ਸੀ.ਬੀ.ਐੱਸ.ਈ.ਪ੍ਰੀਖਿਆ ਤੋਂ ਪਹਿਲਾਂ ਬੋਰਡ ਨੇ ਸ਼ੁਰੂ ਕੀਤੀ ਟੈਲੀ ਕਾਊਂਸਲਿੰਗ

Wednesday, Jun 03, 2020 - 10:18 AM (IST)

ਸੀ.ਬੀ.ਐੱਸ.ਈ.ਪ੍ਰੀਖਿਆ ਤੋਂ ਪਹਿਲਾਂ ਬੋਰਡ ਨੇ ਸ਼ੁਰੂ ਕੀਤੀ ਟੈਲੀ ਕਾਊਂਸਲਿੰਗ

ਪਟਿਆਲਾ (ਪ੍ਰਤਿਭਾ): ਸੀ.ਬੀ.ਐੱਸ.ਈ. ਬੋਰਡ ਦੇ ਪ੍ਰੀਖਿਆ ਕੇਂਦਰਾਂ, ਕੋਵਿਡ-19 ਨਾਲ ਜੁੜੇ ਸਵਾਲਾਂ ਅਤੇ ਪ੍ਰੀਖਿਆ ਦੀ ਤਿਆਰੀ ਬਾਰੇ ਵਿਦਿਆਰਥੀ ਟੈਲੀ-ਕਾਊਂਸਲਿੰਗ ਰਾਹੀਂ ਜਾਣ ਸਕਣਗੇ। 10ਵੀਂ ਤੇ 12ਵੀਂ ਦੀ ਪ੍ਰੀਖਿਆ ਤੋਂ ਪਹਿਲਾਂ ਸੀ.ਬੀ.ਐੱਸ.ਈ. ਨੇ ਵਿਦਿਆਰਥੀਆਂ ਲਈ ਟੈਲੀ-ਕਾਊਂਸਲਿੰਗ ਸਰਵਿਸ ਸ਼ੁਰੂ ਕਰ ਦਿੱਤੀ ਹੈ। ਇਹ ਸਰਵਿਸ ਸਾਰੇ ਵਿਦਿਆਰਥੀਆਂ ਲਈ ਮੁਫਤ ਹੈ ਅਤੇ ਇਸ ਦਾ ਸਮਾਂ ਸਵੇਰੇ 9:30 ਤੋਂ ਸ਼ਾਮ 5:30 ਵਜੇ ਤਕ ਹਰ ਰੋਜ਼ ਹੋਵੇਗਾ। ਹਾਲਾਂਕਿ ਵਿਦਿਆਰਥੀ ਟੋਲ ਫ੍ਰੀ ਨੰਬਰ 1800-11-8004 'ਤੇ ਫੋਨ ਕਰ ਸਕਦੇ ਹਨ।

ਇਹ ਵੀ ਪੜ੍ਹੋ:  ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ 'ਆਪ' ਲੀਡਰ ਪੁਲਸ ਨੇ ਲਏ ਹਿਰਾਸਤ 'ਚ

ਬੱਚਿਆਂ ਦੀ ਸੁਰੱਖਿਆ ਸਬੰਧੀ ਮਾਪੇ ਵੀ ਚਿੰਤਤ
ਵਰਨਣਯੋਗ ਹੈ ਕਿ ਬੋਰਡ ਦੇ 10ਵੀਂ ਅਤੇ 12ਵੀਂ ਦੇ ਬਾਕੀ ਪੇਪਰ ਇਕ ਤੋਂ 15 ਜੁਲਾਈ ਤਕ ਕਰਵਾਏ ਜਾ ਰਹੇ ਹਨ। ਅਜਿਹੇ ਵਿਚ ਇਨ੍ਹਾਂ ਵਿਦਿਆਰਥੀਆਂ ਲਈ ਬੋਰਡ ਵਲੋਂ ਵੱਡਾ ਕਦਮ ਚੁੱਕਦੇ ਹੋਏ ਟੈਲੀ ਕਾਊਂਸਲਿੰਗ ਸ਼ੁਰੂ ਕੀਤੀ ਗਈ ਹੈ ਤਾਂ ਕਿ ਬੱਚੇ ਮਾਨਸਿਕ ਤੌਰ 'ਤੇ ਪ੍ਰੀਖਿਆ ਲਈ ਤਿਆਰ ਹੋ ਜਾਣ ਕਿਉਂਕਿ ਕੋਰੋਨਾ ਵਾਇਰਸ 'ਚ ਲੱਗੇ ਤਾਲਾਬੰਦੀ ਦੇ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਡਰ ਹਰ ਕਿਸੇ ਦੇ ਮਨ ਵਿਚ ਹੈ। ਜਿੱਥੇ ਮਾਪੇ ਇਸ ਵਾਇਰਸ ਕਾਰਨ ਆਪਣੇ ਬੱਚਿਆਂ ਦੀ ਸੁਰੱਖਿਆ ਸਬੰਧੀ ਚਿੰਤਤ ਹਨ, ਉੱਥੇ ਹੀ ਵਿਦਿਆਰਥੀਆਂ ਦੇ ਮਨ ਵਿਚ ਵੀ ਇਹ ਵਿਚਾਰ ਆਏਗਾ ਕਿ ਪ੍ਰੀਖਿਆ ਕੇਂਦਰ ਵਿਚ ਜਾਣਾ ਹੈ ਅਤੇ ਇਕੱਠਿਆਂ ਕਈ ਵਿਦਿਆਰਥੀਆਂ ਨੇ ਪੇਪਰ ਦੇਣੇ ਹਨ। ਉੱਥੇ ਹੀ ਪ੍ਰੀਖਿਆ ਨਾਲ ਜੁੜੇ ਅਹਿਮ ਸਵਾਲ ਵੀ ਵਿਦਿਆਰਥੀਆਂ ਦੇ ਮਨ ਵਿਚ ਹੋਣਗੇ। ਇਨ੍ਹਾਂ ਸਭ ਨੂੰ ਦੇਖਦੇ ਹੋਏ ਹੀ ਬੋਰਡ ਨੇ ਆਨ-ਲਾਈਨ ਕਾਊਂਸਲਿੰਗ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ:  ਮੋਗਾ 'ਚ ਕੋਰੋਨਾ ਦਾ ਕਹਿਰ ਜਾਰੀ, 2 ਨਵੇਂ ਮਾਮਲੇ ਆਏ ਸਾਹਮਣੇ

73 ਕਾਊਂਸਲਰ ਅਤੇ ਪ੍ਰਿੰਸੀਪਲ ਦੇਣਗੇ ਜਵਾਬ
ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਹੈਲਪਲਾਈਨ ਵਿਚ ਦੋ ਫੀਚਰਜ਼ ਅਤੇ ਵੀ. ਆਰ.ਐੱਸ.ਅਤੇ ਲਾਈਵ ਕਾਊਂਸਲਿੰਗ ਸ਼ਾਮਲ ਹੈ। ਵਿਦਿਆਰਥੀ ਉਕਤ ਟੋਲ ਫਰੀ ਨੰਬਰ 'ਤੇ ਫੋਨ ਕਰ ਕੇ ਇਨ੍ਹਾਂ ਦੋਵਾਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਟੈਲੀ ਆਪਰੇਟਰਾਂ ਵਲੋਂ ਦਿੱਤਾ ਜਾਵੇਗਾ ਜਦੋਂ ਕਿ ਭਾਰਤ ਵਿਚ ਲਾਈਵ-ਕਾਊਂਸਲਿੰਗ ਲਈ 73 ਕਾਊਂਸਲਰ ਅਤੇ ਪ੍ਰਿੰਸੀਪਲ ਮੁਹੱਈਆ ਹੋਣਗੇ। ਦੇਸ਼ ਦੇ ਬਾਹਰੀ ਦੇਸ਼ਾਂ ਲਈ 21 ਵਲੰਟੀਅਰ ਪ੍ਰਿੰਸੀਪਲ ਅਤੇ ਕਾਊਂਸਲਰ ਡਿਊਟੀ ਦੇਣਗੇ। ਇਸ ਦੌਰਾਨ ਕੋਵਿਡ-19 ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ ਵਿਦਿਆਰਥੀਆਂ ਨੂੰ ਮਿਲਣਗੇ। ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪ੍ਰੀਖਿਆ ਕੇਂਦਰਾਂ ਨਾਲ ਸਬੰਧਤ ਜ਼ਰੂਰੀ ਟਿਪਸ ਦਿੱਤੇ ਜਾਣਗੇ। ਕੋਵਿਡ-19 ਵਿਚ ਸੈਲਫ ਕੇਅਰ ਅਤੇ ਮੌਜੂਦਾ ਸਮੇਂ ਵਿਚ ਘਰ ਤੋਂ ਪੜ੍ਹਾਈ ਕਿਵੇਂ ਕੀਤੀ ਜਾਵੇ, ਇਸ ਲਈ ਵੀ ਟਿਪਸ ਮਿਲਣਗੇ।


author

Shyna

Content Editor

Related News