ਸਵੱਛਤਾ ਸਰਵੇਖਣ-2018 : 3 ਮੈਂਬਰੀ ਕੇਂਦਰੀ ਟੀਮ ਨੇ ਨਗਰ ਨਿਗਮ ਦਾ ਰਿਕਾਰਡ ਛਾਣਿਆ

Tuesday, Jan 30, 2018 - 10:32 AM (IST)

ਸਵੱਛਤਾ ਸਰਵੇਖਣ-2018 : 3 ਮੈਂਬਰੀ ਕੇਂਦਰੀ ਟੀਮ ਨੇ ਨਗਰ ਨਿਗਮ ਦਾ ਰਿਕਾਰਡ ਛਾਣਿਆ

ਪਟਿਆਲਾ (ਬਲਜਿੰਦਰ)-ਸਵੱਛਤਾ ਸਰਵੇਖਣ-2018 ਲਈ ਕੇਂਦਰ ਤੋਂ ਆਈ 3 ਮੈਂਬਰੀ ਟੀਮ ਨਗਰ ਨਿਗਮ ਪਟਿਆਲਾ ਪਹੁੰਚੀ ਅਤੇ ਸਾਰਾ ਰਿਕਾਰਡ ਛਾਣਿਆ। ਟੀਮ ਨੇ ਸਾਰਾ ਦਿਨ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਖਾਸ ਤੌਰ 'ਤੇ ਸਾਫ-ਸਫਾਈ ਸਬੰਧੀ, ਨਗਰ ਨਿਗਮ ਵੱਲੋਂ ਕਿਹੜੇ-ਕਿਹੜੇ ਕੰਮ ਕੀਤੇ ਜਾ ਰਹੇ ਹਨ, ਸ਼ਹਿਰ ਵਿਚ ਕਿੰਨੀਆਂ ਟੁਆਇਲਟਾਂ ਹਨ, ਉਨ੍ਹਾਂ ਦੀ ਸਫਾਈ ਲਈ ਕੀ ਪ੍ਰਬੰਧ ਹਨ, ਕਿੰਨੇ ਸਫਾਈ ਕਰਮਚਾਰੀ ਹਨ, ਨਿਗਮ ਵੱਲੋਂ ਕੂੜੇ ਨੂੰ ਸਾਫ ਅਤੇ ਮੈਨੇਜ ਕਰਨ ਦੇ ਕਿਹੜੇ-ਕਿਹੜੇ ਸਾਧਨ ਅਪਣਾਏ ਜਾ ਰਹੇ ਹਨ, ਡੰਪਿੰਗ ਸਿਸਟਮ, ਕੂੜੇ ਦੀ ਸੈਗਰੀਗੇਸ਼ਨ ਆਦਿ ਦੇ ਕੀ ਪ੍ਰਬੰਧ ਹਨ, ਸਮੁੱਚਾ ਰਿਕਾਰਡ ਚੈੱਕ ਕੀਤਾ। ਹੁਣ ਮੰਗਲਵਾਰ ਨੂੰ ਕੇਂਦਰੀ ਟੀਮ ਸ਼ਹਿਰ ਵਿਚ ਜਾਵੇਗੀ ਤੇ ਵੱਖ-ਵੱਖ ਇਲਾਕਿਆਂ ਵਿਚ 1 ਹਜ਼ਾਰ ਵਿਅਕਤੀਆਂ ਤੋਂ ਇਸ ਸਬੰਧੀ ਪੁੱਛਗਿੱਛ ਕਰੇਗੀ ਕਿਉਂਕਿ ਸਭ ਤੋਂ ਜ਼ਿਆਦਾ ਸਵੱਛਤਾ ਸਰਵੇਖਣ ਵਿਚ ਅੰਕ ਜਨਤਕ ਰਾਏ ਦੇ ਹਨ। 
ਇਸ ਲਈ ਨਗਰ ਨਿਗਮ ਵੱਲੋਂ ਪਿਛਲੇ ਇਕ ਮਹੀਨੇ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਵੱਛਤਾ ਸਰਵੇਖਣ ਬਾਰੇ ਜਾਗਰੂਕ ਕੀਤਾ ਜਾਵੇ। ਸਵੱਛਤਾ ਸਰਵੇਖਣ ਵਿਚ 35 ਫੀਸਦੀ ਅੰਕ ਜਨਤਕ ਰਾਏ ਦੇ ਹਨ। 
ਟੀਮ ਵੱਲੋਂ ਸਮੁੱਚੇ ਸ਼ਹਿਰ ਦਾ ਦੌਰਾ ਕੀਤਾ ਜਾਵੇਗਾ, ਜਿੱਥੇ ਜਨਤਾ ਦੀ ਸਵੱਛਤਾ ਸਬੰਧੀ ਰਾਏ ਜਾਣੀ ਜਾਵੇਗੀ, ਉਥੇ ਨਿਗਮ ਵੱਲੋਂ ਜਿਹੜਾ ਰਿਕਾਰਡ ਵਿਚ ਦਾਅਵਾ ਕੀਤਾ ਗਿਆ ਹੈ, ਦੀ ਸੱਚਾਈ ਵੀ ਟੀਮ ਵੱਲੋਂ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਲੋਕਾਂ ਨੂੰ ਸਵੱਛਤਾ ਸਰਵੇਖਣ ਸਬੰਧੀ ਕਿੰਨੀ ਜਾਣਕਾਰੀ ਹੈ, ਕੀ ਉਨ੍ਹਾਂ ਸਵੱਛਤਾ ਐਪ ਡਾਊਨਲੋਡ ਕੀਤਾ ਹੈ, ਉਨ੍ਹਾਂ ਵੱਲੋਂ ਨਗਰ ਨਿਗਮ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ ਤੇ ਜਿਹੜੀ ਸ਼ਿਕਾਇਤ ਕੀਤੀ ਗਈ ਹੈ 'ਤੇ ਅਧਿਕਾਰੀਆਂ ਵੱਲੋਂ ਉਹ ਕਿੰਨੀ ਦੇਰ ਵਿਚ ਠੀਕ ਕੀਤੀ ਗਈ ਹੈ। ਕੇਂਦਰੀ ਟੀਮ ਵੱਲੋਂ ਬਿਨਾਂ ਦੱਸੇ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਦੀ ਰਾਏ ਜਾਣੀ ਜਾਵੇਗੀ। 
ਕੀ ਸਵਾਲ ਪੁੱਛ ਸਕਦੀ ਹੈ ਕੇਂਦਰੀ ਸਰਵੇਖਣ ਟੀਮ 
ਕੀ ਤੁਹਾਨੂੰ ਜਾਣਕਾਰੀ ਹੈ ਤੁਹਾਡਾ ਸ਼ਹਿਰ ਸਵੱਛਤਾ ਸਰਵੇਖਣ 2018 ਵਿਚ ਹਿੱਸਾ ਲੈ ਰਿਹਾ ਹੈ।
ਕੀ ਤੁਹਾਡਾ ਸ਼ਹਿਰ ਪਿਛਲੇ ਸਾਲ ਨਾਲੋਂ ਜ਼ਿਆਦਾ ਸਾਫ ਹੈ।
ਕੀ ਤੁਸੀਂ ਜਨਤਕ ਥਾਵਾਂ 'ਤੇ ਲੱਗੇ ਕੂੜੇਦਾਨਾਂ ਦਾ ਇਸਤੇਮਾਲ ਕਰਦੇ ਹੋ।
ਕੀ ਤੁਸੀਂ ਇਸ ਸਾਲ ਘਰ ਤੋਂ ਸੈਗਰੀਗੇਟਿਡ ਕੂੜਾ ਲਿਜਾਉਣ ਦੇ ਸਿਸਟਮ ਤੋਂ ਸੰਤੁਸ਼ਟ ਹੋ।
ਕੀ ਤੁਹਾਡੇ ਸ਼ਹਿਰ ਵਿਚ ਪਿਸ਼ਾਬ ਘਰ ਅਤੇ ਪਬਲਿਕ ਟੁਆਇਲਟਾਂ ਦੀ ਗਿਣਤੀ ਵਧਣ ਨਾਲ ਖੁੱਲ੍ਹੇ 'ਚ ਪਿਸ਼ਾਬ ਕਰਨ ਅਤੇ ਸ਼ੌ²ਚ ਵਿਚ ਕਮੀ ਆਈ ਹੈ।
ਕੀ ਕਮਿਊਨਿਟੀ ਅਤੇ ਪਬਲਿਕ ਟੁਆਇਲਟ ਹੁਣ ਜ਼ਿਆਦਾ ਸਾਫ ਅਤੇ ਇਸਤੇਮਾਲ ਕਰਨ ਯੋਗ ਹਨ।
ਕੀ ਤੁਹਾਨੂੰ ਸਵੱਛਤਾ ਐਪ ਬਾਰੇ ਜਾਣਕਾਰੀ ਹੈ ਅਤੇ ਤੁਸੀਂ ਡਾਊਨਲੋਡ ਕੀਤੀ ਹੈ।


Related News