ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਖਾਧ ਪਦਾਰਥਾਂ ਨੂੰ ਲੈ ਕੇ ਸਿਹਰਾ ਲੈਣ ਦੀ ਕਾਹਲ 'ਚ

05/23/2020 1:39:04 PM

ਬਠਿੰਡਾ: ਕੇਂਦਰ ਵਲੋਂ ਕੋਰੋਨਾ ਮਹਾਮਾਰੀ 'ਚ ਲੋੜਵੰਦਾਂ ਲਈ ਮਿਲੀ ਰਾਹਤ ਸਮੱਗਰੀ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ 'ਚ ਵਿਵਾਦ ਛਿੜਿਆ ਹੋਇਆ ਹੈ। ਕੇਂਦਰ ਦੀ ਆਤਮ-ਨਿਰਭਰ ਭਾਰਤ ਯੋਜਨਾ ਦੇ ਤਹਿਤ ਪ੍ਰਵਾਸੀ ਮਜ਼ਦੂਰਾਂ ਲਈ ਜਾਰੀ ਕੀਤੀ ਗਈ 2 ਮਹੀਨਿਆਂ ਦੀ ਮੁਫਤ ਅਨਾਜ ਦੀ ਵੰਡ ਦੇ ਬਾਅਦ ਇਸ ਦਾ ਕ੍ਰੈਡਿਟ ਲੈਣ ਲਈ ਸੂਬੇ 'ਚ ਯੋਜਨਾ ਦਾ ਨਾਂ ਹੀ ਬਦਲਣ ਦੀ ਤਿਆਰੀ ਹੋ ਗਈ ਹੈ। ਕੇਂਦਰ ਨੇ ਇਸ ਯੋਜਨਾ ਦੇ ਤਹਿਤ ਪ੍ਰਤੀ ਵਿਅਕਤੀ 5 ਕਿਲੋ ਕਣਕ ਦੇ ਹਿਸਾਬ ਨਾਲ ਮਈ ਅਤੇ ਜੂਨ ਮਹੀਨੇ ਲਈ 10 ਕਿਲੋ ਕਣਕ ਅਤੇ ਇਕ ਕਿਲੋ ਦਾਲ ਦੇਣ ਦੀ ਘੋਸ਼ਣਾ ਕੀਤੀ ਹੈ। ਉਸ 'ਚ ਸੂਬਾ ਸਰਕਾਰ ਨੇ ਕਣਕ ਦਾ ਆਟਾ ਬਣਾ ਕੇ ਦੇਣ ਅਤੇ ਦਾਲ ਦੇ ਇਲਾਵਾ 1 ਕਿਲੋ ਖੰਡ ਸੂਬੇ ਵਲੋਂ ਜੋੜਨ ਦਾ ਫੈਸਲਾ ਕਰਦੇ ਹੋਏ ਇਸ ਨੂੰ ਪੰਜਾਬ ਰਾਹਤ ਸਮੱਗਰੀ ਦੇ ਨਾਂ ਵੰਡਣ ਦੀ ਯੋਜਨਾ ਬਣਾਈ ਹੈ। ਇਸ ਦੇ ਲਈ ਖੁਰਾਕ ਸਿਵਲ ਸਪਲਾਈ ਮਹਿਕਮੇ ਨੇ ਪੰਜਾਬ ਰਾਹਤ ਸਮੱਗਰੀ ਨਾਂ ਨਾਲ ਲਿਖੇ ਹੋਏ ਬੈਗ ਤਿਆਰ ਕਰਵਾ ਰਿਹਾ ਹੈ, ਜਿਸ 'ਚ 10 ਕਿਲੋ ਆਟਾ, ਇਕ ਕਿਲੋ ਖੰਡ ਅਤੇ ਇਕ ਕਿਲੋ ਦਾਲ 14.14 ਲੱਖ ਪ੍ਰਵਾਸੀ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ।

ਸੂਬੇ ਨੂੰ ਕੇਂਦਰ ਤੋਂ 14,144 ਮੀਟ੍ਰਿਕ ਟਨ ਮਿਲੇਗੀ ਕਣਕ
ਪ੍ਰਦੇਸ਼ 'ਚ ਕੇਂਦਰ ਦੀ ਆਤਮ ਨਿਰਭਰ ਯੋਜਨਾ ਦੀ ਇਹ ਕਣਕ ਪੰਜਾਬ ਰਾਹਤ ਸਮੱਗਰੀ 'ਚ ਪਿਸ ਕੇ ਵੰਡੇਗੀ। ਕੇਂਦਰ ਵਲੋਂ 14.144 ਲੱਖ ਪ੍ਰਵਾਸੀ ਪਰਿਵਾਰਾਂ ਦੇ ਲਈ ਆਦੇਸ਼ ਜਾਰੀ ਹੋਣ ਦੇ ਬਾਅਦ ਖਾਦ ਆਪੂਰਤੀ ਵਿਭਾਗ ਦੀ ਮੁੱਖ ਮੰਤਰੀ ਦੇ ਨਾਲ ਹੋਈ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਕਣਕ ਦਾ ਆਟਾ ਬਣਾ ਕੇ ਮੁਹੱਈਆ ਕਰਵਾਏਗੀ, ਕਿਉਂਕਿ ਕੇਂਦਰ ਤੋਂ 3.50 ਲੱਖ ਪਰਿਵਾਰਾਂ ਲਈ ਦਾਲ ਦਾ ਕੋਟਾ ਮਿਲਿਆ ਹੈ, ਜਿਸ ਦਾ ਪਹਿਲਾ ਟਰੱਕ ਵੀਰਵਾਰ ਰਾਤ ਨੂੰ ਪਹੁੰਚੇਗਾ। ਇਸ ਸਮੇਂ 'ਚ ਬਾਕੀ ਬਚੇ ਪਰਿਵਾਰਾਂ ਨੂੰ ਦਾਲ ਸੂਬਾ ਸਰਕਾਰ ਆਪਣੇ ਵਲੋਂ ਮੁਹੱਈਆਂ ਕਰਵਾਏਗੀ। ਪ੍ਰਿੰਸੀਪਲ ਸੈਕੇਟਰੀ ਫੂਡ ਨੇ 20 ਮਈ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਨੂੰ ਜਾਰੀ ਪੱਤਰ 'ਚ ਕਣਕ ਮੁਹੱਈਆ ਕਰਵਾਉਣ ਲਈ ਲੇਬਰ ਦੀ ਪਛਾਣ ਕਰਨ ਨੂੰ ਡੀ.ਸੀ. ਨੂੰ ਕਿਹਾ ਹੈ ਪਰ ਆਟਾ ਬਣਾ ਕੇ ਦੇਣ ਲਈ ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਮਹਿਕਮੇ ਦੀ ਮੁੱਖ ਮੰਤਰੀ ਨਾਲ ਹੋਈ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਕਣਕ ਦਾ ਆਟਾ ਬਣਾ ਕੇ ਮੁਹੱਈਆ ਕਰਵਾਏਗੀ, ਕਿਉਂਕਿ ਕੇਂਦਰ ਤੋਂ 3.50 ਲੱਖ ਪਰਿਵਾਰਾਂ ਲਈ ਦਾਲ ਦਾ ਕੋਟਾ ਮਿਲਿਆ ਹੈ, ਜਿਸ ਦਾ ਪਹਿਲਾ ਟਰੱਕ ਵੀਰਵਾਰ ਰਾਤ ਨੂੰ ਪਹੁੰਚੇਗਾ।


Shyna

Content Editor

Related News