ਚੇਅਰਮੈਨ ਗਾਬਾ ਨੇ ਦਿੱਤਾ ਸਰਕਾਰ ਨੂੰ 3 ਮਹੀਨੇ ਦਾ ਮਾਨ ਭੱਤਾ

Tuesday, Apr 21, 2020 - 10:52 AM (IST)

ਚੇਅਰਮੈਨ ਗਾਬਾ ਨੇ ਦਿੱਤਾ ਸਰਕਾਰ ਨੂੰ 3 ਮਹੀਨੇ ਦਾ ਮਾਨ ਭੱਤਾ

ਸੰਗਰੂਰ (ਬੇਦੀ): ਅੱਜ ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਰਅਰਮੈਨ ਨਰੇਸ਼ ਗਾਬਾ ਨੇ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਕ ਨਵੀਂ ਪਹਿਲ ਕਰਦਿਆਂ ਆਪਣਾ 3 ਮਹੀਨੇ ਦਾ ਮਾਣਭੱਤਾ ਸਰਕਾਰੀ ਖਜਾਨੇ ਲਈ ਛੱਡ ਦਿੱਤਾ ਹੈ। ਇਸ ਲਈ ਉਨ੍ਹਾਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਕੇ ਹੋਰ ਵੀ ਮੁਲਾਜ਼ਮਾਂ ਨੇ ਆਪਣੀ ਤਨਖਾਹ ਦਾ ਕੁਝ ਹਿੱਸਾ ਸਰਕਾਰੀ ਖਜਾਨੇ 'ਚ ਜਮ੍ਹਾ ਕਰਵਾਇਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਜੰਗ ਨਾਲ ਲੜਨ ਲਈ ਹਰ ਤਰ੍ਹਾਂ ਦੇ ਪੁਖਤਾ ਕਦਮ ਚੁਕੇ ਜਾ ਰਹੇ ਹਨ।

ਇਹ ਵੀ ਪੜ੍ਹੋ: ਕੋਰੋਨਾ ਵਿਰੁੱਧ ਜੰਗ 'ਚ ਡਟੇ ਯੋਧਿਆਂ ਦੇ ਬੱਚਿਆਂ ਲਈ ਇਸ ਯੂਨੀਵਰਸਿਟੀ ਨੇ ਕੀਤਾ ਵਿਸ਼ੇਸ਼ ਐਲਾਨ

ਇਸ ਦੇ ਮਦੇਨਜਰ ਹੀ ਕੈਬਿਨੇਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਫਸਲਾਂ ਦੀ ਖਰੀਦ ਸਬੰਧੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਲੜਾਈ ਨਾਲ ਲੜਨ ਲਈ ਆਰਥਿਕ ਤੌਰ 'ਤੇ ਮਜਬੂਤ ਕਰਨ ਦੀ ਲੋੜ ਹੈ, ਇਸ ਸਮੇਂ 'ਚ ਕੇਂਦਰ ਸਰਕਾਰ ਨੂੰ ਪੱਖਪਾਤ ਛੱਡ ਕੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਦਾ ਬਕਾਇਆ ਜੀ.ਐਸ.ਟੀ. ਜਲਦ ਤੋਂ ਜਲਦ ਜਾਰੀ ਕਰਨਾ ਚਾਹੀਦਾ ਹੈ, ਤਾਂਕਿ ਇਸ ਸਮੇਂ 'ਚ ਹੋਰ ਮਜਬੂਤ ਹੋ ਕੇ ਲੜ ਸਕੀਏ। ਇਸ ਮੌਕੇ ਤੇ ਸ਼੍ਰੀ ਗਾਬਾ ਨੇ ਕਿਹਾ ਕਿ ਇਸ ਸੰਕਟ ਦੀ ਘੜੀ 'ਚ ਸਾਨੂੰ ਸਭ ਨੂੰ ਆਪਣੇ ਵਲੋਂ ਵੱਧ ਤੋਂ ਵੱਧ ਸਰਕਾਰ ਦੀ ਮਦਦ ਕਰਨੀ ਚਾਹੀਂਦੀ ਹੈ।


author

Shyna

Content Editor

Related News