ਫੇਸਬੁਕ ਦੀ ਮਦਦ ਨਾਲ ਵਿਦਿਆਰਥੀ ਤੇ ਅਧਿਆਪਕਾਂ ਨੂੰ ਡਿਜੀਟਲ ਸੇਫਟੀ ਦੇ ਗੁਰ ਦੇਵੇਗਾ CBSE

Monday, Jul 06, 2020 - 02:05 PM (IST)

ਲੁਧਿਆਣਾ (ਵਿੱਕੀ) : ਤਾਲਾਬੰਦੀ ਦੇ ਇਸ ਸਮੇਂ ਵਿਦਿਆਰਥੀਆਂ ਦੇ ਘਰਾਂ ਤੋਂ ਹੀ ਚੱਲ ਰਹੇ ਸਕੂਲਾਂ 'ਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਡਿਜੀਟਲ ਸੇਫਟੀ ਦੀ ਟਰੇਨਿੰਗ ਦੇਣ ਲਈ ਕਦਮ ਅੱਗੇ ਵਧਾਏ ਹਨ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰ ਕੇ ਦੱਸਿਆ ਕਿ ਸੀ. ਬੀ. ਐੱਸ. ਈ. ਅਤੇ ਫੇਸਬੁਕ ਮਿਲ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਡਿਜੀਟਲ ਸੁਰੱਖਿਆ ਅਤੇ ਆਨਲਾਈਨ ਸਿਹਤ ਅਤੇ ਆਰਗੇਮੇਂਟਿਡ ਰਿਅਲਟੀ 'ਤੇ ਸਿਲੇਬਸ ਵੀ ਸ਼ੁਰੂ ਕਰਨਗੇ। ਪਹਿਲੇ ਪੜਾਅ 'ਚ ਇਹ ਟਰੇਨਿੰਗ ਪ੍ਰੋਗਰਾਮ 3 ਹਫਤਿਆਂ ਦਾ ਹੋਵੇਗਾ, ਜਿਸ 'ਚ 10 ਹਜ਼ਾਰ ਅਧਿਆਪਕਾਂ ਨੂੰ ਇੰਟਰਨੈੱਟ 'ਤੇ ਆਉਣ ਵਾਲੀਆਂ ਚੁਣੌਤੀਆਂ 'ਤੇ ਟਰੇਂਡ ਕੀਤਾ ਜਾਵੇਗਾ, ਨਾਲ ਹੀ 10 ਹਜ਼ਾਰ ਵਿਦਿਆਰਥੀਆਂ ਨੂੰ ਵੀ ਡਿਜੀਟਲ ਸੇਫਟੀ ਬਾਰੇ 'ਚ ਟਰੇਂਡ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕਾਂਗਰਸ ਦਾ 'ਹੱਥ' ਛੱਡ ਢੀਂਡਸਾ ਧੜੇ 'ਚ ਸ਼ਾਮਲ ਹੋਏ ਸੰਧੂ

ਅਗਸਤ ਤੋਂ ਨਵੰਬਰ ਤੱਕ ਹੋਵੇਗਾ ਪਹਿਲਾ ਪੜਾਅ

ਜਾਣਕਾਰੀ ਮੁਤਾਬਕ ਬੋਰਡ ਨੇ ਨਵੀਂ ਪਹਿਲਕਦਮੀ ਕਰਦੇ ਹੋਏ ਫੇਸਬੁਕ ਨਾਲ ਕਰਾਰ ਵੀ ਕੀਤਾ ਹੈ। ਜਿਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਨਲਾਈਨ ਸਟੱਡੀ 'ਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਇਆ ਜਾ ਸਕੇ। ਇਸ ਪ੍ਰੋਗਰਾਮ ਅਧੀਨ ਫੇਸਬੁਕ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਫ਼ਤ 'ਚ ਡਿਜੀਟਲ ਸੇਫਟੀ ਦੀ ਟ੍ਰੇਨਿੰਗ ਦੇਵੇਗਾ। ਇਸ ਟ੍ਰੇਨਿੰਗ ਦਾ ਪਹਿਲਾ ਪੜਾਅ ਅਗਸਤ ਤੋਂ ਨਵੰਬਰ 'ਚ ਸ਼ੁਰੂ ਹੋਵੇਗਾ, ਜੋ ਕਿ ਵਰਚੂਅਲ ਮੋਡ ਟਰੇਨਿੰਗ ਹੋਵੇਗੀ।

ਇਹ ਵੀ ਪੜ੍ਹੋ : ਨਾਭਾ ਜੇਲ੍ਹ 'ਚ ਭੁੱਖ-ਹੜਤਾਲ 'ਤੇ ਬੈਠੇ ਬੰਦੀ ਸਿੰਘ ਦੀ ਹਾਲਤ ਵਿਗੜੀ, ਹਸਪਤਾਲ ਦਾਖ਼ਲ

ਅੱਜ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, 10 ਅਗਸਤ ਤੋ ਸ਼ੁਰੂ ਹੋਵੇਗੀ ਟ੍ਰੇਨਿੰਗ
ਡਿਜੀਟਲ ਸੇਫਟੀ ਕੈਟਾਗਰੀ ਤਹਿਤ ਵਿਦਿਆਰਥੀਆਂ ਨੂੰ ਇੰਸਟਾਗ੍ਰਾਮ ਟੂਲਕਿਟ ਬਾਰੇ ਟਰੇਂਡ ਕੀਤਾ ਜਾਵੇਗਾ। ਇਸ ਦੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 6 ਤੋਂ 20 ਜੁਲਾਈ ਤੱਕ ਚੱਲੇਗੀ। ਅਧਿਆਪਕਾਂ ਨੂੰ ਟ੍ਰੇਨਿੰਗ ਪ੍ਰੋਗਰਾਮ 10 ਅਗਸਤ ਤੋਂ ਸ਼ੁਰੂ ਹੋਵੇਗਾ, ਜਦਕਿ ਵਿਦਿਆਰਥੀਆਂ ਲਈ ਇਹ ਪ੍ਰੋਗਰਾਮ 6 ਅਗਸਤ ਤੋਂ ਸ਼ੁਰੂ ਕੀਤਾ ਜਾਵੇਗਾ। ਸੀ. ਬੀ. ਐੱਸ. ਈ. ਅਤੇ ਫੇਸਬੁਕ ਦੀ ਇਸ ਟ੍ਰੇਨਿੰਗ 'ਚ ਹਿੱਸਾ ਲੈਣ ਵਾਲਿਆਂ ਨੂੰ ਕੋਰਸ ਪੂਰਾ ਹੋਣਾ ਈ-ਸਰਟੀਫਿਕੇਟ ਵੀ ਦੋਵਾਂ ਸੰਸਥਾਵਾਂ ਵੱਲੋਂ ਸੰਯੁਕਤ ਰੂਪ 'ਚ ਦਿੱਤਾ ਜਾਵੇਗਾ।


Anuradha

Content Editor

Related News