ਪੰਜਾਬ ''ਚ CBI ਦੀ ਕਾਰਵਾਈ, ਧੋਖਾਧੜੀ ਦੇ ਮਾਮਲੇ ''ਚ ਇਸ ਕੰਪਨੀ ਨਾਲ ਸਬੰਧਤ ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ

Wednesday, Jan 04, 2023 - 12:47 AM (IST)

ਪੰਜਾਬ ''ਚ CBI ਦੀ ਕਾਰਵਾਈ, ਧੋਖਾਧੜੀ ਦੇ ਮਾਮਲੇ ''ਚ ਇਸ ਕੰਪਨੀ ਨਾਲ ਸਬੰਧਤ ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ

ਲੁਧਿਆਣਾ (ਸੇਠੀ) : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਲੁਧਿਆਣਾ ਹੈੱਡਕੁਆਰਟਰ ਵਾਲੀ ਐੱਸ. ਈ. ਐੱਲ. ਟੈਕਸਟਾਈਲ ਲਿਮਟਿਡ ਨਾਲ ਜੁੜੇ ਕਥਿਤ 1,530 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ’ਚ ਇਕ ਅਹਿਮ ਘਟਨਾਕ੍ਰਮ ’ਚ ਮੋਹਾਲੀ ਦੀ ਇਕ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਹੈ। ਕੰਪਨੀ ਦੇ ਡਾਇਰੈਕਟਰਾਂ ’ਚੋਂ ਇਕ ਨੀਰਜ ਸਲੂਜਾ ਇਸ ਮਾਮਲੇ ’ਚ 28 ਅਕਤੂਬਰ 2022 ਤੋਂ ਪਹਿਲਾਂ ਤੋਂ ਹੀ ਗ੍ਰਿਫ਼ਤਾਰ ਹੈ। ਸੀਬੀਆਈ ਸੂਤਰਾਂ ਅਨੁਸਾਰ ਚਾਰਜਸ਼ੀਟ ’ਚ ਜਿਨ੍ਹਾਂ ਲੋਕਾਂ ਦਾ ਨਾਂ ਹੈ, ਉਨ੍ਹਾਂ ’ਚ ਮੈਸਰਜ਼ ਐੱਸ. ਈ. ਐੱਲ. ਟੈਕਸਟਾਈਲ ਲਿਮਟਿਡ, ਕੰਪਨੀ ਦੇ ਮਾਲਕ, ਭਰਾ ਨੀਰਜ ਸਲੂਜਾ ਅਤੇ ਧੀਰਜ ਸਲੂਜਾ, ਨਵਨੀਤ ਗੁਪਤਾ (ਡਾਇਰੈਕਟਰ), ਰਾਮ ਦਾਸ ਖੰਨਾ ਤੇ ਮੈਸਰਜ਼ ਦਾਸ ਖੰਨਾ ਦੇ ਸਾਥੀ ਸ਼ਾਮਲ ਹਨ। ਐਂਡ ਕੰਪਨੀ (ਮੈਸਰਜ਼ ਐੱਸ. ਈ. ਐੱਲ. ਟੈਕਸਟਾਈਲ ਲਿਮਟਿਡ ਦੇ ਆਡਿਟਰ) ਅਤੇ ਐੱਸ. ਈ. ਐੱਲ. ਸਮੂਹ ਦੇ ਸਹਿਯੋਗੀ ਜਿਵੇਂ ਕਿ ਮੈਸਰਜ਼ ਰਿਦਮ ਟੈਕਸਟਾਈਲ ਐਂਡ ਐਪਰੈਲਸ ਪਾਰਕ ਲਿਮਟਿਡ ਅਤੇ ਮੈਸਰਜ਼ ਸਿਲਵਰ ਲਾਈਨ ਕਾਰਪੋਰੇਸ਼ਨ ਲਿਮਟਿਡ ਸ਼ਾਮਲ ਹਨ।

ਇਹ ਵੀ ਪੜ੍ਹੋ : ਕਤਲ ਤੋਂ ਬਾਅਦ ਹਿਮਾਚਲ ’ਚ ਭੇਸ ਬਦਲ ਕੇ ਲੁਕਿਆ ਗੈਂਗਸਟਰ ਅਜੇ ਪੰਡਿਤ ਗ੍ਰਿਫ਼ਤਾਰ, 2 ਪਿਸਤੌਲ ਤੇ ਕਾਰਤੂਸ ਬਰਾਮਦ

ਦੱਸ ਦੇਈਏ ਕਿ ਵਿਸ਼ੇਸ਼ ਤੌਰ ’ਤੇ 14 ਅਗਸਤ, 2020 ’ਚ ਸੀ. ਬੀ. ਆਈ. ਨੇ ਕਥਿਤ ਬੈਂਕ ਧੋਖਾਧੜੀ ਦੇ ਸਬੰਧ ’ਚ ਐੱਸ. ਈ. ਐੱਲ., ਉਸ ਦੇ ਡਾਇਰੈਕਟਰਾਂ, ਅਣਪਛਾਤੇ ਜਨਤਕ ਸੇਵਕਾਂ ਅਤੇ ਨਿੱਜੀ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਦੋਸ਼ੀਆਂ ਦੇ ਘਰ ’ਚ 14 ਅਗਸਤ 2020 ਨੂੰ ਤਲਾਸ਼ੀ ਲਈ ਗਈ ਸੀ, ਜਿਸ ਵਿੱਚ ਕਈ ਅਪਰਾਧਿਕ ਦਸਤਾਵੇਜ਼ ਬਰਾਮਦ ਹੋਏ ਸਨ। ਦੋਸ਼ੀਆਂ ਖ਼ਿਲਾਫ਼ ਐੱਲ. ਓ. ਸੀ. ਓਪਨ ਕੀਤਾ ਗਿਆ ਹੈ। ਦੋਸ਼ ਹੈ ਕਿ ਦੋਸ਼ੀਆਂ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਅਗਵਾਈ ’ਚ 10 ਬੈਂਕਾਂ ਦੇ ਇਕ ਕੰਸੋਰਟੀਅਮ ਨੂੰ ਧੋਖਾ ਦਿੱਤਾ, ਜਿਸ ਨਾਲ ਲਗਭਗ 1,530.99 ਕਰੋੜ ਰੁਪਏ ਦੀ ਧੋਖਾਧੜੀ ਹੋਈ।

ਇਹ ਵੀ ਪੜ੍ਹੋ : ਫਰਜ਼ੀ ਇਨਕਮ ਟੈਕਸ ਅਫ਼ਸਰ ਬਣ ਕੇ 25 ਲੱਖ ਦੀ ਲੁੱਟ ਦੇ ਮਾਮਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News