CBSE ਵੱਲੋਂ 10ਵੀਂ ਅਤੇ 12ਵੀਂ ਲਈ ਰਿਜ਼ਲਟ ਟੈਬੂਲੇਸ਼ਨ ਹੈਲਪ ਡੈਸਕ ਸਥਾਪਿਤ, ਹੈਲਪਲਾਈਨ ਨੰਬਰ ਜਾਰੀ
Friday, Jun 25, 2021 - 01:09 PM (IST)
ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਕਾਰਨ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਰਿਜ਼ਲਟ ਕ੍ਰਾਈਟੇਰੀਆ ਨੂੰ ਸੁਪਰੀਮ ਕੋਰਟ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਬੋਰਡ ਵੱਲੋਂ ਜਲਦ ਤੋਂ ਜਲਦ ਦੋਵੇਂ ਕਲਾਸਾਂ ਦਾ ਨਤੀਜਾ ਜਾਰੀ ਕਰਨ ਲਈ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਨਤੀਜਾ ਤਿਆਰ ਕਰਨ ਲਈ ਬੋਰਡ ਵੱਲੋਂ ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਗਈ ਹੈ। ਹੈਲਪ ਡੈਸਕ ਜ਼ਰੀਏ ਬੋਰਡ ਨਤੀਜੇ ਦੀ ਗਣਨਾ ’ਚ ਸਕੂਲਾਂ ਦੀ ਮਦਦ ਕੀਤੀ ਜਾਵੇਗੀ ਅਤੇ ਸਵੇਰੇ 9.30 ਵਜੇ ਤੋਂ ਸ਼ਾਮ 5 ਵਜੇ ਤੱਕ ਹੈਲਪ ਡੈਸਕ ਦੀ ਮਦਦ ਲਈ ਜਾ ਸਕੇਗੀ। ਸੀ. ਬੀ. ਐੱਸ. ਈ. ਹੈਲਪ ਡੈਸਕ ਦੀ ਵਰਤੋਂ ਕੇਵਲ ਟੈਬੁਲੇਸ਼ਨ ਲਈ ਹੀ ਕੀਤੀ ਜਾ ਸਕਦੀ ਹੈ। ਇਸ ਦੇ ਜ਼ਰੀਏ ਹੋਰ ਕਿਸੇ ਤਰ੍ਹਾਂ ਦੀਆ ਪ੍ਰੇਸ਼ਾਨੀਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਐਗਜ਼ਾਮੀਨੇਸ਼ਨ ਕੰਟ੍ਰੋਲਰ ਡਾ. ਸੰਜਮ ਭਾਰਦਵਾਜ ਨੇ ਕਿਹਾ ਕਿ ਇਹ ਹੈਲਪ ਡੈਸਕ ਕਲਾਸ 10ਵੀਂ ਅਤੇ 12ਵੀਂ ਦੋਵਾਂ ਲਈ ਟੈਬੁਲੇਸ਼ਨ ਪਾਲਿਸੀ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਵੇਗਾ।
ਇਹ ਵੀ ਪੜ੍ਹੋ : ਫੌਜ ’ਚ ਕੰਮ ਕਰਨ ’ਤੇ ਮਾਣ, 2 ਸਿੱਖ ਪਲਟਨ ਨਾਲ ਮਿਲ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ : ਕੈਪਟਨ
ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਕਲਾਸ ਦੀ ਟੈਬੁਲੇਸ਼ਨ ਪ੍ਰਕਿਰਿਆ ਨਾਲ ਜੁੜੇ ਸਾਰੇ ਸਵਾਲ-ਜਵਾਬ ਫੋਨ ’ਤੇ ਹੋਣਗੇ। ਬੋਰਡ ਨੇ ਸਕੂਲਾਂ ਲਈ ਫੋਨ ਨੰਬਰ ਜਾਰੀ ਕੀਤੇ ਹਨ, ਜੋ ਇਸ ਤਰ੍ਹਾਂ ਹਨ : 93112-26587, 93112-26588, 93112-26589, 93112-26590 ਹਨ। ਆਈ. ਟੀ. ਨਾਲ ਜੁੜੇ ਸਵਾਲਾਂ ਲਈ ਬੋਰਡ ਨੇ ਸਕੂਲਾਂ ਨੂੰ 93112-26591 ਡਾਇਲ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਪਹਿਲਾਂ ਈ-ਮੇਲ ’ਤੇ ਵੀ ਆਪਣੇ ਸਵਾਲ ਭੇਜਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਰਾਹੁਲ ਨੇ ਪੰਜਾਬ ’ਚ ਮੁੱਖ ਮੰਤਰੀ ਚਿਹਰੇ ਬਾਰੇ ਜਾਣੀ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਦੀ ਰਾਏ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ