ਮਜੀਠੀਆ ਦਾ ਦਾਅਵਾ : ਕੇਂਦਰੀ ਏਜੰਸੀ ਨੇ ਪੰਜਾਬ ਵਿਜੀਲੈਂਸ ਦਫ਼ਤਰ 'ਤੇ ਕੀਤੀ ਛਾਪੇਮਾਰੀ
Tuesday, May 12, 2026 - 12:42 AM (IST)
ਚੰਡੀਗੜ੍ਹ, (ਜ.ਬ.)- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕੇਂਦਰੀ ਏਜੰਸੀ ਵੱਲੋਂ ਪੰਜਾਬ ਵਿਜੀਲੈਂਸ ਦਫ਼ਤਰ 'ਤੇ ਛਾਪੇਮਾਰੀ ਕਰਨ ਦਾ ਦਾਅਵਾ ਕੀਤਾ ਹੈ। ਮਜੀਠੀਆ ਨੇ ਆਪਣੀ ਪੋਸਟ 'ਚ ਲਿਖਿਆ ਕਿ ਇਕ ਕਥਿਤ ਰਿਸ਼ਵਤ ਡੀਲ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਲਿਖਿਆ ਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਕ ਫਾਈਵ ਸਟਾਰ ਹੋਟਲ ਨੂੰ ਲੈ ਕੇ ਕਥਿਤ ਡੀਲ ਹੋਈ ਸੀ। ਇਸ ਸੰਬੰਧ 'ਚ ਜਲਦੀ ਹੀ ਹੋਰ ਸਨਸਨੀਖੇਜ਼ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਖਬਰ ਲਿਖੇ ਜਾਣ ਤਕ ਮਜੀਠੀਆ ਦੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕੀ ਸੀ।
