ਨੌਜਵਾਨ ਨੇ ਗਾਡਰ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Tuesday, Oct 20, 2020 - 03:53 PM (IST)

ਨੌਜਵਾਨ ਨੇ ਗਾਡਰ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਚੱਬੇਵਾਲ (ਗੁਰਮੀਤ): ਥਾਣਾ ਚੱਬੇਵਾਲ ਅਧੀਨ ਪੈਦੇਂ ਪਿੰਡ ਚਾਣਥੂ ਬ੍ਰਾਹਮਣਾ ਵਿਖੇ ਇਕ ਨੌਜਵਾਨ ਵਲੋਂ ਕਮਰੇ ਦੀ ਛੱਤ ਦੇ ਗਾਡਰ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਖ਼ੁਦਕੁਸ਼ੀ ਮਾਮਲੇ 'ਚ ਸਬ-ਇੰਸਪੈਕਟਰ ਬੀਬੀ ਬਰਖ਼ਾਸਤ, ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫ਼ਤਾਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਚੱਬੇਵਾਲ ਦੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਜਸਵਿੰਦਰ ਕੁਮਾਰ (24) ਪੁੱਤਰ ਮਸਤ ਰਾਮ ਵਾਸੀ ਚਾਣਥੂ ਬ੍ਰਾਹਮਣਾਂ ਥਾਣਾ ਚੱਬੇਵਾਲ, ਜੋ ਕਿ ਆਪਣੇ ਘਰ 'ਚ ਇੱਕਲਾ ਹੀ ਰਹਿ ਰਿਹਾ ਸੀ ਅਤੇ ਉਸਦੀ ਪਤਨੀ ਆਪਣੇ ਪੇਕੇ ਪਿੰਡ ਗਈ ਹੋਈ ਸੀ। ਅੱਜ ਸਵੇਰੇ ਉਸ ਦੇ ਘਰ ਕੋਲੋਂ ਬਦਬੂ ਆ ਰਹੀ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਜਦੋਂ ਘਰ ਅੰਦਰ ਦੇਖਿਆ ਤਾਂ ਜਸਵਿੰਦਰ ਕੁਮਾਰ ਦੀ ਲਾਸ਼ ਗਾਡਰ ਨਾਲ ਲਟਕ ਰਹੀ ਸੀ। ਇਸ ਦੌਰਾਨ ਤੁਰੰਤ ਉਨ੍ਹਾਂ ਨੇ ਥਾਣਾ ਚੱਬੇਵਾਲ ਦੀ ਪੁਲਸ ਨੂੰ ਦਿੱਤੀ । ਥਾਣਾ ਚੱਬੇਵਾਲ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਵਿਆਹੇ ਮਰਦ ਨਾਲ ਹੋਇਆ ਪਿਆਰ, ਘਰੋਂ ਭੱਜ ਕੇ ਕਰਾਇਆ ਵਿਆਹ ਨਾ ਆਇਆ ਰਾਸ, ਮਿਲੀ ਦਰਦਨਾਕ ਮੌਤ


author

Baljeet Kaur

Content Editor

Related News