CBSE ਟਰਮ-1 ਪ੍ਰੀਖਿਆ : ਆਂਸਰ ਸ਼ੀਟ ਦੇ ਆਧਾਰ ’ਤੇ ਇਵੈਲਿਊਏਟਰ ਨੂੰ ਕਰਨਾ ਹੋਵੇਗਾ ਵਿਦਿਆਰਥੀਆਂ ਦਾ ਮੁੱਲਾਂਕਣ

12/04/2021 3:28:57 PM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਫ ਆਫ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਅਤੇ 12ਵੀਂ ਦੀ ਟੀਮ-1 ਪ੍ਰੀਖਿਆ ਵਿਚ ਪੁੱਛੇ ਪ੍ਰਸ਼ਨਾਂ ਅਤੇ ਆਂਸਰ ਸਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬੋਰਡ ਵੱਲੋਂ ਜਾਰੀ ਨੋਟਿਸ ਮੁਤਾਬਕ, ਪ੍ਰੀਖਿਆ ਪੈਟਰਨ ਚੇਂਜ ਹੋ ਚੁੱਕਾ ਹੈ। ਨਵੇਂ ਪ੍ਰੀਖਿਆ ਪੈਟਰਨ ’ਚ ਮਲਟੀ ਚੁਆਇਸ ਕੁਵੈਸਚਨਜ਼ ਹਨ ਅਤੇ ਉਨ੍ਹਾਂ ਦੇ ਉੱਤਰ ਲਈ ਬਦਲ ਵੀ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਓ. ਐੱਮ. ਆਰ. ਸ਼ੀਟ ’ਤੇ ਮਾਰਕ ਕਰਨਾ ਹੋਵੇਗਾ। ਬੋਰਡ ਨੇ ਕਿਹਾ ਕਿ ਹਾਲਾਂਕਿ ਪ੍ਰੀਖਿਆ ਦੇ ਆਂਸਰ ਦੀ ਤਿਆਰ ਕਰਨ ਵਿਚ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਗਈਆਂ ਹਨ, ਫਿਰ ਵੀ ਪ੍ਰੀਖਿਆ ਵਿਚ ਪੁੱਛੇ ਗਏ ਸਵਾਲਾਂ ਅਤੇ ਉੱਤਰ ’ਚ ਕੁਝ ਬੇਨਿਯਮੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਅਜਿਹੀ ਸੂਰਤ ’ਚ ਬੋਰਡ ਨੇ ਇਕ ਸਿਸਟਮ ਤਿਆਰ ਕੀਤਾ ਹੈ, ਜੋ ਅਜਿਹੀਆਂ ਸਮੱਸਿਆਵਾਂ ਦਾ ਹੱਲ ਦੇਵੇਗਾ।

ਇਹ ਵੀ ਪੜ੍ਹੋ : ਸਿਰ ’ਤੇ ਇਮਤਿਹਾਨ, ਪੜ੍ਹਾਉਣ ਦੀ ਥਾਂ ਗੁਰੂ ਜੀ ਕਰਨਗੇ ਬੀ. ਐੱਲ. ਓ. ਦੀ ਡਿਊਟੀ

ਇਸ ਸਿਸਟਮ ਦੇ ਹਿਸਾਬ ਨਾਲ ਮੁੱਲਾਂਕਣ ਕਰਤਾਵਾਂ ਨੂੰ ਆਂਸਰ ਕੀ ਦੇ ਆਧਾਰ ’ਤੇ ਹੀ ਵਿਦਿਆਰਥੀਆਂ ਦੀ ਓ. ਐੱਮ. ਆਰ. ਸ਼ੀਟ ਦਾ ਮੁੱਲਾਂਕਣ ਕਰਨਾ ਹੈ। ਜੇਕਰ ਕਿਸੇ ਵੀ ਪੇਪਰ ਜਾਂ ਆਂਸਰ ਦੀ ਸਬੰਧੀ ਕੋਈ ਪ੍ਰੇਸ਼ਾਨੀ ਦੇਖਣ ਨੂੰ ਮਿਲਦੀ ਹੈ ਤਾਂ ਪ੍ਰੀਖਿਆ ਤੋਂ ਬਾਅਦ ਮਾਮਲੇ ਨੂੰ ਬੋਰਡ ਕੋਲ ਭੇਜਿਆ ਜਾਵੇਗਾ। ਸਕੂਲਾਂ ਤੋਂ ਮਿਲਣ ਵਾਲੀ ਫੀਡਬੈਕ ’ਤੇ ਰਿਜ਼ਲਟ ਤਿਆਰ ਕਰਦੇ ਸਮੇਂ ਮਾਹਿਰ ਇਸ ਗੱਲ ਦਾ ਧਿਆਨ ਰੱਖਣਗੇ ਕਿ ਕੋਈ ਵੀ ਸਮੱਸਿਆ ਨਾ ਰਹਿ ਜਾਵੇ।

ਇਹ ਵੀ ਪੜ੍ਹੋ : ਸੁਖਦੇਵ ਸਿੰਘ ਢੀਂਡਸਾ ਵਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਬਕਾਇਆ ਮੰਗਾਂ ਮੰਨਣ ਦੀ ਅਪੀਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News