ਕੇਂਦਰੀ ਜੇਲ੍ਹ ’ਚ ਸੁੱਟੇ ਪੈਕੇਟ ਵਿਚੋਂ 4 ਮੋਬਾਇਲ, 7 ਛੋਟੀਆਂ ਬੈਟਰੀਆਂ, 5 ਡਾਟਾ ਕੇਬਲ, 5 ਹੈੱਡਫੋਨ ਬਰਾਮਦ

Monday, Dec 06, 2021 - 03:40 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਸੁੱਟੇ ਪੈਕੇਟ ਵਿਚੋਂ 4 ਮੋਬਾਇਲ ਫੋਨ ਸਮੇਤ ਬੈਟਰੀਆਂ ਤੇ ਬਿਨ੍ਹਾਂ ਸਿੰਮ ਕਾਰਡ, 7 ਹੋਰ ਛੋਟੀਆਂ ਬੈਟਰੀਆਂ, 5 ਡਾਟਾ ਕੇਬਲ, 5 ਹੈੱਡਫੋਨ ਬਰਾਮਦ ਹੋਏ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਦੇ ਏਐੱਸਆਈ ਰਮਨ ਕੁਮਾਰ ਨੇ ਦੱਸਿਆ ਕਿ ਪੱਤਰ ਨੰਬਰ 9460 ਰਾਹੀਂ ਹਰੀ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਮਿਤੀ 4-5 ਦਸੰਬਰ 2021 ਦੀ ਰਾਤ ਕਰੀਬ ਸਾਢੇ 12 ਵਜੇ ਪੈਸਕੋ ਸੰਤਰੀ ਮੱਸਾ ਸਿੰਘ ਕੋਟ ਮੌਕੇ ਚੱਕਰ ਲਗਾ ਰਿਹਾ ਸੀ ਤਾਂ ਟਾਵਰ ਨੰਬਰ 4 ਅਤੇ 5 ਦੇ ਵਿਚਕਾਰ ਉਸ ਨੂੰ ਜੇਲ੍ਹ ਦੇ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੁੱਟੇ 2 ਬੰਦ ਪੈਕਟ ਮਿਲੇ।

ਇਨ੍ਹਾਂ ਪੈਕੇਟਾਂ ਨੂੰ ਹਰੀ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀ ਹਾਜ਼ਰੀ ਵਿਚ ਖੋਲ੍ਹਿਆ ਗਿਆ। ਪਹਿਲੇ ਪੈਕੇਟ ਨੂੰ ਖੋਲ੍ਹ ਕੇ ਚੈੱਕ ਕਰਨ ’ਤੇ 2 ਮੋਬਾਇਲ ਫੋਨ ਮਾਰਕਾ ਸੈਮਸੰਗ (ਕੀ-ਪੈਡ) ਸਮੇਤ ਬੈਟਰੀ, ਬਿਨਾ ਸਿੰਮ ਕਾਰਡ, 7 ਛੋਟੀਆਂ ਬੈਟਰੀਆਂ, 5 ਡਾਟਾ ਕੇਬਲ ਤੇ 5 ਹੈੱਡਫੋਨ ਮਿਲੇ। ਦੂਜੇ ਪੈਕੇਟ ਨੂੰ ਖੋਲ੍ਹ ਕੇ ਚੈੱਕ ਕਰਨ ’ਤੇ 2 ਮੋਬਾਇਲ ਫੋਨ ਮਾਰਕਾ ਰੈਡਮੀ (ਟੱਚ ਸਕਰੀਨ) ਸਮੇਤ ਬੈਟਰੀਆਂ ਤੇ ਬਿਨਾਂ ਸਿੰਮ ਕਾਰਡ ਮਿਲੇ। ਪੁਲਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


Gurminder Singh

Content Editor

Related News