ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਬਠਿੰਡਾ, ਜਲੰਧਰ ਅਤੇ ਤਰਨਤਾਰਨ ਦੇ ਪਿੰਡਾਂ ਨੂੰ ਲੈ ਕੇ ਚੁੱਕਣ ਜਾ ਰਹੀ ਇਹ ਕਦਮ

07/31/2022 12:24:46 PM

ਜੈਤੋ(ਪਰਾਸ਼ਰ) : ਕੇਂਦਰ ਸਰਕਾਰ ਪੰਜਾਬ ’ਚ 4-ਜੀ ਪ੍ਰਾਜੈਕਟ ਤੋਂ ਵਾਂਝੇ 5 ਪਿੰਡਾਂ ’ਚ 4-ਜੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੇਂਦਰੀ ਮੰਤਰੀ ਮੰਡਲ ਵੱਲੋਂ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 26,316 ਕਰੋੜ ਰੁਪਏ ਹੋਵੇਗੀ। ਇਸ ਪ੍ਰਾਜੈਕਟ ਦੇ ਤਹਿਤ ਦੂਰ-ਦੁਰਾਡੇ ਅਤੇ ਪਹੁੰਚ ਤੋਂ ਵਾਂਝੇ ਖੇਤਰਾਂ ਦੇ 24,680 ਪਿੰਡਾਂ ’ਚ 4-ਜੀ ਮੋਬਾਈਲ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ- ਮਾਲੇਰਕੋਟਲਾ ’ਚ ਵੱਡੀ ਵਾਰਦਾਤ, ‘ਆਪ’ ਕੌਂਸਲਰ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਇਸ ਪ੍ਰਾਜੈਕਟ ਤਹਿਤ ਪੰਜਾਬ ਦੇ ਬਠਿੰਡਾ, ਜਲੰਧਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ 5 ਪਿੰਡਾਂ ’ਚ ਵੀ 4-ਜੀ ਮੋਬਾਈਲ ਸੇਵਾ ਉਪਲਬਧ ਕਰਵਾਈ ਜਾਵੇਗੀ। ਕੇਂਦਰੀ ਮੰਤਰੀ ਮੰਡਲ ਨੇ 27 ਜੁਲਾਈ ਨੂੰ ਦੇਸ਼ ਭਰ ਦੇ ਪ੍ਰਾਜੈਕਟ ਤੋਂ ਵਾਂਝੇ ਪਿੰਡਾਂ ’ਚ 4-ਜੀ ਮੋਬਾਈਲ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਇਹ ਪ੍ਰੋਜੈਕਟ ਮੋਬਾਈਲ ਬ੍ਰਾਡਬੈਂਡ ਰਾਹੀਂ ਵੱਖ-ਵੱਖ ਈ-ਗਵਰਨੈਂਸ ਸੇਵਾਵਾਂ, ਬੈਂਕਿੰਗ ਸੇਵਾਵਾਂ, ਟੈਲੀ-ਮੈਡੀਸਨ, ਟੈਲੀ-ਐਜੂਕੇਸ਼ਨ ਆਦਿ ਸੇਵਾਵਾਂ ਪ੍ਰਦਾਨ ਕਰਨ ਨੂੰ ਉਤਸ਼ਾਹਿਤ ਕਰੇਗਾ ਅਤੇ ਪੇਂਡੂ ਖੇਤਰਾਂ ’ਚ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News