਨੂੰ ਉਹ ਬਹੁਤ ਪਿਆਰ ਕਰਦੇ ਸਨ। ਨੌਹਰ ਚੰਦ ਗੁਪਤਾ ਬੇਹੱਦ ਦਿਆਲੂ ਅਤੇ ਸਫਲ ਇਨਸਾਨ ਸਨ। ਉਹ ਬਹੁਤ ਦੂਰ ਦ੍ਰਿਸ਼ਟੀ ਦੇ ਮਾਲਕ ਸਨ। ਉਨ੍ਹਾਂ ਦੇ ਦੋਵੇਂ ਪੁੱਤਰਾਂ ਜਿਨ੍ਹਾਂ ’ਚ ਪਦਮਸ਼੍ਰੀ ਰਾਜਿੰਦਰ ਗੁਪਤਾ ਟਰਾਈਡੈਂਟ ਗਰੁੱਪ ਆਫ਼ ਇੰਡਸਟਰੀਜ਼ ਦੇ ਚੇਅਰਮੈਨ ਅਤੇ ਦੂਜੇ ਪੁੱਤਰ ਵਰਿੰਦਰ ਗੁਪਤਾ ਆਈ. ਓ. ਐੱਲ. ਗਰੁੱਪ ਆਫ ਇੰਡਸਟਰੀਜ਼ ਦੇ ਪ੍ਰਬੰਧਕੀ ਨਿਰਦੇਸ਼ਕ ਹਨ ਅਤੇ ਆਪਣੇ ਪਿਤਾ ਦੀ ਮਹਾਨ ਵਿਰਾਸਤ ਨੂੰ ਅੱਗੇ ਤੋਰਦੇ ਹੋਏ ਉਨ੍ਹਾਂ ਦੇ ਉਸ ਸੁਪਨੇ ਨੂੰ ਸਾਕਾਰ ਕਰਨ ਲਈ ਵਚਨਬੱਧ ਹਨ ਜੋ ਉਨ੍ਹਾਂ ਨੇ ਭਾਰਤ ਦੇ ਲੋਕਾਂ ਲਈ ਸਿਹਤ ਸੇਵਾ ਪ੍ਰਦਾਨ ਕਰਨ ਦੇ ਰੂਪ ’ਚ ਵੇਖਿਆ ਸੀ। ਸੀ. ਐੱਮ.ਸੀ. ਲੁਧਿਆਣਾ ਦੇ ਕਾਰਡੀਓਲਾਜੀ ਵਿਭਾਗ ’ਚ ਨੌਹਰ ਚੰਦ ਗੁਪਤਾ ਮੈਮੋਰੀਅਲ ਨਾਨ ਇਨਵੇਸਿਵ ਕਾਰਡੀਓਲਾਜੀ ਸੈਂਟਰ ਉਨ੍ਹਾਂ ਵੱਲੋਂ ਪਿਤਾ ਜੀ ਨੂੰ ਸ਼ਰਧਾਂਜਲੀ ਦੇ ਰੂਪ ’ਚ ਸਥਾਪਿਤ ਕੀਤਾ ਜਾ ਰਿਹਾ ਹੈ।
ਸੀ.ਐੱਮ.ਸੀ. ਲੁਧਿਆਣਾ ਦੇ ਕਾਰਡੀਓਲਾਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਰਜਨੀਸ਼ ਕੈਲਟਨ ਨੇ ਦੱਸਿਆ ਕਿ ਇਹ ਅਡਵਾਂਸ ਨਾਨ ਇਨਵੇਸਿਵ ਕਾਰਡੀਓਲਾਜੀ ਸੈਂਟਰ ਅਤਿ ਆਧੁਨਿਕ ਅਤੇ ਵਿਸ਼ਵ ਪੱਧਰ ਦੇ ਉਪਕਰਨਾਂ ਨਾਲ ਲੈਸ ਹੋਵੇਗਾ।ਉਨ੍ਹਾਂ ਦੱਸਿਆ ਕਿ ਇਸ ’ਚ ਮੌਜੂਦ ਸੁਵਿਧਾਵਾਂ ’ਚ ਨਵੀਨਤਮ ਫਿਲਿਪਸ, ਸੀ. ਬੀ. ਐਕਸ ਕਲਰ ਡਾਪਲਰ, ਈਕੋ, ਕਾਰਡੀਓਗ੍ਰਾਫੀ ਮਸ਼ੀਨਾਂ ਉਪਲੱਬਧ ਹੋਣਗੀਆਂ,ਜਿਨ੍ਹਾਂ ’ਚ ਬਾਲਗਾਂ ਅਤੇ ਬੱਚਿਆਂ ਲਈ 2 ਡੀ, 3 ਡੀ ਇਮੇਜ਼ਿੰਗ ਸੁਵਿਧਾਵਾਂ ਹਾਸਲ ਹੋਣਗੀਆਂ। ਇਸ ਤੋਂ ਇਲਾਵਾ ਇੱਥੇ ਹੋਲਟਰ ਰਿਕਾਰਡਰ ਐਂਬੂਲੇਟਰੀ ਬਲੱਡ ਪ੍ਰੈਸ਼ਰ ਰਿਕਾਡਰ ਅਤੇ ਵਾਇਰਲੈੱਸ ਟ੍ਰੈਡਮਿਲ ਮਸ਼ੀਨ ਵੀ ਉਪਲੱਬਧ ਹੋਵੇਗੀ।
ਇਹ ਵੀ ਪੜ੍ਹੋ- ਦਿੱਲੀ ਧਰਨੇ ’ਚ ਜਾਂਦੇ ਸਮੇਂ ਕਿਸਾਨ ਦੀ ਵਿਗੜੀ ਹਾਲਤ, ਮੌਤ
ਜ਼ਿਕਰਯੋਗ ਹੈ ਕਿ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਸੀ. ਐੱਮ.ਸੀ. ਲੁਧਿਆਣਾ ਨੂੰ ਕਲੀਵਲੈਂਡ ਕਲੀਨਿਕ ਅਮਰੀਕਾ ਦੇ ਨਾਲ ਇਕ ਟੈਲੀ ਮਸ਼ਵਰਾ ਕੇਂਦਰ ਦੇ ਰੂਪ ’ਚ ਸਥਾਪਿਤ ਕਰਨ ’ਚ ਵੀ ਅਹਿਮ ਭੂਮਿਕਾ ਨਿਭਾਈ ਹੈ। ਸੀ. ਐੱਮ.ਸੀ. ਲੁਧਿਆਣਾ ਨਾਲ ਮਿਲ ਕੇ ਇਕ ਸਾਲ ਤੋਂ ਕਲੀਵਲੈਂਡ ਕਲੀਨਿਕ ਟੈਲੀ ਮਸ਼ਵਰਾ ਕੇਂਦਰ ਪੂਰੀ ਕਾਰਜਸ਼ੀਲਤਾ ਨਾਲ ਕੰਮ ਕਰ ਰਿਹਾ ਹੈ। ਟਰਾਈਡੈਂਟ ਗਰੁੱਪ ਦੇ ਨਾਲ ਕਲੀਵਲੈਂਡ ਕਲੀਨਿਕ ਦਿਲ ਦੀਆਂ ਗੰਭੀਰ ਸਮੱਸਿਆਵਾਂ ਵਾਲੇ ਰੋਗੀਆਂ ਦੇ ਇਲਾਜ ਲਈ ਸੀ.ਐੱਮ.ਸੀ. ਲੁਧਿਆਣਾ ਦੇ ਕਾਰਡੀਓਲਾਜੀ ਵਿਭਾਗ ’ਚ ਇਕ ਸਟੇਟ ਆਫ ਦਾ ਆਰਟ ਅਤਿ ਆਧੁਨਿਕ ਇੰਟੈਂਸਿਵ ਕੋਰੋਨਰੀ ਕੇਅਰ ਯੂਨਿਟ ਬਣਾਉਣ ਬਾਰੇ ਵੀ ਯੋਜਨਾ ਬਣਾ ਰਿਹਾ ਹੈ।