ਕੇਂਦਰ ਨੇ ਪੰਜਾਬ ਨਾਲ ਕੀਤਾ ਵੱਡਾ ਧੱਕਾ, CM ਮਾਨ ਨੇ ਲਾਈਵ ਹੋ ਕੇ ਦੱਸੀ ਸਾਰੀ ਗੱਲ (ਵੀਡੀਓ)

Wednesday, Dec 27, 2023 - 04:01 PM (IST)

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਵੱਡਾ ਧੱਕਾ ਕੀਤਾ ਗਿਆ ਹੈ, ਜਿਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਲੱਖਾਂ ਦੀ ਗਿਣਤੀ 'ਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਨਮਨ ਕਰਦੇ ਹਨ। ਸ਼ਹਾਦਤਾਂ ਸਾਡਾ ਵਿਰਸਾ ਹਨ ਪਰ ਇਸ ਅਦੁੱਤੀ ਲਾਸਾਨੀ ਕੁਰਬਾਨੀਆਂ ਵਾਲੇ ਦਿਨਾਂ 'ਚ ਕੇਂਦਰ ਸਰਕਾਰ ਨੇ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਹੈ ਅਤੇ ਦਿੱਲੀ ਵਿਖੇ 26 ਜਨਵਰੀ ਵਾਲੇ ਸਮਾਰੋਹ ਦੌਰਾਨ ਪੰਜਾਬ ਦੀ ਝਾਕੀ ਨੂੰ ਕੱਢ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਲੈ ਕੇ ਵੱਡੀ ਖ਼ਬਰ, ਛੱਡਣੀਆਂ ਪੈ ਸਕਦੀਆਂ ਨੇ ਕੁਰਸੀਆਂ

ਉਨ੍ਹਾਂ ਨੇ ਦੱਸਿਆ ਕਿ ਕੇਂਦਰ ਨੇ ਅਗਸਤ ਮਹੀਨੇ ਦੌਰਾਨ ਚਿੱਠੀ ਲਿਖ ਕੇ ਪੁੱਛਿਆ ਸੀ ਕਿ ਕੀ ਤੁਸੀਂ ਇੱਛਾ ਰੱਖਦੇ ਹੋ ਕਿ 26 ਜਨਵਰੀ ਵਾਲੇ ਸਮਾਰੋਹ 'ਚ ਪੰਜਾਬ ਦੀ ਝਾਕੀ ਹੋਣੀ ਚਾਹੀਦੀ ਹੈ ਤਾਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਉਹ 2024, 25 ਅਤੇ 26 ਦੌਰਾਨ ਪੰਜਾਬ ਦੀ ਝਾਕੀ ਕੱਢੇ ਜਾਣ ਦੀ ਇੱਛਾ ਪ੍ਰਗਟ ਕਰਦੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਅਸੀਂ ਪੰਜਾਬ ਨਾਲ ਸਬੰਧਿਤ 3 ਝਾਕੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ, ਮਾਈ ਭਾਗੋ ਫਰਸਟ ਲੇਡੀ ਵਾਰੀਅਰ ਅਫ ਸਿੱਖੀਜ਼ਮ, ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਕੇਂਦਰ ਨੂੰ ਭੇਜੀਆਂ ਸਨ ਅਤੇ ਨਾਲ ਹੀ ਡਿਜ਼ਾਈਨ ਵੀ ਭੇਜੇ ਸਨ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਦੇਸ਼ ਦੇ ਇਸ ਸੂਬੇ 'ਚ ਪਿਆਜ ਹੋਏ ਬੇਹੱਦ ਸਸਤੇ, ਭਾਅ ਜਾਣ ਤੁਸੀਂ ਵੀ ਹੈਰਾਨ ਰਹਿ ਜਾਵੋਗੇ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਦਿਨ ਅਜਿਹਾ ਵਿਤਕਰਾ ਕਰਕੇ ਕੇਂਦਰ ਨੇ ਪੰਜਾਬ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ। ਸਿਰਫ ਭਾਜਪਾ ਸ਼ਾਸਿਤ ਸੂਬਿਆਂ ਦੀਆਂ ਝਾਕੀਆਂ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਇੱਥੋਂ ਤੱਕ ਕਿ ਦਿੱਲੀ ਦੀ ਝਾਕੀ ਨੂੰ ਵੀ ਸਮਾਰੋਹ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਸਮਾਰੋਹ 'ਚ ਪੰਜਾਬ ਦੀ ਝਾਕੀ ਨਹੀਂ ਸੀ ਅਤੇ ਇਸ ਵਾਰ ਵੀ ਇਨ੍ਹਾਂ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਇਹ ਸਾਡੇ ਵਿਰਸੇ ਅਤੇ ਕੁਰਬਾਨੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਨ੍ਹਾਂ ਦਾ ਵੱਸ ਚੱਲੇ ਤਾਂ 'ਜਨ-ਗਨ-ਮਨ' 'ਚੋਂ ਵੀ ਪੰਜਾਬ ਦਾ ਨਾਂ ਕੱਢ ਦੇਣ। ਇਨ੍ਹਾਂ ਨੇ ਪੰਜਾਬ ਦਾ ਆਰ. ਡੀ. ਐੱਫ. ਦਾ ਸਾਢੇ 5 ਹਜ਼ਾਰ ਕਰੋੜ ਰੁਪਿਆ ਵੀ ਰੋਕ ਰੱਖਿਆ ਹੈ, ਤੀਰਥ ਯਾਤਰਾ ਸਕੀਮ ਵੀ ਨਹੀਂ ਚੱਲਣ ਦੇ ਰਹੇ।

ਇਹ ਵੀ ਪੜ੍ਹੋ : ਪੂਰਾ ਸਾਲ ਚਰਚਾ 'ਚ ਰਹੀ ਸੈਂਟਰਲ ਜੇਲ੍ਹ, ਮੋਬਾਇਲਾਂ ਦੀ ਬਰਾਮਦਗੀ ਦਾ ਕੋਈ ਮਹੀਨਾ ਨਹੀਂ ਰਿਹਾ ਖ਼ਾਲੀ

ਮੁੱਖ ਮੰਤਰੀ ਨੇ ਕਿਹਾ ਕਿ ਬਤੌਰ ਮੁੱਖ ਮੰਤਰੀ ਮੈਂ 3 ਕਰੋੜ ਪੰਜਾਬੀਆਂ ਨਾਲ ਇਸ ਸੰਕਟ ਦਾ ਸਾਹਮਣਾ ਕਰਾਂਗਾ ਅਤੇ ਇਸ ਦਾ ਵਿਰੋਧ ਕਰਾਂਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਾਰੀਆਂ ਝਾਕੀਆਂ ਪੰਜਾਬ 'ਚ 26 ਜਨਵਰੀ ਨੂੰ ਹੋਣ ਵਾਲੇ ਸਮਾਰੋਹਾਂ ਦੌਰਾਨ ਕੱਢੀਆਂ ਜਾਣਗੀਆਂ, ਜਿਨ੍ਹਾਂ 'ਤੇ 'ਰਿਜੈਕਟਿਡ ਬਾਏ ਸੈਂਟਰ' ਲਿਖਿਆ ਜਾਵੇ। ਉਨ੍ਹਾਂ ਨੇ ਵਿਰੋਧੀਆਂ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਭਾਜਪਾ 'ਚ ਜਿਹੜੇ ਪੰਜਾਬੀ ਲੀਡਰ ਹਨ, ਉਹ ਜਨਤਾ ਸਾਹਮਣੇ ਕਿਹੜਾ ਮੂੰਹ ਲੈ ਕੇ ਆਉਣਗੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


 


Babita

Content Editor

Related News