ਲੁਧਿਆਣਾ ’ਚ 31 ਕੇਂਦਰਾਂ ’ਤੇ ਹੋਵੇਗੀ CBSE 10ਵੀਂ-12ਵੀਂ ਦੀ ਪ੍ਰੀਖਿਆ, 31,000 ਪ੍ਰੀਖਿਆਰਥੀ ਹੋਣਗੇ ਅਪੀਅਰ

Wednesday, Feb 07, 2024 - 08:54 AM (IST)

ਲੁਧਿਆਣਾ ’ਚ 31 ਕੇਂਦਰਾਂ ’ਤੇ ਹੋਵੇਗੀ CBSE 10ਵੀਂ-12ਵੀਂ ਦੀ ਪ੍ਰੀਖਿਆ, 31,000 ਪ੍ਰੀਖਿਆਰਥੀ ਹੋਣਗੇ ਅਪੀਅਰ

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਪ੍ਰੀਖਿਆਵਾਂ 'ਚ ਸਫ਼ਲਤਾ ਦੇ ਲਈ ਜਿੱਥੇ ਵਿਦਿਆਰਥੀਆਂ ਨੇ ਤਿਆਰੀ ਸ਼ੁਰੂ ਕਰ ਲਈ ਹੈ, ਉੱਥੇ ਹੀ ਕਈ ਸਕੂਲਾਂ 'ਚ ਵੱਖ-ਵੱਖ ਵਿਸ਼ਿਆਂ ਦੇ ਕਮਜ਼ੋਰ ਵਿਦਿਆਰਥੀਆਂ ਦੀਆਂ ਐਕਸਟ੍ਰਾ ਕਲਾਸਾਂ ਲਗਾਉਣ ਦਾ ਦੌਰ ਵੀ ਜਾਰੀ ਹੈ। ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਵੀ ਅੰਤਿਮ ਪੜਾਅ ਵਿਚ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪਲਾਸਟਿਕ ਡੋਰ ਦਾ ਕਹਿਰ, ਬੱਚੇ ਦੇ ਗਲੇ ਨੂੰ ਚੀਰਦੀ ਨਿਕਲ ਗਈ, ਕਰਨਾ ਪਿਆ ਆਪਰੇਸ਼ਨ

ਬੋਰਡ ਵਲੋਂ ਬੀਤੇ ਦਿਨੀਂ ਜਾਰੀ ਕੀਤੇ ਗਏ ਐਡਮਿਟ ਕਾਰਡ ਦੇ ਨਾਲ ਜ਼ਿਲ੍ਹੇ ਵਿਚ ਬੋਰਡ ਪ੍ਰੀਖਿਆਵਾਂ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਸੈਂਟਰ ਲਿਸਟ ਵੀ ਜਾਰੀ ਹੋ ਚੁੱਕੀ ਹੈ। ਇਸ ਲੜੀ ਵਿਚ ਲੁਧਿਆਣਾ ਦੀ ਗੱਲ ਕਰੀਏ ਤਾਂ ਪ੍ਰੀਖਿਆਰਥੀਆਂ ਦੇ ਲਈ 31 ਸਕੂਲਾਂ ਵਿਚ ਸੀ. ਬੀ. ਐੱਸ. ਈ. ਵਲੋਂ ਪ੍ਰੀਖਿਆਰਥੀ ਕੇਂਦਰ ਬਣਾਏ ਗਏ ਹਨ, ਜਿਨਾਂ ਵਿਚ ਲਗਭਗ 31 ਹਜ਼ਾਰ ਪ੍ਰੀਖਿਆਰਥੀ ਅਪੀਅਰ ਹੋਣਗੇ। ਜਾਣਕਾਰੀ ਮੁਤਾਬਕ ਇਨ੍ਹਾਂ ਵਿਚ 10ਵੀਂ ਦੇ ਲਗਭਗ 16,000 ਅਤੇ 12ਵੀਂ ਦੇ ਲਗਭਗ 15,000 ਵਿਦਿਆਰਥੀ ਪ੍ਰੀਖਿਆ ਦੇਣਗੇ। ਸੀ. ਬੀ. ਐੱਸ. ਈ. ਵਲੋਂ ਪਿਛਲੇ ਸਾਲ ਦੇ ਮੁਕਾਬਲੇ ਕਈ ਸਕੂਲਾਂ ਦੇ ਪ੍ਰੀਖਿਆ ਕੇਂਦਰ ਬਦਲੇ ਵੀ ਗਏ ਹਨ।

ਇਹ ਵੀ ਪੜ੍ਹੋ : CM ਮਾਨ ਨੇ ਲੋਕਾਂ ਵਿਚਾਲੇ ਖੜ੍ਹ ਅਫ਼ਸਰਾਂ ਨੂੰ ਜਾਰੀ ਕੀਤੇ ਨਵੇਂ ਹੁਕਮ, ਕੀਤੇ ਅਹਿਮ ਐਲਾਨ (ਵੀਡੀਓ)
ਸਵੇਰੇ 10.30 ਵਜੇ ਸ਼ੁਰੂ ਹੋਵੇਗਾ ਪੇਪਰ
ਦੱਸ ਦੇਈਏ ਕਿ ਇਸ ਵਾਰ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ 2 ਅਪ੍ਰੈਲ ਤੱਕ ਚੱਲਣਗੀਆਂ। 10ਵੀਂ ਦੀਆਂ ਪ੍ਰੀਖਿਆਵਾਂ 13 ਮਾਰਚ ਤੱਕ ਚੱਲਣਗੀਆਂ। ਇਸ ਦੇ ਲਈ ਡੇਟਸ਼ੀਟ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ। ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਰੱਖਿਆ ਗਿਆ ਹੈ। ਪ੍ਰੀਖਿਆਰਥੀਆਂ ਨੂੰ ਪੇਪਰ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾ ਪ੍ਰੀਖਿਆ ਕੇਂਦਰ ’ਤੇ ਪੁੱਜਣਾ ਹੋਵੇਗਾ।
ਇਨ੍ਹਾਂ ਸਕੂਲਾਂ ਵਿਚ ਬਣੇ ਹਨ ਕੇਂਦਰ
ਕੇ. ਵੀ. ਐੱਮ. ਸਕੂਲ ਸਿਵਲ ਲਾਇਨਜ਼
ਬੀ. ਸੀ. ਐੱਮ. ਆਰੀਆ ਮਾਡਲ ਸਕੂਲ ਸ਼ਾਸ਼ਤਰੀ ਨਗਰ
ਡੀ. ਏ. ਵੀ. ਸਕੂਲ ਪੱਖੋਵਾਲ ਰੋਡ
ਡੀ. ਏ. ਵੀ. ਸਕੂਲ ਬੀ. ਆਰ. ਐੱਸ. ਨਗਰ
ਸੈਕਰਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ
ਜੀ. ਐੱਨ. ਪੀ. ਐੱਸ.
ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਰੋਡ
ਸੈਂਟ ਥਾਮਸ ਸਕੂਲ ਬ੍ਰਾਊਨ ਰੋਡ
ਏ. ਐੱਸ. ਮਾਰਡਨ ਸਕੂਲ ਖੰਨਾ
ਜੀ. ਐੱਚ. ਐੱਸ. ਐੱਸ. ਪੀ. ਐੱਸ. ਸਿਧਵਾਂ ਖੁਰਦ
ਜੀ. ਜੀ. ਐੱਨ. ਸਕੂਲ ਰੋਜ ਗਾਰਡਨ
ਸੈਕਰਡ ਹਾਰਟ ਸਕੂਲ ਬੀ. ਆਰ. ਐੱਸ. ਨਗਰ
ਯੂ. ਐੱਸ. ਪੀ. ਸੀ. ਜੈਨ ਸਕੂਲ ਚੰਡੀਗੜ੍ਹ ਰੋਡ
ਐੱਨ. ਪੀ. ਐੱਸ. ਸਕੂਲ ਸਮਰਾਲਾ
ਡੀ. ਏ. ਵੀ. ਸਕੂਲ ਜਗਰਾਓਂ
ਜੀ. ਐੱਨ. ਆਈ. ਪੀ. ਐੱਸ. ਮਾਡਲ ਟਾਊਨ
ਸਪ੍ਰਿੰਗ ਡੇਲ ਸਕੂਲ ਸ਼ੇਰਪੁਰ ਚੌਕ
ਰਾਧਾ ਵਾਟਿਕਾ ਸਕੂਲ ਅਮਲੋਹ ਰੋਡ ਖੰਨਾ
ਗ੍ਰੀਨਲੈਂਡ ਸਕੂਲ ਜਲੰਧਰ ਬਾਈਪਾਸ
ਬੀ. ਸੀ. ਐੱਮ. ਸਕੂਲ ਸੈਕਟਰ 32ਏ ਚੰਡੀਗੜ੍ਹ ਰੋਡ
ਜੀ. ਐੱਮ. ਟੀ. ਸਕੂਲ ਜਲੰਧਰ ਬਾਈਪਾਸ
ਗ੍ਰੀਨਗਰੂਵ ਸਕੂਲ ਖੰਨਾ
ਸੈਕਰਡ ਹਾਰਟ ਕਾਨਵੈਂਟ ਸਕੂਲ ਅਲੀਗੜ੍ਹ ਜਗਰਾਓਂ
ਬੀ. ਵੀ. ਐੱਮ. ਸਕੂਲ ਕਿਚਲੂ ਨਗਰ
ਦਰਸ਼ਨ ਅਕੈਡਮੀ ਭਾਮੀਆਂ ਕਲਾਂ
ਬੀ. ਸੀ. ਐੱਮ. ਸਕੂਲ ਬਸੰਤ ਐਵੇਨਿਊ
ਬੀ. ਸੀ. ਐੱਮ. ਬਸੰਤ ਸਿਟੀ ਪੱਖੋਵਾਲ ਰੋਡ
ਡੀ. ਸੀ. ਐੱਮ. ਪ੍ਰੈਜ਼ੀਡੈਂਸੀ ਸਕੂਲ ਜਮਾਲਪੁਰ ਚੰਡੀਗੜ੍ਹ ਰੋਡ
ਬਾਲ ਭਾਰਤੀ ਸਕੂਲ ਦੁੱਗਰੀ
ਬਾਬਾ ਸ਼੍ਰੀਚੰਦ ਸਕੂਲ ਨੂਰਪੁਰਾ ਹਲਵਾਰਾ, ਰਾਏਕੋਟ
ਕੇਂਦਰੀ ਵਿਦਿਆਲਿਆ ਏਅਰ ਫੋਰਸ ਸਟੇਸ਼ਨ ਹਲਵਾਰਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Babita

Content Editor

Related News