ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਜਲਦ ਹੀ ਕਾਲੇ ਕਾਨੂੰਨ ਵਾਪਸ ਲਵੇ: ਚੀਮਾ

12/12/2020 6:06:03 PM

ਸੰਗਰੂਰ (ਹਨੀ ਕੋਹਲੀ): ਸੰਗਰੂਰ ਦੇ ਦਿੜਬਾ ਪਹੁੰਚੇ ਵਿਰੋਧੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਸਾਨ ਸੰਘਰਸ਼ ਨੂੰ ਲੈ ਕੇ ਸਰਕਾਰ 'ਤੇ ਸਵਾਲ ਚੁੱਕੇ ਹਨ। ਚੀਮਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਜਲਦ ਹੀ ਕਾਲੇ ਕਾਨੂੰਨ ਵਾਪਸ ਲਵੇ। ਚੀਮਾ ਨੇ ਕਿਹਾ ਕਿ ਇੱਥੇ ਪਿਛਲੇ ਦਿਨਾਂ 'ਚ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਈ ਅਤੇ ਉਨ੍ਹਾਂ ਮੀਟਿੰਗਾਂ 'ਚ ਵੀ ਕੁੱਝ ਹੱਲ ਨਾ ਨਿਕਲਿਆ, ਜਿਸ ਦੇ ਬਾਅਦ ਹੁਣ ਕਿਸਾਨ ਸੰਘਰਸ਼ ਹੋਰ ਲੰਬਾ ਚੱਲ ਸਕਦਾ ਹੈ।

ਇਹ ਵੀ ਪੜ੍ਹੋ:  ਕਿਸਾਨ ਅੰਦੋਲਨ 'ਚ ਰੰਗਿਆ ਇਹ ਵਿਆਹ, ਵੇਖ ਤੁਸੀਂ ਵੀ ਕਰੋਗੇ ਵਾਹ-ਵਾਹ 

ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਦਾ ਕਿਸਾਨ ਹੀ ਨਹੀਂ ਹੋਰ ਵੀ ਸਟੇਟਾਂ ਦੇ ਕਿਸਾਨ ਦਿੱਲੀ ਸੰਘਰਸ਼ 'ਚ ਸ਼ਾਮਲ ਹਨ ਅਤੇ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਅਤੇ ਕਿਹਾ ਕਿ ਜਦੋਂ ਕੇਂਦਰ ਦੇ ਮੰਤਰੀ ਇਸ ਵਾਰ ਨੂੰ ਮੰਨ ਗਏ ਹਨ ਕਿ 70 ਫੀਸਦੀ ਕਾਨੂੰਨ 'ਚ ਸੌਧ ਕਰ ਰਹੇ ਹਨ ਤਾਂ ਫ਼ਿਰ 30 ਫੀਸਦੀ ਰੱਖਦਾ ਦਾ ਕੀਤਾ ਫਾਇਦਾ ਹੈ, ਉੱਥੇ ਚੀਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਡਰਾਮੇਬਾਜ਼ ਬੋਲਦੇ ਹੋਏ ਕਿਹਾ ਕਿ ਬਾਦਲ ਪਰਿਵਾਰ ਸਿਰਫ ਡਰਾਮੇ ਹੀ ਕਰ ਰਿਹਾ ਹੈ ਸੰਘਰਸ਼ ਤਾਂ ਕਿਸਾਨ ਲੜ ਰਹੇ ਹਨ। ਉੱਥੇ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ 'ਚ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੱਥੇ ਕਿਸਾਨ ਦਿੱਲੀ 'ਚ ਸੰਘਰਸ਼ ਕਰ ਰਹੇ ਹਨ ਉੱਥੇ ਕੈਪਟਨ ਸਾਹਿਬ ਪੰਜਾਬ 'ਚ ਸ਼ਰਾਬ ਦਾ ਕਾਰੋਬਾਰ ਚਲਾ ਰਹੇ ਹਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੀ ਹਮਾਇਤ 'ਚ ਗਏ ਮੁਨੀਮ ਦੀ ਦਿੱਲੀ ਵਿਖੇ ਮੌਤ

ਚੀਮਾ ਨੇ ਨਕਸ਼ਲਾਈਟ ਦੇ ਬਿਆਨ 'ਤੇ ਕਿਹਾ ਕਿ ਬੀ.ਜੇ.ਪੀ. ਕਿਸਾਨਾਂ ਦੇ ਸੰਘਰਸ਼ ਨੂੰ ਖ਼ਰਾਬ ਕਰਨ ਲਈ ਅਜਿਹੇ ਬਿਆਨ ਦਿੰਦੇ ਹਨ, ਉੱਥੇ ਹੀ ਜਦੋਂ ਚੀਮਾ ਤੋਂ ਪੁੱਛਿਆ ਗਿਆ ਕਿ ਕਿਸਾਨਾਂ ਨੇ ਕਿਹਾ ਹੈ ਦਿੱਲੀ 'ਚ ਪਾਣੀ ਅਤੇ ਟਾਇਲਟ ਦਾ ਪ੍ਰਬੰਧ ਨਹੀਂ ਹੈ ਤਾਂ ਚੀਮਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ 'ਚ ਹਰ ਜਗ੍ਹਾ ਪੂਰੇ ਪ੍ਰਬੰਧ ਕੀਤੇ ਹੋਏ ਹਨ। ਕਿਸਾਨਾਂ ਦੀ ਗਿਣਤੀ ਵੱਧ ਹੋਣ ਦੇ ਕਾਰਨ ਮੁਸ਼ਕਲ ਖ਼ੜ੍ਹੀ ਹੋ ਰਹੀ ਹੈ ਪਰ ਜਲਦ ਹੀ ਹੋਰ ਪ੍ਰਬੰਧ ਕਰ ਦਿੱਤਾ ਜਾਵੇਗਾ।


Shyna

Content Editor

Related News