CBSE ਨੇ 10ਵੀਂ-12ਵੀਂ ਦੇ ਪੇਪਰਾਂ ਤੋਂ ਪਹਿਲਾਂ ਸਕੂਲਾਂ ਨੂੰ ਦਿੱਤੇ ਇਹ ਨਿਰਦੇਸ਼

Monday, Oct 31, 2022 - 10:41 PM (IST)

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) 10ਵੀਂ ਅਤੇ 12ਵੀਂ ਬੋਰਡ ਦੇ ਪ੍ਰੈਕਟੀਕਲ ਐਗਜ਼ਾਮ ਤੋਂ ਪਹਿਲਾਂ ਸਕੂਲਾਂ ਦੀਆਂ ਲੈਬਜ਼ ਦੀ ਜਾਂਚ ਕਰੇਗਾ। ਇਸ ਸਬੰਧ ’ਚ ਸਕੂਲਾਂ ਨੂੰ ਨਿਰਦੇਸ਼ ਦੇ ਦਿੱਤਾ ਗਿਆ ਹੈ। ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆਵਾਂ ਫਰਵਰੀ ’ਚ ਹੋਣ ਜਾ ਰਹੀਆਂ ਹਨ। ਉਸ ਤੋਂ ਪਹਿਲਾਂ ਜਨਵਰੀ ’ਚ ਬੋਰਡ ਵੱਲੋਂ ਪ੍ਰੈਕਟੀਕਲ ਪ੍ਰੀਖਿਆ ਕਰਵਾ ਲਈ ਜਾਵੇਗੀ। ਸੀ. ਬੀ. ਐੱਸ. ਈ. ਨੇ ਕਿਹਾ ਕਿ ਇਸ ਤੋਂ ਪਹਿਲਾਂ ਹਰੇਕ ਸਕੂਲ ਨੂੰ ਵੀ ਇਕ ਪ੍ਰੀਖਿਆ ’ਚੋਂ ਗੁਜ਼ਰਨਾ ਹੋਵੇਗਾ। ਇਸ ’ਚ ਉਨ੍ਹਾਂ ਦੀ ਲੈਬ ਦੀ ਇੰਸਪੈਕਸ਼ਨ ਕੀਤੀ ਜਾਵੇਗੀ। ਬੋਰਡ ਦੇ ਨਿਰਦੇਸ਼ ਅਨੁਸਾਰ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੀ ਪ੍ਰੈਕਟੀਕਲ ਪ੍ਰੀਖਿਆ ਤੋਂ ਪਹਿਲਾਂ ਸਾਰੇ ਸਕੂਲਾਂ ਦੀ ਲੈਬ ਦੀ ਜਾਂਚ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ :  ਮੰਤਰੀ ਕੁਲਦੀਪ ਧਾਲੀਵਾਲ ਨੇ ਐੱਨ.ਆਰ.ਆਈਜ਼ ਦੀ ਸਹੂਲਤ ਲਈ ਕੀਤਾ ਅਹਿਮ ਐਲਾਨ

ਇਸ ਦੇ ਲਈ ਬੋਰਡ ਨੇ ਇਕ ਟੀਮ ਗਠਿਤ ਕੀਤੀ ਹੈ। ਹਰ ਪ੍ਰੀਖਿਆ ਕੇਂਦਰ ’ਤੇ ਤਾਇਨਾਤ ਕੀਤੇ ਗਏ ਬਾਹਰੀ ਪ੍ਰੀਖਿਅਕ ਪ੍ਰੈਕਟੀਕਲ ਪ੍ਰੀਖਿਆ ਦੇ 3-4 ਦਿਨ ਪਹਿਲਾਂ ਲੈਬ ’ਚ ਵਿਦਿਆਰਥੀਆਂ ਦੇ ਲਿਹਾਜ ਨਾਲ ਮੁਹੱਈਆ ਵਿਵਸਥਾ ਦੀ ਜਾਂਚ ਕਰਨਗੇ। ਇਸ ਸਬੰਧ ਵਿਚ ਟੀਮ ਸੀ. ਬੀ. ਐੱਸ. ਈ. ਨੂੰ ਰਿਪੋਰਟ ਵੀ ਕਰੇਗੀ।

ਇਹ ਵੀ ਪੜ੍ਹੋ : ਅੰਦਰੂਨੀ ਫੁੱਟ ਕਾਰਨ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਅਕਾਲੀ ਦਲ ਲਈ ਬਣੀ ‘ਗਲੇ ਦੀ ਹੱਡੀ’

ਨਿਰੀਖਣ ’ਚ ਇਨ੍ਹਾਂ ਦੀ ਹੋਵੇਗੀ ਜਾਂਚ

ਪ੍ਰੀਖਿਆਰਥੀਆਂ ਵੱਲੋਂ ਸਕੂਲ ਜਾ ਕੇ ਲੈਬ ਦਾ ਨਿਰੀਖਣ ਕੀਤਾ ਜਾਵੇਗਾ। ਇਸ ਵਿਚ ਵਿਦਿਆਰਥੀਆਂ ਲਈ ਸਹੂਲਤਾਂ, ਲੈਬ ਸਬੰਧੀ ਸਾਧਨ, ਪ੍ਰਯੋਗ ਕਰਨ ਲਈ ਲੈਬ ਸਬੰਧੀ ਮੁਹੱਈਆ ਸਾਮਾਨ ਆਦਿ ਨੂੰ ਜਾਂਚਿਆ ਜਾਵੇਗਾ। ਸਬੰਧਤ ਸਕੂਲ ’ਚ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਵੀ ਪ੍ਰੈਕਟੀਕਲ ਪ੍ਰੀਖਿਆ ਲਈ ਜਾਵੇਗੀ।

ਇਹ ਵੀ ਪੜ੍ਹੋ : ਅਗਲੇ ਮਹੀਨੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਹੋਵੇਗਾ 'ਸੁੰਨਸਾਨ', ਜਾਣੋ ਕੀ ਹੈ ਵਜ੍ਹਾ

ਦੋ ਪੱਧਰੀ ਕਮੇਟੀ ਲਵੇਗੀ ਪ੍ਰੀਖਿਆ

ਸਕੂਲਾਂ ਦੀ ਪ੍ਰੈਕਟੀਕਲ ਪ੍ਰੀਖਿਆ 2 ਮੈਂਬਰੀ ਕਮੇਟੀ ਦੀ ਨਿਗਰਾਨੀ ’ਚ ਹੋਵੇਗੀ। ਇਨ੍ਹਾਂ ’ਚੋਂ ਇਕ ਬਾਹਰੀ ਪ੍ਰੀਖਿਅਕ ਹੋਵੇਗਾ ਅਤੇ ਦੂਜਾ ਅੰਦਰੂਨੀ ਪ੍ਰੀਖਿਅਕ। ਅੰਦਰੂਨੀ ਪ੍ਰੀਖਿਅਕ ਸਬੰਧਤ ਸਕੂਲ ਦੇ ਅਧਿਆਪਕ ਹੋਣਗੇ। ਬਾਹਰੀ ਪ੍ਰੀਖਿਅਕ ਦੀ ਨਿਯੁਕਤੀ ਬੋਰਡ ਪੱਧਰ ਤੋਂ ਹੋਵੇਗੀ, ਜਦਕਿ ਅੰਦਰੂਨੀ ਪ੍ਰੀਖਿਅਕ ਦੀ ਨਿਯੁਕਤੀ ਸਬੰਧਤ ਸਕੂਲ ਦੇ ਪ੍ਰਿੰਸੀਪਲ ਹੀ ਕਰਨਗੇ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਕਰਕੇ ਦੱਸੋ


 


Harnek Seechewal

Content Editor

Related News