ਅਹਿਮ ਖ਼ਬਰ: CBSE ਨੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ’ਚ ਕੀਤਾ ਬਦਲਾਅ

Saturday, Mar 06, 2021 - 01:41 PM (IST)

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 10 ਅਤੇ 12ਵੀਂ ਦੀ ਪ੍ਰੀਖਿਆ ਲਈ ਸੋਧੀ ਹੋਈ ਡੇਟਸ਼ੀਟ ਜਾਰੀ ਕੀਤੀ ਹੈ। ਸੀ. ਬੀ. ਐੱਸ. ਈ 10ਵੀਂ ਅਤੇ 12ਵੀਂ ਕਲਾਸ ਦੀ ਡੇਟਸ਼ੀਟ ਹੁਣ ਸੀ. ਬੀ. ਐੱਸ. ਈ. ਦੀ ਅਧਿਕਾਰਕ ਵੈੱਬਸਾਈਟ ਸੀ. ਬੀ. ਐੱਸ. ਈ. ਐੱਨ. ਆਈ. ਸੀ. ਇਨ ’ਤੇ ਮੌਜੂਦ ਹੈ। ਵਿਦਿਆਰਥੀਆਂ ਨੂੰ ਨਵਾਂ ਟਾਈਮ ਟੇਬਲ ਫੌਲੋ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਨਵੀਂ ਡੇਟਸ਼ੀਟ ਮੁਤਾਬਕ, 12ਵੀਂ ਭੌਤਿਕੀ ਦੀ ਪ੍ਰੀਖਿਆ ਤਾਰੀਕ ’ਚ ਬਦਲਾਅ ਕੀਤਾ ਗਿਆ ਹੈ। ਇਹ ਪ੍ਰੀਖਿਆ ਪਹਿਲਾਂ 13 ਮਈ ਨੂੰ ਹੋਣ ਵਾਲੀ ਸੀ, ਜੋ 8 ਜੂਨ ਨੂੰ ਹੋਵੇਗੀ। ਇਸ ਤੋਂ ਇਲਾਵਾ ਇਤਿਹਾਸ ਅਤੇ ਗਣਿਤ ਪ੍ਰੀਖਿਆਵਾਂ ਦੀਆਂ ਤਾਰੀਕਾਂ ਨੂੰ ਵੀ ਸੋਧਿਆ ਗਿਆ ਹੈ। ਇਸ ਤੋਂ ਇਲਾਵਾ ਇਤਿਹਾਸ ਅਤੇ ਬੈਕਿੰਗ ਪ੍ਰੀਖਿਆਵਾਂ ਦੀਆਂ ਤਾਰੀਕਾਂ ਨੂੰ ਵੀ ਬਦਲਿਆ ਗਿਆ ਹੈ। ਕਲਾਸ 10ਵੀਂ ਵਿਗਿਆਨ ਪ੍ਰੀਖਿਆ ਹੁਣ 21 ਮਈ ਨੂੰ ਅਤੇ ਗਣਿਤ ਦੀ ਪ੍ਰੀਖਿਆ 2 ਜੂਨ ਨੂੰ ਹੋਵੇਗੀ।

ਇਹ ਵੀ ਪੜ੍ਹੋ : RTI ਰਾਹੀਂ ਹੋਇਆ ਵੱਡਾ ਖ਼ੁਲਾਸਾ: 100 ਤੋਂ ਪਾਰ ਪੁੱਜਾ ਪੈਟਰੋਲ-ਡੀਜ਼ਲ, 29 ਦੇਸ਼ਾਂ ਨੂੰ ਕੌਡੀਆਂ ਦੇ ਭਾਅ ਵੇਚ ਰਿਹੈ ਭਾਰਤ

ਸੀ. ਬੀ. ਐੱਸ. ਈ. ਨੇ ਜੋ ਨਵੀਂ ਡੇਟਸ਼ੀਟ ਜਾਰੀ ਕੀਤੀ ਹੈ। ਉਸ ਮੁਤਾਬਕ ਚਾਰ ਦਿਨਾਂ ਤੱਕ 12ਵੀਂ ਦੀ ਪ੍ਰੀਖਿਆ ਦੋ ਸ਼ਿਫਟਾ ’ਚ ਹੋਵੇਗੀ। ਪਹਿਲੇ ਸੈਸ਼ਨ ਵਿਚ ਪ੍ਰੀਖਿਆ ਸਵੇਰੇ 10.30 ਤੋਂ ਸ਼ੁਰੂ ਹੋਵੇਗੀ, ਜੋ ਦੁਪਹਿਰ 1.30 ਤੱਕ ਚੱਲੇਗੀ। ਪ੍ਰੀਖਿਆਰਥੀਆਂ ਨੂੰ ਆਂਸਰ ਬੁਕਲੇਟ 10 ਤੋਂ 10.15 ਦੇ ਵਿਚਕਾਰ ਦੇ ਦਿੱਤੀ ਜਾਵੇਗੀ। ਉਥੇ ਦੂਜੇ ਸੈਸ਼ਨ ਵਿਚ ਪ੍ਰੀਖਿਆ ਦੁਪਹਿਰ 2.30 ਵਜੇ ਤੋਂ ਸ਼ੁਰੂ ਹੋਵੇਗੀ, ਜੋ ਸ਼ਾਮ 5.30 ਵਜੇ ਤੱਕ ਚੱਲੇਗੀ। ਇਸ ਸ਼ਿਫਟ ’ਚ ਆਂਸਰ ਬੁਕਲੇਟ ਪ੍ਰੀਖਿਆਰਥੀਆਂ ਨੂੰ ਦੁਪਹਿਰ 2 ਵਜੇ ਤੋਂ ਲੈ ਕੇ 2.15 ਦੇ ਵਿਚਕਾਰ ਦੇ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ :  ਮੁੱਖ ਮੰਤਰੀ ਦੀ ਅਗਵਾਈ ਵਿਚ ਸਦਨ ਨੇ ਕੇਂਦਰ ਤੋਂ ਕੀਤੀਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ


Anuradha

Content Editor

Related News