12 ਲੱਖ ਟ੍ਰਾਮਾਡੋਲ ਗੋਲੀਆਂ ਦੇ ਮਾਮਲੇ ’ਚ CBI ਨੇ ਜ਼ੋਨਲ ਲਾਇਸੈਂਸ ਅਥਾਰਿਟੀ ਨੂੰ ਦਿੱਲੀ ’ਚ ਕੀਤਾ ਤਲਬ

Thursday, Sep 02, 2021 - 11:50 PM (IST)

12 ਲੱਖ ਟ੍ਰਾਮਾਡੋਲ ਗੋਲੀਆਂ ਦੇ ਮਾਮਲੇ ’ਚ CBI ਨੇ ਜ਼ੋਨਲ ਲਾਇਸੈਂਸ ਅਥਾਰਿਟੀ ਨੂੰ ਦਿੱਲੀ ’ਚ ਕੀਤਾ ਤਲਬ

ਅੰਮ੍ਰਿਤਸਰ(ਦਲਜੀਤ ਸ਼ਰਮਾ)- ਸੀ. ਬੀ. ਆਈ. ਵਲੋਂ ਦਸੰਬਰ 2019 ’ਚ ਫੜੀ ਗਈ 12 ਲੱਖ ਟ੍ਰਾਮਾਡੋਲ ਗੋਲੀਆਂ ਦੇ ਮਾਮਲੇ ’ਚ ਸਿਹਤ ਵਿਭਾਗ ਦੇ ਜ਼ੋਨਲ ਲਾਇਸੈਂਸ ਅਥਾਰਿਟੀ ਕਰਨ ਸਚਦੇਵਾ ਨੂੰ ਰਿਕਾਰਡ ਸਮੇਤ ਦਿੱਲੀ ’ਚ ਤਲਬ ਕੀਤਾ ਹੈ। ਸੀ. ਬੀ. ਆਈ. ਵਲੋਂ ਮਾਮਲੇ ਨਾਲ ਜੁੜੇ ਹਰੇਕ ਦਸਤਾਵੇਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਟ੍ਰਾਮਾਡੋਲ ਰੱਖਣ ਵਾਲੀ ਰੇਵਨ ਬਹਿਲ ਫਾਰਮਾਸਿਊਟਿਕਲ ਕੰਪਨੀ ਦੇ ਲਾਇਸੈਂਸ ਤਾਂ ਸੀ ਪਰ ਦਵਾਈ ਰੱਖਣ ਦੀ ਆਗਿਆ ਨਹੀਂ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਝਟਕਾ, ਅਦਾਲਤ ਨੇ ਰੱਦ ਕੀਤੀ ਰਵੀਜ਼ਨ ਪਟੀਸ਼ਨ

ਜਾਣਕਾਰੀ ਅਨੁਸਾਰ ਡਰੱਗ ਵਿਭਾਗ ਵਲੋਂ ਫੜੀ ਗਈ ਇਨ੍ਹਾਂ ਗੋਲੀਆਂ ਨੂੰ ਰਾਮਬਾਗ ਸਥਿਤ ਪੁਰਾਣੇ ਸਿਵਲ ਸਰਜਨ ਦਫ਼ਤਰ ’ਚ ਰੱਖਿਆ ਹੋਇਆ ਸੀ । ਡਰੱਗ ਵਿਭਾਗ ਨੇ ਅਦਾਲਤ ਤੋਂ ਕਸਟੱਡੀ ਲੈਣ ਦੇ ਬਾਅਦ ਹੀ ਇਸ ਦਵਾਈਆਂ ਨੂੰ ਇੱਥੇ ਰੱਖਿਆ ਸੀ । ਸੀ. ਬੀ. ਆਈ. ਦੇ ਕੋਲ ਉਕਤ ਮਾਮਲਾ ਪੁੱਜਣ ਦੀ ਗੱਲ ਟੀਮ ਨੇ 1 ਹਫ਼ਤੇ ਪਹਿਲਾਂ ਅੰਮ੍ਰਿਤਸਰ ਸਿਵਲ ਸਰਜਨ ਦਫ਼ਤਰ ’ਚ ਸਥਿਤ ਜ਼ੋਨਲ ਲਾਇਸੈਂਸ ਅਥਾਰਿਟੀ ਦੇ ਦਫ਼ਤਰ ’ਚ ਛਾਪਾਮਾਰੀ ਕੀਤੀ। ਟੀਮ ਨੇ ਇਸ ਦੌਰਾਨ ਦਵਾਈਆਂ ਦੇ ਸਟਾਕ ਦੇ ਇਲਾਵਾ ਬੈਚ ਨੰਬਰ ਦੀ ਵੀ ਜਾਂਚ ਕੀਤੀ ਸੀ। ਗੱਤੇ ਦੇ ਕੁੱਲ 123 ਬਕਸਿਆਂ ’ਚ ਛੋਟੇ ਪੈਕੇਟ ’ਚ ਦਵਾਈਆਂ ਰੱਖੀਆਂ ਗਈਆਂ ਸਨ। ਇਨ੍ਹਾਂ ਪੈਕੇਟਾਂ ਦੀ ਜਾਂਚ ਕੀਤੀ ਗਈ ਤਾਂ ਕੁਝ ਪੈਕੇਟਾਂ ’ਚ ਦਸ ਪੱਤੀਆਂ ਦੀ ਬਜਾਏ 9 ਪੱਤੇ ਵੀ ਨਿਕਲੇ ਸਨ। ਸੀ. ਬੀ. ਆਈ. ਵਲੋਂ ਗੋਲੀਆਂ ਨੂੰ ਕਬਜ਼ੇ ’ਚ ਲੈ ਕੇ ਦਿੱਲੀ ਮੁੱਖ ਦਫ਼ਤਰ ’ਚ ਲਿਜਾਇਆ ਗਿਆ ਸੀ । ਸੀ. ਬੀ. ਆਈ. ਨੇ ਅੰਮ੍ਰਿਤਸਰ 2 ਦਿਨ ਦੀ ਚੈਕਿੰਗ ਦੌਰਾਨ ਕੰਪਨੀ ਦੇ ਦਫ਼ਤਰ ’ਚ ਵੀ ਜਾਂਚ ਕੀਤੀ ਗਈ ਸੀ। ਇਸਦੇ ਇਲਾਵਾ ਜੋਨਲ ਲਾਇਸੈਂਸ ਅਥਾਰਿਟੀ ਦੇ ਦਫ਼ਤਰ ’ਚ ਰਿਕਾਰਡ ਨੂੰ ਵੇਖਿਆ ਗਿਆ ਸੀ। 

ਇਹ ਵੀ ਪੜ੍ਹੋ : ਕੈਪਟਨ ਸਰਕਾਰ ਨੇ ਮੋਗਾ ਵਿਖੇ ਕਿਸਾਨਾਂ ’ਤੇ ਲਾਠੀਚਾਰਜ ਰਾਹੀਂ ਅਕਾਲੀ ਦਲ ਨਾਲ ਆਪਣੀ ਦੋਸਤੀ ਨਿਭਾਈ : ਚੀਮਾ

ਇਹ ਹੈ ਮਾਮਲਾ : ਦਰਅਸਲ ਦਸੰਬਰ 2019 ’ਚ ਡਰੱਗ ਵਿਭਾਗ ਨੇ ਰੇਵਨ ਬਹਿਲ ਫਾਰਮਾਸਿਊਟਿਕਲ ਕੰਪਨੀ ਦੇ ਗੋਦਾਮ ’ਚ ਛਾਪਾਮਾਰੀ ਕਰ ਕੇ 12 ਲੱਖ ਟਰੇਮਾਡੋਲ ਬਰਾਮਦ ਕੀਤੀਆਂ ਸੀ। ਕੰਪਨੀ ਕੋਲ ਲਾਇਸੈਂਸ ਤਾਂ ਸੀ ਪਰ ਇੰਨੀ ਵੱਡੀ ਤਾਦਾਦ ’ਚ ਟ੍ਰਾਮਾਡੋਲ ਰੱਖਣ ਦੀ ਆਗਿਆ ਨਹੀਂ ਸੀ । ਬਿਨ੍ਹਾਂ ਲਾਇਸੈਂਸ ਅਤੇ ਪਰਮਿਸ਼ਨ ਦੇ ਇਸ ਨੂੰ ਕੋਈ ਵੀ ਵੇਚ ਨਹੀਂ ਸਕਦਾ। ਡਰੱਗ ਵਿਭਾਗ ਨੇ ਡਰੱਗ ਐਂਡ ਕਾਸਮੇਟਿਕ ਐਕਟ ਤਹਿਤ ਵਿਭਾਗੀ ਕਾਰਵਾਈ ਕੀਤੀ, ਤੇ ਪੁਲਸ ਨੇ ਇਸ ਮਾਮਲੇ ’ਚ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਨਹੀਂ ਕੀਤਾ। ਲਿਹਾਜਾ ਪੰਜਾਬ-ਹਰਿਆਣ ਹਾਈਕੋਰਟ ਨੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਸੀ. ਬੀ. ਆਈ. ਜਾਂਚ ਦਾ ਹੁਕਮ ਦਿੱਤਾ। ਹਾਈਕੋਰਟ ਦਾ ਮੰਨਣਾ ਸੀ ਕਿ ਪੰਜਾਬ ਖਾਸ ਤੌਰ ’ਤੇ ਅੰਮ੍ਰਿਤਸਰ ’ਚ ਛੋਟੀ ਮੋਟੀ ਬਰਾਮਦਗੀ ’ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਜਾਂਦਾ ਹੈ ਤਾਂ ਫਿਰ 12 ਲੱਖ ਟ੍ਰਾਮਾਡੋਲ ਦੀ ਬਰਾਮਦਗੀ ’ਤੇ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ। ਇਸ ਸਾਲ 3 ਅਗਸਤ ਨੂੰ ਅਦਾਲਤ ਨੇ ਸੀ. ਬੀ. ਆਈ. ਨੂੰ ਜਾਂਚ ਸੌਂਪੀ ਸੀ । 

ਨਸ਼ੇ ਦੇ ਤੌਰ ’ਤੇ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦੀ ਵਿਕਰੀ ਲਈ ਹੈ ਸਖ਼ਤ ਨਿਯਮ : ਇਹ ਦੱਸਣਾ ਜ਼ਰੂਰੀ ਹੈ ਕਿ ਟ੍ਰਾਮਾਡੋਲ ਇਕ ਅਜਿਹੀ ਦਵਾਈ ਹੈ ਜਿਸ ਦਾ ਇਸਤੇਮਾਲ ਬਹੁਤ ਜ਼ਿਆਦਾ ਦਰਦ ਦੀ ਰੋਕਥਾਮ ’ਚ ਕੀਤਾ ਜਾਂਦਾ ਹੈ । ਹਾਲਾਂਕਿ ਇਸ ਦਵਾਈ ਦਾ ਇਸਤੇਮਾਲ ਕੁਝ ਲੋਕ ਨਸ਼ਾ ਪੂਰਤੀ ਲਈ ਵੀ ਕਰਦੇ ਹਨ । ਲਿਹਾਜਾ ਸਰਕਾਰ ਨੇ ਦਵਾਈ ਦੀ ਵਿਕਰੀ ਲਈ ਫਾਰਮਾਸਿਊਟਿਕਲ ਕੰਪਨੀਆਂ ਨੂੰ ਲਾਇਸੈਂਸ ਲਾਜ਼ਮੀ ਕੀਤਾ ਹੈ। ਇਹ ਦਵਾਈ ਬਿਨਾਂ ਡਾਕਟਰ ਵਲੋਂ ਲਿਖੇ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ।

ਇਹ ਵੀ ਪੜ੍ਹੋ : ਫੇਸਬੁੱਕ 'ਤੇ ਬਣੇ ਦੋਸਤ ਨੇ ਨਾਬਾਲਿਗਾ ਨਾਲ ਜ਼ਬਰਦਸਤੀ ਬਣਾਏ ਸਰੀਰਕ ਸਬੰਧ

ਸੀ. ਬੀ. ਆਈ. ਕਰੇਗੀ ਦੱਸਣਯੋਗ ਹੋ ਸਕਦਾ ਹੈ ਵੱਡਾ ਖੁਲਾਸਾ: ਸਮਾਜ ਸੇਵਕ ਅਤੇ ਆਰ. ਟੀ. ਆਈ. ਐਕਟੀਵਿਸਟ ਜੈ ਗੋਪਾਲ ਲਾਲੀ ਨੇ ਕਿਹਾ ਕਿ 12 ਲੱਖ ਟ੍ਰਾਮਾਡੋਲ ਗੋਲੀਆਂ ਦੇ ਮਾਮਲੇ ’ਚ ਜੇਕਰ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਸਿਹਤ ਵਿਭਾਗ ਦੇ ਕਈ ਵੱਡੇ ਅਧਿਕਾਰੀ ਵੀ ਫਸ ਸਕਦੇ ਹਨ। ਲਾਲੀ ਨੇ ਕਿਹਾ ਕਿ ਇਸ ਮਾਮਲੇ ’ਚ ਸਰਕਾਰ ਦੇ ਕਈ ਨੇਤਾ ਵੀ ਸ਼ਾਮਿਲ ਹਨ। ਵੱਡਾ ਸਵਾਲ ਖੜਾ ਹੁੰਦਾ ਹੈ ਕਿ ਸੀ. ਬੀ. ਆਈ. ਕੀ ਇਸ ਮਾਮਲੇ ’ਚ ਉਨ੍ਹਾਂ ਨੇਤਾਵਾਂ ਤੱਕ ਪਹੁੰਚ ਸਕੇਗੀ

ਰਿਕਾਰਡ ਲੈ ਕੇ ਪੁੱਜੇ ਜੋਨਲ ਲਾਇਸੈਂਸ ਅਥਾਰਿਟੀ : ਜ਼ੋਨਾ ਲਾਇਸੈਂਸ ਅਥਾਰਿਟੀ ਕਰਨ ਸਚਦੇਵਾ ਨੇ ਦੱਸਿਆ ਕਿ ਸੀ. ਬੀ. ਆਈ. ਵਲੋਂ ਉਨ੍ਹਾਂ ਨੂੰ ਦਿੱਲੀ ਸੱਦਿਆ ਗਿਆ ਹੈ ਜੋ ਦਸਤਾਵੇਜ਼ ਸੀ. ਬੀ. ਆਈ. ਨੇ ਮੰਗੇ ਸਨ ਉਪਲੱਬਧ ਕਰਵਾ ਦਿੱਤੇ ਗਏ ਹਨ।
 


author

Bharat Thapa

Content Editor

Related News