ਕੋਰੋਨਾ ਨਾਲ ਨਜਿੱਠਣ ਲਈ ਚੰਡੀਗੜ੍ਹ ਪੁਲਸ ਨੇ ਬਣਾਇਆ ''ਕੈਚਿੰਗ ਲਾਕ ਡਾਊਨ ਬ੍ਰੇਕਰ''

Saturday, Apr 25, 2020 - 03:20 PM (IST)

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਪੁਲਸ ਵਲੋਂ ਕਰਫਿਊ/ ਲਾਕਡਾਊਨ ਦੌਰਾਨ ਕੋਰੋਨਾ ਨਾਲ ਨਜਿੱਠਣ ਲਈ ਜ਼ਬਰਦਸਤ ਤਿਆਰੀ ਕੀਤੀ ਗਈ ਹੈ। ਪੁਲਸ ਵਲੋਂ ਕੋਰੋਨਾ ਪਾਜ਼ੇਟਿਵ ਅਤੇ ਸ਼ੱਕੀ ਵਿਅਕਤੀਆਂ ਨੂੰ ਫੜ੍ਹਨ ਲਈ 'ਕੈਚਿੰਗ ਲਾਕ ਡਾਊਨ ਬ੍ਰੇਕਰ' ਬਣਾਇਆ ਗਿਆ ਹੈ, ਜਿਸ ਨਾਲ ਪੁਲਸ ਸੌਖੇ ਤਰੀਕੇ ਨਾਲ ਕੋਰੋਨਾ ਪੀੜਤਾਂ ਅਤੇ ਸ਼ੱਕੀਆਂ ਨੂੰ ਫੜ੍ਹ ਕੇ ਗੱਡੀ 'ਚ ਲਿਜਾ ਸਕਦੀ ਹੈ। ਇਸ ਨਾਲ ਸਮਾਜਿਕ ਦੂਰੀ ਵੀ ਬਣੀ ਰਹੇਗੀ ਅਤੇ ਪੁਲਸ ਮੁਲਾਜ਼ਮ ਵੀ ਸੁਰੱਖਿਅਤ ਰਹਿਣਗੇ। 
ਚੰਡੀਗੜ੍ਹ 'ਚ ਨਹੀਂ ਖੁੱਲ੍ਹਣਗੀਆਂ ਦੁਕਾਨਾਂ
ਚੰਡੀਗੜ੍ਹ 'ਚ 3 ਮਈ ਤੋਂ ਪਹਿਲਾਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਇਸ ਬਾਰੇ ਖੁਦ ਸਲਾਹਕਾਰ ਮਨੋਜ ਪਰਿਦਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਚੰਡੀਗੜ੍ਹ ਕੰਟੇਨਮੈਂਟ ਜ਼ੋਨ 'ਚ ਹੈ ਅਤੇ ਅਜੇ ਉਹ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਕੋਈ ਵੀ ਦੁਕਾਨ ਖੋਲ੍ਹਣ ਦੀ ਮਨਜ਼ੂਰੀ ਨਹੀਂ ਦੇ ਸਕਦੇ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ 'ਚ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਸੀ, ਜਿਸ 'ਚ ਸਮਾਜਕ ਦੂਰੀ ਬਣਾਈ ਰੱਖਣ ਦੀ ਗੱਲ ਕਹੀ ਗਈ ਸੀ। ਇਸ ਤੋਂ ਇਲਾਵਾ ਅਹਿਤਿਆਤ ਦੇ ਤੌਰ 'ਤੇ ਮਾਸਕ ਪਹਿਨਣ ਦੀ ਵੀ ਗੱਲ ਕਹੀ ਗਈ ਸੀ, ਹਾਲਾਂਕਿ ਗ੍ਰਹਿ ਮੰਤਰਾਲੇ ਨੇ ਸ਼ਾਪਿੰਗ ਮਾਲਜ਼ ਅਤੇ ਮਾਰਕੀਟ ਕੰਪਲੈਕਸ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਹੈ।


Babita

Content Editor

Related News