ਅੰਮ੍ਰਿਤਸਰ ਦੀ ਕੁੜੀ ਨੇ ਕਹਿਣ ''ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ''ਮਨ ਕੀ ਬਾਤ'' (ਵੀਡੀਓ)
Wednesday, Oct 02, 2019 - 01:04 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਮਨ ਕੀ ਬਾਤ' 'ਚ ਕਿਹਾ ਗਿਆ ਸੀ ਕਿ ਦੇਸ਼ 'ਚ ਤੰਬਾਕੂ ਅਤੇ ਈ-ਸਿਗਰੇਟ ਬੈਨ ਹੋਣੀ ਚਾਹੀਦੀ ਹੈ। ਆਖਿਰਕਾਰ ਪ੍ਰਧਾਨ ਮੰਤਰੀ ਮੋਦੀ ਤੱਕ ਇਹ ਆਵਾਜ਼ ਕਿਵੇ ਪਹੁੰਚੀ ਇਹ ਇਕ ਵੱਡਾ ਸਵਾਲ ਹੈ। ਈ-ਸਿਗਰੇਟ ਤੇ ਤੰਬਾਕੂ ਦੇ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਅੰਮ੍ਰਿਤਸਰ ਦੀ ਡਾਕਟਰ ਸਿਮਰਪ੍ਰੀਤ ਕੌਰ ਸਿੱਧੂ ਵਲੋਂ ਦਿੱਤੀ ਗਈ ਹੈ। ਡਾਕਟਰ ਸਿਮਰਪ੍ਰੀਤ ਕੌਰ ਸਿੱਧੂ ਨੇ ਇਸ 'ਤੇ ਇਕ ਰਿਸਰਚ ਕੀਤੀ ਸੀ ਤੇ ਇਸ ਦੇ ਆਧਾਰ 'ਤੇ ਇਕ ਚਿੱਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਸੰਸਥਾ ਵਲੋਂ ਲਿਖੀ ਗਈ ਸੀ। ਉਨ੍ਹਾਂ ਨਾਲ ਹੋਰ ਵੀ ਡਾਕਟਰ ਇਸ ਰਿਸਰਚ 'ਚ ਮੌਜੂਦ ਸਨ ਤੇ ਉਨ੍ਹਾਂ ਨੇ ਇਕ ਡਾਟਾ ਤਿਆਰ ਕੀਤਾ ਸੀ, ਜਿਸ 'ਚ ਤੰਬਾਕੂ ਤੇ ਈ-ਸਿਗਰਟ ਦੇ ਨੁਕਸਾਨ ਬਾਰੇ ਦੱਸਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸਿਮਰਪ੍ਰੀਤ ਕੌਰ ਸਿੱਧੂ ਨੇ ਦੱਸਿਆ ਕਿ ਇਸ ਚਿੱਠੀ 'ਚ ਤੰਬਾਕੂ ਤੇ ਈ-ਸਿਗਰਟ ਦੇ ਨੁਕਸਾਨ ਬਾਰੇ ਦੱਸਿਆ ਗਿਆ ਹੈ ਤੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕੀਤੀ ਗਈ ਕਿ ਇਸ ਨੂੰ ਜਲਦ ਤੋਂ ਜਲਦ ਬੈਨ ਕੀਤਾ ਜਾਵੇ। ਕਿਉਂਕਿ ਈ-ਸਿਗਰਟ ਨਾਲ ਲੋਕ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।