ਪੰਜਾਬ ’ਚ ਅੱਤਵਾਦੀਆਂ ਦੇ ਸਰਗਰਮ ਹੋਏ ਸਲੀਪਰ ਸੈਲ ਸੁਰੱਖਿਆ ਬਲਾਂ ਲਈ ਚੁਣੌਤੀ

Friday, Sep 03, 2021 - 11:26 PM (IST)

ਅੰਮਿ੍ਰਤਸਰ (ਸੰਜੀਵ)- ਪੰਜਾਬ ’ਚ ਅੱਤਵਾਦੀ ਸੰਗਠਨਾਂ ਦੇ ਸਲੀਪਰ ਸੈਲ ਸਰਗਰਮ ਹੋਣ ਨਾਲ ਸੁਰੱਖਿਆ ਬਲਾਂ ਲਈ ਚੁਣੌਤੀਆਂ ਵੱਧ ਗਈਆਂ ਹਨ। ਸੂਬੇ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਸ਼ੁਰੂ ਹੋਏ ਤਿਉਹਾਰਾਂ ਦੇ ਸੀਜਨ ਤੋਂ ਪਹਿਲਾਂ ਅੱਤਵਾਦੀ ਗਤੀਵਿਧੀਆਂ ਦੇ ਤੇਜ਼ ਹੋਣ ਦੀਆਂ ਸੂਚਨਾਵਾਂ ਮਿਲ ਰਹੀ ਹਨ। ਰਾਜ ’ਚ ਵੱਖ-ਵੱਖ ਇਲਾਕਿਆਂ ਤੋਂ ਬਰਾਮਦ ਹੋ ਰਹੇ ਆਧੁਨਿਕ ਹਥਿਆਰਾਂ ਦੇ ਨਾਲ-ਨਾਲ ਅੱਤਵਾਦੀਆਂ ਅਤੇ ਸਮੱਗਲਰਾਂ ਦੀਆਂ ਗ੍ਰਿਫ਼ਤਾਰੀਆਂ ਨੇ ਗੁਆਂਢੀ ਮੁਲਕ ਪਾਕਿਸਤਾਨ ਦੀ ਨੀਅਤ ਨੂੰ ਵੀ ਸਾਫ਼ ਕਰ ਦਿੱਤਾ ਹੈ। ਆਰ. ਡੀ. ਐਕਸ. ਲੱਗੇ ਟੀਫ਼ਨ ਬੰਬ ਤੇ ਗੋਲੀ ਸਿੱਕੇ ਲੱਗੇ ਬੈਗ ਦਾ ਮਿਲਣਾ ਪੰਜਾਬ ’ਚ ਅੱਤਵਾਦੀ ਸੰਗਠਨਾਂ ਦੇ ਮਨਸੂਬਿਆਂ ਦਾ ਜਿਉਂਦਾ-ਜਾਗਦਾ ਸਬੂਤ ਸੀ। ਭਾਵੇਂ ਕਿ ਦੇਸ਼ ਦੀ ਸੁਰੱਖਿਆ ਏਜੰਸੀਆਂ ਨੇ ਸਮੇਂ ਰਹਿੰਦੇ ਇਸ ਨੂੰ ਨਾਕਾਮ ਕਰ ਦਿੱਤਾ ਪਰ ਖ਼ਤਰਾ ਅਜੇ ਟਲਿਆ ਨਹੀਂ ਹੈ । ਇਕ ਪਾਸੇ ਰਾਜ ਦੇ ਖੂਫ਼ੀਆਂ ਵਿਭਾਗ ਪੂਰੀ ਤਰ੍ਹਾਂ ਤੋ ਮੁਸ਼ਤੈਦੀ ਵਿਖਾ ਰਹੇ ਹਨ ਉਥੇ ਹੀ ਦੂਜੇ ਪਾਸੇ ਵਿਦੇਸ਼ਾਂ ’ਚ ਬੈਠੇ ਅੱਤਵਾਦੀ ਵੀ ਕਿਸੇ ਵੱਡੇ ਮੌਕੇ ਦੀ ਤਾਲਾਸ਼ ’ਚ ਹਨ।

ਇਹ ਖ਼ਬਰ ਪੜ੍ਹੋ- IND v ENG : ਉਮੇਸ਼ ਦੀ ਸ਼ਾਨਦਾਰ ਵਾਪਸੀ, ਰੂਟ ਨੂੰ ਕੀਤਾ ਕਲੀਨ ਬੋਲਡ (ਵੀਡੀਓ)


ਖੂਫ਼ੀਆਂ ਰਿਪੋਰਟ ਅਨੁਸਾਰ ਪੰਜਾਬ ’ਚ ਸਰਗਰਮ ਹੋਏ ਸਲੀਪਰ ਸੈਲ ਦਾ ਪਤਾ ਲਗਾਉਣਾ ਸੁਰੱਖਿਆ ਬਲਾਂ ਲਈ ਚੁਣੌਤੀ ਭਰਿਆ ਹੈ। ਪੰਜਾਬ ਨਾਲ ਲੰਘਦੇ ਭਾਰਤ-ਪਾਕਿਸਤਾਨ ਦੀਆਂ ਸਰਹੱਦਾਂ ’ਤੇ ਹੁਣ ਥ੍ਰੀ ਲੇਅਰ ਸੁਰੱਖਿਆ ਘੇਰਾ ਬਣਾ ਦਿੱਤਾ ਗਿਆ ਹਨ। ਇਸੇ ਕਾਰਨ ਕਿ ਸਰਹੱਦ ਪਾਰ ਪਾਕਿਸਤਾਨ ’ਚ ਬੈਠੇ ਅੱਤਵਾਦੀ ਪੰਜਾਬ ’ਚ ਸਰਗਰਮ ਕੀਤੇ ਗਏ ਆਪਣੇ ਸਲੀਪਰ ਸੈਲਾਂ ਤੱਕ ਹਥਿਆਰ ਪਹੁੰਚਾਉਣ ਲਈ ਡਰੋਨ ਦਾ ਇਸਤੇਮਾਲ ਕਰ ਰਹੇ ਹਨ। ਇੱਥੇ ਤੱਕ ਅੱਤਵਾਦੀਆਂ ਤੇ ਨਸ਼ਾ ਸਮੱਗਲਰਾਂ ਨੇ ਹੁਣ ਪੰਜਾਬ ’ਚ ਸਾਮਾਨ ਪਹੁੰਚਾਉਣ ਲਈ ਪਾਕਿਸਤਾਨ ਤੋਂ ਜੰਮੂ ਕਸ਼ਮੀਰ ਦਾ ਰੂਟ ਅਪਨਾ ਲਿਆ ਹੈ। ਹਾਲ ਹੀ ’ਚ ਅੰਮ੍ਰਿਤਸਰ ਦੀ ਦਿਹਾਤੀ ਪੁਲਸ ਨੇ ਇਸ ਰੂਟ ਤੋਂ ਲਿਆਈ ਜਾ ਰਹੀ ਹੈਰੋਇਨ ਦੀ ਇਕ ਵੱਡੀ ਖੇਪ ਨੂੰ ਜੰਮੂ ਕਸ਼ਮੀਰ ਤੇ ਪੰਜਾਬ ਦੀ ਸਰਹੱਦ ’ਤੇ ਬਣੇ ਬੈਰੀਅਰ ਮਾਧੋਪੁਰ ਤੋਂ ਫੜਿਆ ਸੀ, ਜਿਸ ’ਚ 85 ਕਰੋੜ ਰੁਪਏ ਦੀ ਹੈਰੋਇਨ ਰਿਕਵਰ ਕੀਤੀ ਗਈ ਸੀ, ਜਿਸਦੇ ਬਾਅਦ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਚੱਲੀ ਤੇ 8 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ । 

ਇਹ ਖ਼ਬਰ ਪੜ੍ਹੋ- ਅਮਰੀਕਾ 'ਚ ਕੋਰੋਨਾ ਵੈਕਸੀਨ ਦੀਆਂ ਲੱਗੀਆਂ 372.1 ਮਿਲੀਅਨ ਖੁਰਾਕਾਂ : CDC


ਵਟਸਅੱਪ ਬਣਿਅਆ ਵੱਡੀ ਚੁਣੌਤੀ : ਪੰਜਾਬ ਦੀ ਸੁਰੱਖਿਆ ਏਜੰਸੀਆਂ ਲਈ ਨਸ਼ਾ ਸਮੱਗਲਰਾਂ ਅਤੇ ਸਲੀਪਰ ਸੈਲ ਦੀ ਗੁੱਥੀ ਸੁਲਝਾਉਣ ’ਚ ਵਟਸਅੱਪ ਇਕ ਵੱਡੀ ਚੁਣੌਤੀ ਬਣ ਰਿਹਾ ਹੈ । ਵਟਸਅੱਪ ਕਾਲ ਨੂੰ ਪੁਲਸ ਟਰੈਸ ਨਹੀਂ ਕਰ ਪਾਉਂਦੀ ਅਤੇ ਇਹੀ ਕਾਰਨ ਹੈ ਕਿ ਹੁਣ ਸਰਗਰਮ ਸਲੀਪਰ ਸੈਲ ਹੀ ਨਹੀਂ ਰਾਜ ’ਚ ਕਾਲਾ ਕਾਰੋਬਾਰ ਕਰਨ ਵਾਲਾ ਹਰੇਕ ਅਪਰਾਧੀ ਇਸਦਾ ਇਸਤੇਮਾਲ ਕਰ ਰਿਹਾ ਹਨ। ਇੱਥੇ ਤੱਕ ਕਿ ਜੇਲਾਂ ’ਚ ਬੈਠੇ ਗੈਂਗਸਟਰਾਂ, ਸਮੱਗਲਰਾਂ ਅਤੇ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਅਪਰਾਧੀ ਵੀ ਵਟਸਅੱਪ ਕਾਲ ਰਾਹੀਂ ਆਪਣੇ ਸਾਥੀਆਂ ਨਾਲ ਸੰਪਰਕ ਰੱਖਦੇ ਹਨ। ਕਈ ਵਾਰ ਇਸ ਗੱਲ ਦਾ ਖੁਲਾਸਾ ਹੋਣ ਦੇ ਬਾਵਜੂਦ ਵੀ ਸਰਕਾਰ ਵਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਣਾ ਕਿਤੇ ਨਾ ਕਿਤੇ ਜੇਲਾਂ ਤੋਂ ਚੱਲ ਰਹੇ ਫਿਰੌਤੀ , ਨਸ਼ਾ ਸਮੱਗÇਲੰਗ ਅਤੇ ਹੋਰ ਅਪਰਾਧਿਕ ਕਾਰੋਬਾਰਾਂ ਨੂੰ ਮਦਦ ਦੇ ਰਹੇ ਹਨ । 
ਪੰਜਾਬ ਪੁਲਸ ਵਲੋਂ ਐਡਵਾਇਜਰੀ ਜਾਰੀ : ਤਿਉਹਾਰਾਂ ਦੇ ਸੀਜਨ ’ਚ ਕਿਸੇ ਵੀ ਵੱਡੀ ਵਾਰਦਾਤ ਦੀ ਸ਼ੱਕ ਨੂੰ ਲੈ ਕੇ ਪੰਜਾਬ ਪੁਲਸ ਵਲੋਂ ਰਾਜ ’ਚ ਜਿੱਥੇ ਹਾਈ ਅਲਰਟ ਜਾਰੀ ਕੀਤਾ ਗਿਆ ਉਥੇ ਹੀ ਪੁਲਸ ਨੇ ਇਕ ਐਡਵਾਇਜਰੀ ਜਾਰੀ ਕਰਕੇ ਵੀ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਚੀਜ਼ ਅਤੇ ਵਿਅਕਤੀ ਨੂੰ ਵੇਖਦੇ ਹੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਪੁਲਸ ਬਲ ਮੌਕੇ ’ਤੇ ਪਹੁੰਚ ਕੇ ਆਪਣੀ ਡਿਊਟੀ ਨਿਭਾਅ ਸਕੇ । 
ਅੱਤਵਾਦੀ ਡਰੱਗ ਮਨੀ ਨਾਲ ਖਰੀਦ ਰਹੇ ਹਥਿਆਰ : ਪਾਕਿਸਤਾਨ ਤੋਂ ਜੰਮੂ ਕਸ਼ਮੀਰ ਦੇ ਰਸਤੇ ਪੰਜਾਬ ਭਰ ’ਚ ਹੋ ਰਹੀ ਨਸ਼ਾ ਸਮੱਗਲੰਗ ਦੇ ਪਿੱਛੇ ਅੱਤਵਾਦੀ ਸੰਗਠਨਾਂ ਦਾ ਵੱਡਾ ਮਨਸੂਬਾ ਹੈ । ਪੰਜਾਬ ’ਚ ਭੇਜੇ ਜਾ ਰਹੇ ਨਸ਼ੇ ਨਾਲ ਇਕ ਪਾਸੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਅਤੇ ਦੂਜੇ ਪਾਸੇ ਇਸ ਨਸ਼ੇ ਤੋਂ ਇਕੱਠਾ ਹੋਣ ਵਾਲੀ ਡਰੱਗ ਮਨੀ ਨਾਲ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਦੀ ਰਣਨੀਤੀ ਅਪਨਾਈ ਜਾ ਰਹੀ ਹੈ । ਇਕ ਰਿਪੋਰਟ ਅਨੁਸਾਰ ਪਾਕਿਸਤਾਨ ਦੀਆਂ ਖੂਫ਼ੀਆਂ ਏਜੰਸੀ ਆਈ. ਐਸ. ਆਈ. ਇਕ ਪਾਸੇ ਹੈਰੋਇਨ ਦੇ ਪੈਕੇਟ ਭੇਜ ਕੇ ਜਿੱਥੇ ਆਪਣੇ ਸਮੱਗਲੰਗ ਦੇ ਕਾਰੋਬਾਰ ਨੂੰ ਫੈਲਾ ਰਹੀ ਹਨ ਉਥੇ ਹੀ ਇਸ ਤੋਂ ਇਕੱਠਾ ਹੋਣ ਵਾਲੀ ਰਕਮ ਨਾਲ ਅੱਤਵਾਦੀ ਸੰਗਠਨਾਂ ਦੀ ਮਦਦ ਕਰ ਰਹੀ ਹੈ । ਸਮਾਂ ਰਹਿੰਦੇ ਜੇਕਰ ਪੰਜਾਬ ਸਰਕਾਰ ਵਲੋਂ ਇਸ ਵੱਲ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਇਕ ਪਾਸੇ ਜਿੱਥੇ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ’ਚ ਫਸ ਕੇ ਰਹਿ ਜਾਵੇਗੀ ਉਥੇ ਹੀ ਦੂਜੇ ਪਾਸੇ ਬੇਰੋਜਗਾਰ ਨੌਜਵਾਨ ਅੱਤਵਾਦੀਆਂ ਦੇ ਨਾਲ ਮਿਲ ਜਾਣਗੇ । 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News