ਕਸ਼ਮੀਰ ’ਚ 6 ਸ਼ਿਕਾਰੇ ਨਦੀ ’ਚ ਡੁੱਬੇ; ਪੰਜਾਬ-ਹਰਿਆਣਾ ’ਚ ਮੀਂਹ ਦੇ ਆਸਾਰ
Friday, Feb 25, 2022 - 02:27 AM (IST)
ਸ਼ਿਮਲਾ/ਮਨਾਲੀ/ਚੰਡੀਗੜ੍ਹ (ਰਾਜੇਸ਼/ਨਿ.ਸ./ਯੂ. ਐੱਨ. ਆਈ.)– ਲਾਹੌਲ-ਸਪਿਤੀ ਜ਼ਿਲੇ ਵਿਚ ਤੀਜੇ ਦਿਨ ਵੀ ਭਾਰੀ ਬਰਫਬਾਰੀ ਹੋਈ। ਵਾਦੀ ਵਿਚ 2 ਫੁੱਟ ਤੱਕ ਬਰਫਬਾਰੀ ਹੋ ਚੁੱਕੀ ਹੈ। ਮਨਾਲੀ-ਲੇਹ ਮਾਰਗ ਦੇ ਬਾਰਾਲਾਚਾ ਦੱਰੇ ਸਮੇਤ ਤੰਗਲੰਗਲਾ ਅਤੇ ਲਾਚੁੰਗਲਾ ਵਿਚ 3 ਦਿਨਾਂ ਅੰਦਰ 3 ਫੁੱਟ ਤੋਂ ਵਧ ਬਰਫ ਡਿੱਗੀ ਹੈ। ਜਾਂਸਕਰ ਵਾਦੀ ਨੂੰ ਜੋੜਨ ਵਾਲੇ ਸ਼ਿੰਕੁਲਾ ਦੱਰੇ ਵਿਚ ਵੀ 3 ਫੁੱਟ ਤੋਂ ਵਧ ਬਰਫਬਾਰੀ ਹੋਈ ਹੈ।
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ 'ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ
ਵੀਰਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਉਪਰੀ ਖੇਤਰਾਂ ਵਿਚ ਵੀ ਬਰਫਬਾਰੀ ਦਾ ਦੌਰ ਚੱਲਿਆ, ਜਦਕਿ ਹੇਠਲੇ ਖੇਤਰਾਂ ਵਿਚ ਮੀਂਹ ਪਿਆ। ਇਸ ਤੋਂ ਇਲਾਵਾ ਕਈ ਖੇਤਰਾਂ ਵਿਚ ਗੜੇਮਾਰੀ ਵੀ ਹੋਈ। ਉਥੇ ਹੀ ਜ਼ਿਲਾ ਲਾਹੌਲ-ਸਪਿਤੀ ਦੇ ਤ੍ਰਿਲੋਕਨਾਥ ਦੇ ਨੇੜੇ ਬਰਫ ਦੇ ਤੋਦੇ ਡਿੱਗਣ ਨਾਲ ਖੰਭੇ ਨੁਕਸਾਨੇ ਗਏ।
ਇਹ ਖ਼ਬਰ ਪੜ੍ਹੋ-ਇਸ ਕਾਰਨ ਨਹੀਂ ਖੇਡੇ ਰਿਤੂਰਾਜ ਗਾਇਕਵਾੜ ਪਹਿਲਾ ਮੈਚ, BCCI ਨੇ ਦੱਸੀ ਵਜ੍ਹਾ
ਬੁੱਧਵਾਰ ਨੂੰ ਕੇਲਾਂਗ ਦੇ ਨੇੜੇ ਬਿਲਿੰਗ ਨਾਲੇ ਵਿਚ ਵੀ 5 ਥਾਵਾਂ ’ਤੇ ਬਰਫ ਦੇ ਤੋਦੇ ਡਿੱਗੇ, ਜਿਸ ਨੂੰ ਸੀਮਾ ਸੜਕ ਸੰਗਠਨ (ਬੀ. ਆਰ. ਓ.) ਨੇ ਹਟਾ ਦਿੱਤਾ ਹੈ। ਹਿਮਾਚਲ ਵਿਚ ਬਰਫਬਾਰੀ ਨਾਲ 227 ਸੜਕਾਂ ਅਤੇ 134 ਬਿਜਲੀ ਟ੍ਰਾਂਸਫਰ ਬੰਦ ਹੋ ਗਏ ਹਨ। ਓਧਰ ਕਸ਼ਮੀਰ ਵਾਦੀ ਵਿਚ ਭਾਰੀ ਬਰਫਬਾਰੀ ਕਾਰਨ ਜੇਹਲਮ ਨਦੀ ਅਤੇ ਡਲ ਝੀਲ ਵਿਚ 6 ਸ਼ਿਕਾਰੇ ਡੁੱਬ ਗਏ। ਇਸ ਦੌਰਾਨ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਭਾਰੀ ਬਰਫਬਾਰੀ ਹੋਣ ਕਾਰਨ ਸ਼ਿਕਾਰੇ ਵਜ਼ਨ ਨਹੀਂ ਸਹਿ ਸਕੇ ਅਤੇ ਡੁੱਬ ਗਏ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਪੱਛਮੀ ਪ੍ਰਭਾਵ ਦੇ ਐਕਟਿਵ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਮੀਂਹ ਦੇ ਆਸਾਰ ਪ੍ਰਗਟਾਏ ਹਨ। 28 ਫਰਵਰੀ ਅਤੇ ਮਾਰਚ ਦੇ ਪਹਿਲੇ ਹਫਤੇ ਤੱਕ ਮੌਸਮ ਖਰਾਬ ਰਹੇਗਾ। ਉਥੇ ਹੀ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 25 ਅਤੇ 26 ਫਰਵਰੀ ਨੂੰ ਵੀ ਸੂਬੇ ਵਿਚ ਮੀਂਹ-ਬਰਫਬਾਰੀ ਦਾ ਅਨੁਮਾਨ ਲਾਇਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।