ਦੀਵਾਲੀ ਮੌਕੇ ਪੰਜਾਬੀਆਂ ਨੂੰ ਖ਼ਾਸ ਤੋਹਫ਼ਾ ਦੇਣ ਦੀ ਤਿਆਰੀ 'ਚ ਕੇਂਦਰ ਸਰਕਾਰ, ਉਲੀਕੀ ਰੂਪ-ਰੇਖਾ

Friday, Oct 27, 2023 - 06:15 AM (IST)

ਲੁਧਿਆਣਾ (ਗੌਤਮ) : ਰੇਲਵੇ ਬੋਰਡ ਵੱਲੋਂ ਫ਼ਿਰੋਜ਼ਪੁਰ ਡਵੀਜ਼ਨ ਮੰਡਲ ’ਚ ਇਕ ਇਕ ਹੋਰ ‘ਵੰਦੇ ਭਾਰਤ ਐਕਸਪ੍ਰੈੱਸ’ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਅੰਮ੍ਰਿਤਸਰ-ਨਵੀਂ ਦਿੱਲੀ ਟ੍ਰੈਕ ’ਤੇ ਚੱਲੇਗੀ। ਵਿਭਾਗੀ ਸੂਤਰਾਂ ਅਨੁਸਾਰ ਵਿਭਾਗ ਵੱਲੋਂ ਇਸ ਸਬੰਧੀ ਤਕਨੀਕੀ ਜਾਂਚ ਤੋਂ ਬਾਅਦ ਟਰੇਨ ਦੀ ਸਮਾਂ ਸਾਰਣੀ, ਸਟਾਫ ਨੂੰ ਲੈ ਕੇ ਤਿਆਰੀ ਕਰ ਲਈ ਗਈ ਹੈ, ਜਦਕਿ ਰੇਲ ਦਾ ਕਿਰਾਇਆ ਤੈਅ ਹੋਣਾ ਬਾਕੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਦੇ ਮੌਕੇ ’ਤੇ ਵਿਭਾਗ ਵੱਲੋਂ ਟਰੇਨ ਚਲਾ ਕੇ ਤੋਹਫ਼ੇ ਵਜੋਂ ਦਿੱਤਾ ਜਾ ਸਕਦਾ ਹੈ। ਰੇਲ ਯਾਤਰੀ 450 ਕਿਲੋਮੀਟਰ ਦਾ ਸਫਰ 5 ਘੰਟਿਆਂ ’ਚ ਤੈਅ ਕਰਨਗੇ।

PunjabKesari

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਕਾਰ ਚੋਰੀ ਦੇ ਮਾਮਲਿਆਂ 'ਚ 64 ਪੰਜਾਬੀ ਨਾਮਜ਼ਦ, ਸਖ਼ਤ ਕਾਰਵਾਈ ਕਰਨ ਦੀ ਤਿਆਰੀ 'ਚ ਟੋਰਾਂਟੋ ਪੁਲਸ

ਇਹ ਟਰੇਨ 16 ਡੱਬਿਆਂ ਵਾਲੀ ਹੋਵੇਗੀ, ਜੋ ਹਫਤੇ ’ਚ 6 ਦਿਨ ਚੱਲੇਗੀ

ਇਸ ਰੂਟ ’ਤੇ ਸਿਰਫ਼ ਲੁਧਿਆਣਾ ਅਤੇ ਅੰਬਾਲਾ ਨੂੰ ਹੀ ਸਟਾਪ ਦਿੱਤੇ ਜਾ ਰਹੇ ਹਨ, ਜਦੋਂ ਕਿ ਸਾਹਨੇਵਾਲ ਤੋਂ ਪਾਸ ਦਿੱਤਾ ਜਾਵੇਗਾ। ਫਿਲਹਾਲ ਜਲੰਧਰ ਅਤੇ ਵਿਆਸ ’ਚ ਸਟਾਪੇਜ ਨਹੀਂ ਰੱਖਿਆ ਗਿਆ। ਲੁਧਿਆਣਾ ਅਤੇ ਅੰਬਾਲਾ ’ਚ ਵੀ ਸਿਰਫ਼ 2 ਮਿੰਟ ਦਾ ਸਟਾਪ ਦਿੱਤਾ ਗਿਆ। ਟਰੇਨ ਅੰਮ੍ਰਿਤਸਰ ਤੋਂ ਸਵੇਰੇ 7.55 ’ਤੇ ਚੱਲੇਗੀ, ਜੋ ਕਿ ਲੁਧਿਆਣਾ 9.30 ’ਤੇ ਪਹੁੰਚੇਗੀ। ਸਾਹਨੇਵਾਲ ’ਚ 2 ਮਿੰਟ ਦੇ ਰੁਕਣ ਤੋਂ ਬਾਅਦ 9.50 ਤੋਂ ਪਾਸ ਕਰੇਗੀ ਅਤੇ ਅੰਬਾਲਾ 10.50 ’ਤੇ ਪਹੁੰਚੇਗੀ। ਉੱਥੇ ਵੀ 2 ਮਿੰਟ ਰੁਕਣ ਤੋਂ ਬਾਅਦ ਨਵੀਂ ਦਿੱਲੀ ਦੁਪਹਿਰ 1.05 ਪੁੱਜੇਗੀ। ਵਾਪਸੀ ’ਤੇ ਟਰੇਨ ਨਵੀਂ ਦਿੱਲੀ ਤੋਂ ਦੁਪਹਿਰ 1.40 ਵਜੇ ਰਵਾਨਾ ਹੋਵੇਗੀ ਤੇ 15.50 ਵਜੇ ਅੰਬਾਲਾ ਅਤੇ 4.59 ਵਜੇ ਲੁਧਿਆਣਾ ਪਹੁੰਚੇਗੀ ਅਤੇ ਲੁਧਿਆਣਾ ਤੋਂ ਚੱਲ ਕੇ 6.50 ’ਤੇ ਅੰਮ੍ਰਿਤਸਰ ਪਹੁੰਚੇਗੀ।

ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੂੰ ਮਿਲਿਆ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਨੀਲਾਮ ਕਰਨ ਜਾ ਰਹੀ ਸਰਕਾਰ! ਸੁਖਬੀਰ ਬਾਦਲ ਨੇ ਕੀਤਾ ਵਿਰੋਧ

ਤਕਨੀਕੀ ਜਾਂਚ ਪੂਰੀ ਹੋਈ

ਪ੍ਰਾਪਤ ਜਾਣਕਾਰੀ ਅਨੁਸਾਰ ਰੇਲਗੱਡੀ ਦੀ ਰਫ਼ਤਾਰ ਸਬੰਧੀ ਵਿਭਾਗ ਵੱਲੋਂ ਤਕਨੀਕੀ ਜਾਂਚ ਵੀ ਪੂਰੀ ਕਰ ਲਈ ਗਈ ਹੈ ਕਿਉਂਕਿ ਨਵੀਂ ਦਿੱਲੀ ਤੋਂ ਜੰਮੂ ਜਾ ਰਹੀ ਟਰੇਨ ‘ਵੰਦੇ ਭਾਰਤ’ ਦਾ ਟ੍ਰੈਕ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤਿਆਰ ਕੀਤਾ ਗਿਆ ਸੀ, ਜੋ ਹੁਣ ਟ੍ਰੈਕ ਨੂੰ ਜਲੰਧਰ ਕੈਂਟ ਤੋਂ ਅੱਗੇ ਅੰਮ੍ਰਿਤਸਰ ਤੱਕ ਵੀ ਵਿਸਤਾਰ ਕਰੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News