ਸੈਂਟਰਲ ਹਸਪਤਾਲ ਐਂਡ ਮੈਟਰਨਿਟੀ ਹੋਮ ਨੂੰ ਮਿਲੀ ਐੱਨ. ਏ. ਬੀ. ਐੱਚ. ਦੀ ਮਾਨਤਾ

05/16/2022 3:25:27 PM

ਜਲੰਧਰ (ਰੱਤਾ) : ਸੈਂਟਰਲ ਹਸਪਤਾਲ ਐਂਡ ਮੈਟਰਨਿਟੀ ਹੋਮ ਫੁੱਟਬਾਲ ਚੌਕ ਨੂੰ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਹਾਸਪਿਟਲ ਐਂਡ ਹੈਲਥਕੇਅਰ ਪ੍ਰੋਵਾਈਡਰਜ਼ (ਐੱਨ. ਏ. ਬੀ. ਐੱਚ.) ਦੀ ਮਾਨਤਾ ਮਿਲ ਗਈ ਹੈ। ਹਸਪਤਾਲ ਦੇ ਪ੍ਰਮੁੱਖ ਈ. ਐੱਨ. ਟੀ. ਸਪੈਸ਼ਲਿਸਟ ਡਾ. ਯਸ਼ ਸ਼ਰਮਾ ਅਤੇ ਬਾਂਝਪਨ ਤੇ ਔਰਤਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਅਮਿਤਾ ਸ਼ਰਮਾ ਨੇ ਦੱਸਿਆ ਕਿ ਇਹ ਮਾਨਤਾ ਦੇਣ ਤੋਂ ਪਹਿਲਾਂ ਐੱਨ. ਏ. ਬੀ. ਐੱਚ. ਦੀ ਇਕ ਟੀਮ ਸਭ ਤੋਂ ਪਹਿਲਾਂ ਹਸਪਤਾਲ ਦੀਆਂ ਸਾਰੀਆਂ ਪ੍ਰਕਿਰਿਆਵਾਂ ਦੀ ਬਾਰੀਕੀ ਨਾਲ ਜਾਂਚ ਕਰ ਕੇ ਉਨ੍ਹਾਂ ਨੂੰ ਪਰਖਦੀ ਹੈ ਅਤੇ ਇਸ ਦੌਰਾਨ ਟੀਮ ਮਰੀਜ਼ਾਂ ਦੇ ਅਧਿਕਾਰਾਂ, ਦਵਾਈ ਦੇ ਪ੍ਰਬੰਧਾਂ, ਸੁਰੱਖਿਆ, ਲਾਗ ਕੰਟਰੋਲ, ਮਨੁੱਖੀ ਸਰੋਤ ਪ੍ਰਬੰਧਨ ਆਦਿ ਸਹੂਲਤਾਂ ਦਾ ਮੁਲਾਂਕਣ ਕਰਦੀ ਹੈ।

ਇਹ ਵੀ ਪੜ੍ਹੋ :  ਖਾਲਿਸਤਾਨੀ ਅੱਤਵਾਦੀਆਂ ਨੂੰ ਸਥਾਨਕ ਮੁਲਜ਼ਮਾਂ ਤੋਂ ਮਿਲ ਰਹੇ ਸਹਿਯੋਗ ਨੇ ਵਧਾਈ ਚਿੰਤਾ

ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਨਵੇਂ ਵਿੰਗ ਵਿਚ ਜਿੱਥੇ ਅਤਿ-ਆਧੁਨਿਕ ਮੈਡੀਕਲ ਉਪਕਰਨ ਅਤੇ ਅਲਟਰਾ ਮਾਡਰਨ ਆਪ੍ਰੇਸ਼ਨ ਥੀਏਟਰ ਹੈ, ਉਥੇ ਹੀ ਮਰੀਜ਼ਾਂ ਦੀ ਸਹੂਲਤ ਲਈ ਸ਼ਾਨਦਾਰ ਪ੍ਰਾਈਵੇਟ ਕਮਰੇ, ਅਤੇ ਹਵਾਦਾਰ ਵੇਟਿੰਗ ਏਰੀਆ ਵੀ ਬਣਾਇਆ ਗਿਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਐੱਨ. ਏ. ਬੀ. ਐੱਚ. ਦੀ ਮਾਨਤਾ ਮਿਲਣਾ ਹਸਪਤਾਲ ਦੇ ਮਾਹਿਰ ਡਾਕਟਰਾਂ ਅਤੇ ਸਟਾਫ਼ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਅਤੇ ਇਸ ਲਈ ਉਹ ਵਧਾਈ ਦੇ ਹੱਕਦਾਰ ਹਨ।

ਇਹ ਵੀ ਪੜ੍ਹੋ :  ਜੇਲ੍ਹ 'ਚੋਂ ਕੈਦੀ ਨੇ ਕੀਤੀ ਆਪਣੀ ਕੁੱਟਮਾਰ ਦੀ ਵੀਡੀਓ ਵਾਇਰਲ, ਦੱਸੀ ਦੁੱਖਭਰੀ ਦਾਸਤਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News