ਸਿਵਲ ਹਸਪਤਾਲ ’ਚ ਚੈੱਕਅਪ ਕਰਵਾਉਣ ਆਏ ਹਵਾਲਾਤੀ ਨੇ ਕੀਤਾ ਭੱਜਣ ਦਾ ਯਤਨ, ਪੁਲਸ ਨੇ ਦਬੋਚਿਆ
Tuesday, Jul 10, 2018 - 04:40 AM (IST)
ਲੁਧਿਆਣਾ(ਰਿਸ਼ੀ, ਸਿਆਲ)- ਸੋਮਵਾਰ ਨੂੰ ਦੁਪਹਿਰ ਲਗਭਗ 2 ਵਜੇ ਸਿਵਲ ਹਸਪਤਾਲ ’ਚ ਉਸ ਸਮੇਂ ਭਾਜੜ ਮਚ ਗਈ, ਜਦ ਸੈਂਟਰਲ ਜੇਲ ਤੋਂ ਚੈੱਕਅਪ ਕਰਵਾਉਣ ਆਇਆ ਇਕ ਹਵਾਲਾਤੀ ਨੇ ਪੁਲਸ ਨੂੰ ਚਕਮਾ ਦੇ ਕੇ ਭੱਜਣ ਦਾ ਯਤਨ ਕੀਤਾ ਪਰ ਕੁੱਝ ਹੀ ਦੂਰੀ ’ਤੇ ਪੁਲਸ ਨੇ ਉਸ ਨੂੰ ਦਬੋਚ ਲਿਆ। ਥਾਣਾ ਡਵੀਜ਼ਨ ਨੰ. 2 ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਨਿਵਾਸੀ ਮਾਨਕਵਾਲ ਜਬਰ-ਜ਼ਨਾਹ ਦੇ ਮਾਮਲੇ ਵਿਚ ਸੈਂਟਰਲ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਸੋਮਵਾਰ ਨੂੰ ਉਸ ਨੂੰ ਚੈੱਕਅਪ ਲਈ ਹੱਡੀਆਂ ਦੇ ਡਾਕਟਰ ਦੇ ਕੋਲ ਲਿਆਇਆ ਗਿਆ ਸੀ। ਜਿੱਥੇ ਪਹਿਲਾਂ ਉਹ ਆਪਣੇ ਮਾਤਾ-ਪਿਤਾ ਨੂੰ ਮਿਲਿਆ ਅਤੇ ਉਸ ਦੇ ਬਾਅਦ ਹੱਥ ਛੁਡਾ ਕੇ ਭੱਜਣ ਦਾ ਯਤਨ ਕੀਤਾ। ਫਿਲਹਾਲ ਦੋਸ਼ੀ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਪੁਲਸ ਦੇ ਅਨੁਸਾਰ ਦੋਸ਼ੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਥਾਣਾ ਡਵੀਜ਼ਨ ਨੰ. 8 ’ਚ ਉਸ ਖਿਲਾਫ 2 ਜਬਰ-ਜ਼ਨਾਹ ਦੇ ਮਾਮਲੇ ਦਰਜ ਹੋਏ ਸਨ, ਜਿਨ੍ਹਾਂ ’ਚ ਨਕਲੀ ਪੁਲਸ ਕਰਮਚਾਰੀ ਬਣ ਕੇ ਰੱਖ ਬਾਗ ’ਚ ਆਉਣ ਵਾਲੀਆਂ ਲਡ਼ਕੀਆਂ ਨੂੰ ਡਰਾ ਧਮਕਾ ਕੇ ਆਪਣੇ ਨਾਲ ਲਿਜਾਂਦਾ ਸੀ।
