CBSE ਦੇ 10ਵੀਂ ''ਚ ਫੇਲ੍ਹ ਵਿਦਿਆਰਥੀਆਂ ਲਈ ਵੱਡੀ ਖ਼ਬਰ, ਮਿਲੇਗਾ ਇਕ ਹੋਰ ਮੌਕਾ

Monday, May 10, 2021 - 09:57 AM (IST)

CBSE ਦੇ 10ਵੀਂ ''ਚ ਫੇਲ੍ਹ ਵਿਦਿਆਰਥੀਆਂ ਲਈ ਵੱਡੀ ਖ਼ਬਰ, ਮਿਲੇਗਾ ਇਕ ਹੋਰ ਮੌਕਾ

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਇੰਟਰਨਲ ਅਸੈੱਸਮੈਂਟ ਦੇ ਆਧਾਰ ’ਤੇ ਤਿਆਰ ਕੀਤਾ ਜਾਵੇਗਾ। ਜੋ ਵਿਦਿਆਰਥੀ ਇਸ ਜ਼ਰੀਏ ਮਿਲੇ ਨੰਬਰਾਂ ਤੋਂ ਖੁਸ਼ ਨਹੀਂ ਹੋਣਗੇ, ਉਨ੍ਹਾਂ ਨੂੰ ਪ੍ਰੀਖਿਆ ਦੇ ਕੇ ਅੰਕ ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇਗਾ। ਸੀ. ਬੀ. ਐੱਸ. ਈ. ਸਕੂਲ ਹੁਣ ਖ਼ੁਦ ਦੀ ਮੁੱਲਾਂਕਣ ਕਮੇਟੀ ਨਾਲ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰਨਗੇ। ਜੇਕਰ ਕਈ ਵਿਦਿਆਰਥੀ ਅਸਫ਼ਲ ਹੋ ਜਾਂਦੇ ਹਨ ਤਾਂ ਉਨ੍ਹਾਂ ਕੋਲ ਕੰਪਾਰਟਮੈਂਟਲ ਪ੍ਰੀਖਿਆ ਦੇਣ ਦਾ ਬਦਲ ਹੋਵੇਗਾ। ਇਸ ਦੀ ਸੂਚਨਾ ਬੋਰਡ ਨੇ ਆਪਣੀ ਅਧਿਕਾਰਕ ਵੈੱਬਸਾਈਟ ’ਤੇ ਨੋਟਿਸ ਜਾਰੀ ਕਰ ਕੇ ਦਿੱਤੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਬਰਡ ਫਲੂ' ਨੂੰ ਲੈ ਕੇ ਅਲਰਟ ਜਾਰੀ, ਸੀਲ ਕੀਤਾ ਗਿਆ ਇਲਾਕਾ
ਇਸ ਤਰ੍ਹਾਂ ਲਈ ਜਾਵੇਗੀ ਪ੍ਰੀਖਿਆ
ਕੰਪਾਰਟਮੈਂਟਲ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਇਸ ਸਾਲ ਪ੍ਰਸ਼ਨ ਪੱਤਰ ਸਕੂਲ ਨੂੰ ਹੀ ਤਿਆਰ ਕਰਨਾ ਪਵੇਗਾ। ਸਕੂਲਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਕੰਪਾਰਟਮੈਂਟ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਸਕੂਲਾਂ ਨੂੰ ਸੀ. ਬੀ. ਐੱਸ. ਈ. ਦੇ ਸੈਂਪਲ ਪੇਪਰ ਦੇ ਆਧਾਰ ’ਤੇ ਤਿਆਰ ਕਰਨਾ ਹੋਵੇਗਾ। ਨਾਲ ਹੀ ਪ੍ਰਸ਼ਨਾਂ ਦੇ ਪੱਧਰ ਦਾ ਵੀ ਧਿਆਨ ਰੱਖਣਾ ਹੋਵੇਗਾ। ਕੰਪਾਰਟਮੈਂਟ ਪ੍ਰੀਖਿਆ ਦੇ ਆਯੋਜਨ ਨਾਲ ਪਹਿਲਾ ਪ੍ਰਸ਼ਨ ਪੱਤਰ ਦੀ ਕਾਪੀ ਸੀ. ਬੀ. ਐੱਸ. ਈ. ਨੂੰ ਭੇਜਣੀ ਹੋਵੇਗੀ। ਪ੍ਰਸ਼ਨ-ਪੱਤਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕੰਪਾਰਟਮੈਂਟ ਪ੍ਰੀਖਿਆ ਹੋਵੇਗੀ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਨਾਲ ਲੜ ਰਹੇ 'ਪੰਜਾਬ' ਲਈ ਚਿੰਤਾ ਭਰੀ ਖ਼ਬਰ, ਅੰਕੜਿਆਂ 'ਚ ਸਾਹਮਣੇ ਆਈ ਇਹ ਗੱਲ
ਇਸ ਤਰ੍ਹਾਂ ਮਿਲਣਗੇ ਅੰਕ
ਸੀ. ਬੀ. ਐੱਸ. ਈ. ਬੋਰਡ ਵੱਲੋਂ ਜਾਰੀ 10ਵੀਂ ਜਮਾਤ ਅੰਦਰੂਨੀ ਮੁੱਲਾਂਕਣ ਆਧਾਰਿਤ ਨੀਤੀ ਅਨੁਸਾਰ ਵਿਦਿਆਰਥੀਆਂ ਨੂੰ 80 ਅੰਕ ਪੂਰੇ ਵਿੱਦਿਆ ਪੱਧਰ (2020-21) ਦੌਰਾਨ ਹੋਈਆਂ ਵੱਖ-ਵੱਖ ਇੰਟਰਨਲ ਪ੍ਰੀਖਿਆਵਾਂ (ਪੀਰੀਓਡਿਕ/ਯੂਨੀਕ ਟੈਸਟ, ਅਰਧ-ਸਾਲਾਨਾ ਆਦਿ) ਵਿਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਅਤੇ 20 ਅੰਕ ਫਾਈਨਲ ਸਟੇਜ ’ਤੇ ਇੰਟਰਨਲ ਮਾਰਕਿੰਗ ਲਈ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਅੱਜ ਤੋਂ 18-44 ਉਮਰ ਵਰਗ ਵਾਲਿਆਂ ਨੂੰ ਲੱਗੇਗੀ 'ਵੈਕਸੀਨ', ਸੂਬੇ ਨੂੰ ਮਿਲੇ 1 ਲੱਖ ਟੀਕੇ

ਇਨ੍ਹਾਂ 80 ਅੰਕਾਂ ’ਚ 10 ਅੰਕ ਪੀਰੀਓਡਿਕ ਟੈਸਟ ਜਾਂ ਯੂਨੀਕ ਟੈਸਟ ਦੇ ਹੋਣਗੇ, ਜਦੋਂ ਕਿ 30 ਅੰਕ ਅਰਧ ਸਲਾਨਾ/ਮਿਡ-ਟਰਮ ਪ੍ਰੀਖਿਆਵਾਂ ’ਤੇ ਆਧਾਰਿਤ ਹੋਣਗੇ। ਬਚੇ 40 ਅੰਕ ਪ੍ਰੀ-ਬੋਰਡ ਪ੍ਰੀਖਿਆ ਵਿਚ ਪ੍ਰਦਰਸ਼ਨ ਦੇ ਆਧਾਰ ’ਤੇ ਦਿੱਤੇ ਜਾਣਗੇ। ਭਾਵੇਂ ਸੀ. ਬੀ. ਐੱਸ. ਈ. ਨੋਟੀਫਿਕੇਸ਼ਨ ਅਨੁਸਾਰ ਸਕੂਲ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਵਿਦਿਆਰਥੀਆਂ ਦੇ ਅੰਕ ਉਨ੍ਹਾਂ ਪਿਛਲੇ ਪੱਧਰ ਦੇ ਰਿਕਾਰਡ ਦੇ ਅਨੁਸਾਰ ਹੀ ਹੋਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News