CBSE ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀ ਦੇਣ ਧਿਆਨ, ਬੋਰਡ ਚੁੱਕਣ ਜਾ ਰਿਹਾ ਇਹ ਕਦਮ

06/10/2023 4:38:10 PM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਅਤੇ 12ਵੀਂ ਕਲਾਸ ਦੇ ਪ੍ਰਸ਼ਨ-ਪੱਤਰਾਂ ਦੇ ਹਰ ਹਿੱਸੇ ਨੂੰ ਰੰਗੀਨ ਕਰਨ ਦੀ ਯੋਜਨਾ ਤਿਆਰ ਕੀਤੀ ਹੈ ਤਾਂ ਕਿ ਬੋਰਡ ਪ੍ਰੀਖਿਆ ’ਚ ਹਰ ਪ੍ਰਸ਼ਨ ਆਸਾਨੀ ਨਾਲ ਦੇਖੇ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਉੱਤਰ ਦੇਣ ’ਚ ਕੋਈ ਮੁਸ਼ਕਲ ਨਾ ਹੋਵੇ। ਇਹ ਯੋਜਨਾ ਇਸ ਲਈ ਵੀ ਲਾਗੂ ਕੀਤੀ ਜਾ ਸਕਦੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਸੈਕਸ਼ਨ ਵਾਈਜ਼ ਪ੍ਰਸ਼ਨਾਂ ਦੀ ਗਿਣਤੀ ਦਿਖਾਈ ਦੇਵੇ। ਇਕ ਸੈਕਸ਼ਨ ਤੋਂ ਦੂਜੇ ਸੈਕਸ਼ਨ ਦੇ ਵਿਚ ਥੋੜ੍ਹਾ ਗੈਪ ਵੀ ਹੋਵੇਗਾ। ਇਸ ਨੂੰ ਸਾਲ 2024 ਦੀ ਬੋਰਡ ਪ੍ਰੀਖਿਆ ਤੋਂ ਲਾਗੂ ਕੀਤਾ ਜਾਵੇਗਾ। ਦੱਸ ਦੇਈਏ ਕਿ ਹੁਣ ਤੱਕ ਪ੍ਰਸ਼ਨ-ਪੱਤਰ ਦੀ ਇਕ ਬਣਾਵਟ ਹੁੰਦੀ ਸੀ। ਇਕ ਸੈਕਸ਼ਨ ਤੋਂ ਦੂਜੇ ਸੈਕਸ਼ਨ ਵਿਚ ਸਮਾਨਤਾ ਹੋਣ ਕਾਰਨ ਵਿਦਿਆਰਥੀ ਸੈਕਸ਼ਨ ਵਾਈਜ਼ ਜਵਾਬ ਨਹੀਂ ਦਿੰਦੇ ਸਨ। ਇਸ ਨਾਲ ਉੱਤਰ ਪੁਸਤਿਕਾ ਜਾਂਚ ’ਚ ਪਰੇਸ਼ਾਨੀ ਹੁੰਦੀ ਸੀ ਪਰ ਹੁਣ ਵਿਦਿਆਰਥੀ ਇਕ ਸੈਕਸ਼ਨ ਦਾ ਉੱਤਰ ਇਕ ਹੀ ਜਗ੍ਹਾ ਲਿਖਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦੋਪਹੀਆ ਵਾਹਨ ਖ਼ਰੀਦਣ ਵਾਲਿਆਂ ਲਈ ਬੁਰੀ ਖ਼ਬਰ, ਪੜ੍ਹੋ ਪੂਰਾ ਮਾਮਲਾ
ਮਾਰਕਿੰਗ ਸਕੀਮ ਦੱਸੇਗੀ ਉੱਤਰ ਲਿਖਣ ਦਾ ਸਹੀ ਤਰੀਕਾ
ਬੋਰਡ ਪ੍ਰੀਖਿਆ ’ਚ ਆਬਜੈਕਟਿਵ ਟਾਈਪ ਜਾਂ ਸ਼ਾਰਟ ਆਂਸਰ ਟਾਈਪ, ਵੈਰੀ ਸ਼ਾਰਟ ਆਂਸਰ ਟਾਈਪ ਅਤੇ ਲਾਂਗ ਆਂਸਰ ਟਾਈਪ ਪ੍ਰਸ਼ਨ ਦਾ ਉੱਤਰ ਕਿਵੇਂ ਦੇਣ, ਕਿੰਨੇ ਸ਼ਬਦਾਂ ’ਚ ਦੇਣ? ਉੱਤਰ ਦੇਣ ’ਚ ਪ੍ਰਸ਼ਨ ਗਿਣਤੀ ਲਿਖਣਾ ਜ਼ਰੂਰੀ ਹੈ ਜਾਂ ਨਹੀਂ? ਇਹ ਸਾਰੀ ਜਾਣਕਾਰੀ ਬੋਰਡ ਨੇ ਮਾਰਕਿੰਗ ਸਕੀਮ ਦੇ ਜ਼ਰੀਏ ਦਿੱਤੀ ਹੈ। ਬੋਰਡ ਦੀ ਮੰਨੀਏ ਤਾਂ ਜ਼ਿਆਦਾਤਰ ਵਿਦਿਆਰਥੀ ਆਬਜੈਕਟਿਵ ਟਾਈਪ ਦੇ ਉੱਤਰ ’ਚ ਸਿਰਫ ਉੱਤਰ ਦੀ ਗਿਣਤੀ ਲਿਖ ਦਿੰਦੇ ਹਨ, ਜਦੋਂਕਿ ਗਿਣਤੀ ਦੇ ਨਾਲ ਉੱਤਰ ਵੀ ਇਕ ਸ਼ਬਦ ’ਚ ਲਿਖਣਾ ਹੁੰਦਾ ਹੈ ਤਾਂ ਹੀ ਪੂਰੇ ਅੰਕ ਮਿਲਦੇ ਹਨ। ਇਸ ਨੂੰ ਬੋਰਡ ਵਲੋਂ ਮਾਰਕਿੰਗ ਸਕੀਮ ਨਾਲ ਸਮਝਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਰੈਗੂਲਰ ਕੀਤੇ ਅਧਿਆਪਕਾਂ ਲਈ ਅਹਿਮ ਖ਼ਬਰ, ਮਿਲੇਗੀ ਉੱਕਾ-ਪੁੱਕਾ ਤਨਖ਼ਾਹ
12ਵੀਂ ’ਚ ਘੱਟ ਰਹੇਗੀ ਪ੍ਰਸ਼ਨਾਂ ਦੀ ਗਿਣਤੀ
ਬੋਰਡ ਮੁਤਾਬਕ 10ਵੀਂ ਵਿਚ ਕੁੱਲ ਪ੍ਰਸ਼ਨਾਂ ਦੀ ਗਿਣਤੀ 12ਵੀਂ ਤੋਂ ਜ਼ਿਆਦਾ ਰਹੇਗੀ। 10ਵੀਂ ਦੇ ਹਰ ਵਿਸ਼ੇ ਵਿਚ 39 ਤੋਂ 40 ਪ੍ਰਸ਼ਨ ਸ਼ਾਮਲ ਰਹਿਣਗੇ। 12ਵੀਂ ਵਿਚ ਬਾਇਓਲੋਜੀ, ਕੈਮਿਸਟਰੀ, ਫਿਜ਼ੀਕਸ ’ਚ ਪ੍ਰਸ਼ਨਾਂ ਦੀ ਗਿਣਤੀ 33 ਹੋਵੇਗੀ। ਗਣਿਤ ਵਿਚ ਕੁੱਲ 38 ਪ੍ਰਸ਼ਨ ਪੁੱਛੇ ਜਾਣਗੇ। ਕਾਮਰਸ ਅਤੇ ਆਰਟਸ ਵਿਚ ਵੀ ਪ੍ਰਸ਼ਨਾਂ ਦੀ ਗਿਣਤੀ ਵਿਗਿਆਨ ਸਟ੍ਰੀਮ ਵਾਂਗ ਹੀ ਰਹੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News