ਛਾਬੜਾ ਕੁਲੈਕਸ਼ਨ ਨੇ ਇਨਕਮ ਟੈਕਸ ਵਿਭਾਗ ਸਾਹਮਣੇ 2.50 ਕਰੋੜ ਦੀ ਰਕਮ ਕੀਤੀ ਸਰੰਡਰ

Saturday, Feb 17, 2018 - 04:41 AM (IST)

ਛਾਬੜਾ ਕੁਲੈਕਸ਼ਨ ਨੇ ਇਨਕਮ ਟੈਕਸ ਵਿਭਾਗ ਸਾਹਮਣੇ 2.50 ਕਰੋੜ ਦੀ ਰਕਮ ਕੀਤੀ ਸਰੰਡਰ

ਜਲੰਧਰ, (ਧਵਨ)— ਇਨਕਮ ਟੈਕਸ ਵਿਭਾਗ ਵਲੋਂ ਕੱਲ ਜਲੰਧਰ ਵਿਚ ਬ੍ਰੈਂਡਰਥ ਰੋਡ 'ਤੇ ਸਥਿਤ ਰੈਡੀਮੇਡ ਗਾਰਮੈਂਟਸ ਸ਼ੋਅਰੂਮ ਛਾਬੜਾ ਕੁਲੈਕਸ਼ਨ 'ਤੇ ਮਾਰੇ ਗਏ ਛਾਪੇ ਦੌਰਾਨ ਵੱਡੀ ਸਫਲਤਾ ਮਿਲੀ ਹੈ। ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨਰ ਪੀ. ਐੱਮ. ਸ਼ਿਵਾ ਕੁਮਾਰ ਦੇ ਨਿਰਦੇਸ਼ਾਂ ਨਾਲ ਵਿਭਾਗ ਦੇ ਅਧਿਕਾਰੀਆਂ ਨੇ ਕੱਲ ਛਾਬੜਾ ਕੁਲੈਕਸ਼ਨ 'ਤੇ ਛਾਪਾ ਮਾਰਿਆ ਸੀ।
ਵਿਭਾਗੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਛਾਪੇ ਦੀ ਕਾਰਵਾਈ ਅੱਜ ਦੁਪਹਿਰ ਤੱਕ ਚੱਲਦੀ ਰਹੀ, ਜਿਸ ਤੋਂ ਬਾਅਦ ਛਾਬੜਾ ਕੁਲੈਕਸ਼ਨਜ਼ ਨੇ 2.50 ਕਰੋੜ ਦੀ ਰਕਮ ਵਿਭਾਗ ਦੇ ਸਾਹਮਣੇ ਸਰੰਡਰ ਕਰ ਦਿੱਤੀ। ਹੁਣ ਕਿਉਂਕਿ ਮੌਜੂਦਾ ਵਿੱਤੀ ਵਰ੍ਹਾ ਖਤਮ ਹੋਣ ਵੱਲ ਵਧ ਰਿਹਾ ਹੈ, ਇਸ ਲਈ ਵਿਭਾਗ ਨੇ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਘੱਟ ਟੈਕਸ ਦੇਣ ਵਾਲਿਆਂ ਦੇ ਸਰਵੇ ਸ਼ੁਰੂ ਕਰ ਦਿੱਤੇ ਹਨ। ਹੁਣ ਜਿਵੇਂ-ਜਿਵੇਂ ਵਿੱਤੀ ਵਰ੍ਹਾ ਖਤਮ ਹੋਣ ਵੱਲ ਵਧ ਰਿਹਾ ਹੈ। ਇਨਕਮ ਟੈਕਸ ਵਿਭਾਗ ਵਲੋਂ ਸਰਵੇ ਦੀਆਂ ਕਾਰਵਾਈਆਂ ਵਧਾਈਆਂ ਜਾ ਸਕਦੀਆਂ ਹਨ।
PunjabKesari
ਵਿਭਾਗੀ ਸੂਤਰਾਂ ਨੇ ਦੱਸਿਆ ਕਿ ਪ੍ਰਿੰਸੀਪਲ ਇਨਕਮ ਟੈਕਸ ਕਮਿਸ਼ਨਰ ਸ਼ਿਵਾ ਕੁਮਾਰ ਦੇ ਨਿਰਦੇਸ਼ਾਂ ਨਾਲ ਹੋਈ ਕਾਰਵਾਈ ਦੀ ਅਗਵਾਈ ਐਡੀਸ਼ਨਲ ਕਮਿਸ਼ਨਰ ਬਲਵਿੰਦਰ ਕੌਰ ਤੇ ਅਸਿਸਟੈਂਟ ਕਮਿਸ਼ਨਰ ਪ੍ਰਿਯੰਕਾ ਵਲੋਂ ਕੀਤੀ ਜਾ ਰਹੀ ਸੀ। ਸਰਵੇ ਦੀ ਕਾਰਵਾਈ ਵਿਚ ਆਈ. ਟੀ. ਓ. ਐੱਸ. ਪੀ. ਸਿੰਘ ਤੇ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਛਾਬੜਾ ਕੁਲੈਕਸ਼ਨਜ਼ ਵਲੋਂ ਸਰੰਡਰ ਕੀਤੀ ਗਈ 2.50 ਕਰੋੜ ਦੀ ਰਕਮ ਵਿਚੋਂ ਇਨਕਮ ਟੈਕਸ ਵਿਭਾਗ ਨੂੰ ਲਗਭਗ 30 ਫੀਸਦੀ ਤੋਂ ਵੱਧ ਰਕਮ ਟੈਕਸ ਦੇ ਤੌਰ 'ਤੇ ਹਾਸਲ ਹੋਵੇਗੀ। ਇਸ ਹਿਸਾਬ ਨਾਲ ਇਨਕਮ ਟੈਕਸ ਵਿਭਾਗ ਨੂੰ ਲਗਭਗ 75 ਲੱਖ ਰੁਪਏ ਦਾ ਟੈਕਸ ਵਸੂਲ ਹੋ ਸਕਦਾ ਹੈ। ਵਿਭਾਗੀ ਸੂਤਰਾਂ ਨੇ ਕਿਹਾ ਕਿ ਘੱਟ ਟੈਕਸ ਦਾ ਭੁਗਤਾਨ ਕਰਨ ਵਾਲੀਆਂ ਹੋਰ ਵਪਾਰਿਕ ਤੇ ਉਦਯੋਗਿਕ  ਇਕਾਈਆਂ ਬਾਰੇ ਵੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਸਰਵੇ ਦੀ ਕਾਰਵਾਈ ਦੌਰਾਨ ਇਨਕਮ ਟੈਕਸ ਵਿਭਾਗ ਆਪਣੇ ਨਾਲ ਪੁਲਸ ਕਰਮਚਾਰੀਆਂ ਨੂੰ ਵੀ ਸੁਰੱਖਿਆ ਪੱਖੋਂ ਨਾਲ ਲੈ ਕੇ ਗਿਆ ਸੀ।


Related News