CBSE ਦੇ 10ਵੀਂ ਤੇ 12 ਜਮਾਤ ਦੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਖ਼ਬਰ, ਜਾਰੀ ਹੋ ਗਿਆ ਇਹ ਅਲਰਟ

Thursday, Feb 23, 2023 - 10:19 AM (IST)

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀਆਂ ਪ੍ਰੀਖਿਆਵਾਂ ਸ਼ੁਰੂ ਹੁੰਦੇ ਹੀ ਪ੍ਰੀਖਿਆਰਥੀਆਂ ਨੂੰ ਸੈਂਪਲ ਪੇਪਰਾਂ ਦੇ ਜਾਲ ’ਚ ਫਸਾਉਣ ਵਾਲੀਆਂ ਕਈ ਫਰਜ਼ੀ ਵੈੱਬਸਾਈਟਾਂ ਫਿਰ ਸਰਗਰਮ ਹੋ ਗਈਆਂ ਹਨ। ਇਹ ਅਜਿਹੀਆਂ ਵੈੱਬਸਾਈਟਾਂ ਹਨ, ਜੋ ਵਿਦਿਆਰਥੀਆਂ ਤੋਂ ਪੇਪਰ ਡਾਊਨਲੋਡ ਕਰਨ ਦੇ ਪੈਸੇ ਮੰਗ ਰਹੀਆਂ ਹਨ। ਸੀ. ਬੀ. ਐੱਸ. ਈ. ਨੇ ਅਜਿਹੀਆਂ ਵੈੱਬਸਾਈਟਾਂ ਦੀ ਵੱਧਦੀ ਸਰਗਰਮੀ ਦੇਖ ਕੇ 10ਵੀਂ, 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਫਰਜ਼ੀ ਸੈਂਪਲ ਪੇਪਰਾਂ ਨੂੰ ਲੈ ਕੇ ਸਾਵਧਾਨ ਕਰ ਦਿੱਤਾ ਹੈ। ਸੀ. ਬੀ. ਐੱਸ. ਈ. ਵਲੋਂ ਨੋਟਿਸ ’ਚ ਵਿਦਿਆਰਥੀਆਂ ਨੂੰ ਬਾਕਾਇਦਾ ਅਜਿਹੀਆਂ ਕੁੱਝ ਵੈੱਬਸਾਈਟਾਂ ਦੇ ਨਾਵਾਂ ਸਬੰਧੀ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਕ ਫਰਜ਼ੀ ਵੈੱਬਸਾਈਟ ’ਤੇ ਸੈਂਪਲ ਪੇਪਰ ਜਾਰੀ ਕਰ ਕੇ ਦਾਅਵਾ ਕੀਤਾ ਗਿਆ ਹੈ ਕਿ ਪ੍ਰਸ਼ਨ ਇਨ੍ਹਾਂ ਪੇਪਰਾਂ ’ਚੋਂ ਪੁੱਛੇ ਜਾਣਗੇ।

ਇਹ ਵੀ ਪੜ੍ਹੋ : ਮਿਡ-ਡੇਅ-ਮੀਲ ਬਣਾਉਣ ਵਾਲੇ ਕੁੱਕ-ਕਮ-ਹੈਲਪਰਾਂ ਲਈ ਜਾਰੀ ਹੋ ਗਏ ਇਹ ਹੁਕਮ

ਸੀ. ਬੀ. ਐੱਸ. ਈ. ਦੀ ਐਡਵਾਈਜ਼ਰੀ ’ਚ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਤਰ੍ਹਾਂ ਦੀ ਵੈੱਬਸਾਈਟ ਅਤੇ ਐਪ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਸੀ. ਬੀ. ਐੱਸ. ਈ. ਨੇ ਕਿਹਾ ਕਿ ਬੋਰਡ ਦੇ ਨੋਟਿਸ ’ਚ ਆਇਆ ਹੈ ਕਿ ਕੁੱਝ ਗੈਰ-ਸਮਾਜਿਕ ਤੱਤਾਂ ਨੇ ਇਕ ਲਿੰਕ ਬਣਾਇਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸੀ. ਬੀ. ਐੱਸ. ਈ. ਨੇ ਕਲਾਸ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ 30 ਸੈਂਪਲ ਪੇਪਰ ਜਾਰੀ ਕੀਤੇ ਹਨ ਅਤੇ ਪ੍ਰੀਖਿਆ ਦੇ ਪ੍ਰਸ਼ਨ ਇਨ੍ਹਾਂ ਸੈਂਪਲ ਪੇਪਰਾਂ ’ਚੋਂ ਹੀ ਹੋਣਗੇ। ਇਨ੍ਹਾਂ ਪੇਪਰਾਂ ਨੂੰ ਡਾਊਨਲੋਡ ਕਰਨ ਲਈ ਪੈਸੇ ਮੰਗੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕੇਂਦਰ ਵੱਲੋਂ ਪੰਜਾਬ ਦੇ ਫੰਡ ਰੋਕਣ 'ਤੇ ਸਿਹਤ ਮੰਤਰੀ ਦਾ ਅਹਿਮ ਬਿਆਨ, ਆਖ਼ੀ ਇਹ ਗੱਲ

ਬੋਰਡ ਨੇ ਸਾਰੇ ਵਿਦਿਆਰਥੀਆਂ ਨੂੰ ਸਾਵਧਾਨ ਰਹਿਣ ਅਤੇ ਅਜਿਹੇ ਕਿਸੇ ਵੀ ਫਰਜ਼ੀ ਮੈਸੇਜ ਅਤੇ ਵੈੱਬਸਾਈਟ ਲਿੰਕ ’ਤੇ ਕਲਿੱਕ ਨਾ ਕਰਨ ਦੀ ਬੇਨਤੀ ਕੀਤੀ ਹੈ। ਸੈਂਪਲ ਪੇਪਰ ਸੀ. ਬੀ. ਐੱਸ. ਈ. ਦੀ ਅਧਿਕਾਰਤ ਵੈੱਬਸਾਈਟ ’ਤੇ ਮੁਫ਼ਤ ਉਪਲੱਬਧ ਹਨ। ਸੈਂਪਲ ਪੇਪਰ ਡਾਊਨਲੋਡ ਕਰਨ ਲਈ ਬੋਰਡ ਕਿਸੇ ਵੀ ਵਿਦਿਆਰਥੀ ਜਾਂ ਮਾਤਾ-ਪਿਤਾ ਤੋਂ ਕੋਈ ਫ਼ੀਸ ਨਹੀਂ ਲੈਂਦਾ। ਕਿਸੇ ਵੀ ਜਾਣਕਾਰੀ ਅਤੇ ਅਪਡੇਟ ਲਈ ਵਿਦਿਆਰਥੀ ਅਤੇ ਮਾਪੇ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News