ਸਮੱਗਲਰਾਂ ਤੋਂ ਨਕਦੀ, ਗਹਿਣੇ ਤੇ ਪਾਸਪੋਰਟ ਬਰਾਮਦ

Wednesday, Oct 04, 2017 - 07:20 AM (IST)

ਸਮੱਗਲਰਾਂ ਤੋਂ ਨਕਦੀ, ਗਹਿਣੇ ਤੇ ਪਾਸਪੋਰਟ ਬਰਾਮਦ

ਸ੍ਰੀ ਚਮਕੌਰ ਸਾਹਿਬ, (ਕੌਸ਼ਲ)- ਸਥਾਨਕ ਪੁਲਸ ਵਲੋਂ ਕੱਲ ਫੜੇ ਗਏ ਦੋ ਕਥਿਤ ਸਮੱਗਲਰਾਂ ਤੋਂ ਨਕਦੀ, ਗਹਿਣੇ ਤੇ ਪਾਸਪੋਰਟ ਆਦਿ ਬਰਾਮਦ ਹੋਏ ਤੇ ਮਾਣਯੋਗ ਰੋਪੜ ਅਦਾਲਤ ਨੇ ਇਨ੍ਹਾਂ ਦਾ ਇਕ ਦਿਨ ਦਾ ਰਿਮਾਂਡ ਵੀ ਦੇ ਦਿੱਤਾ। ਅੱਜ ਇਸ ਸਬੰਧੀ ਡੀ. ਐੈੱਸ. ਪੀ. ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਕੱਲ ਵੱਡੇ ਤੜਕੇ ਸ਼ਰਾਬ ਦੀ ਸਮੱਗਲਿੰਗ ਕਰਨ ਤੇ ਪੁਲਸ 'ਤੇ ਫਾਇਰਿੰਗ ਕਰਕੇ ਭੱਜਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਸੁਨੀਲ ਕੁਮਾਰ ਉਰਫ ਸੋਨੂੰ ਤੇ ਅਮਰਬੀਰ ਸਿੰਘ ਨੂੰ ਪੁਲਸ ਨੇ ਫੜ ਕੇ ਰੋਪੜ ਅਦਾਲਤ ਵਿਚ ਪੇਸ਼ ਕੀਤਾ ਸੀ, ਜਿਥੇ ਇਨ੍ਹਾਂ ਦਾ ਇਕ ਦਿਨ ਦਾ ਰਿਮਾਂਡ ਮਿਲ ਗਿਆ ਹੈ।
ਇਨ੍ਹਾਂ ਨਾਲ ਸਬੰਧਿਤ ਸਫਾਰੀ ਗੱਡੀ ਨੰ. ਪੀ. ਬੀ. 02-ਏ. ਡਬਲਿਊ. 1514 ਵਿਚੋਂ ਸਥਾਨਕ ਪੁਲਸ ਨੂੰ ਇਕ ਲੱਖ 42 ਹਜ਼ਾਰ 565 ਦੇ ਕਰੀਬ ਨਕਦੀ, ਤਿੰਨ ਪਾਸਪੋਰਟ, ਆਧਾਰ ਕਾਰਡ, ਵੋਟਰ ਕਾਰਡ, ਦੋ ਪੈਨ ਕਾਰਡ, ਤਿੰਨ ਲੇਡੀਜ਼ ਮੁੰਦਰੀਆਂ ਤੇ ਇਕ ਜੋੜੀ ਝਾਂਜਰਾਂ ਬਾਰਾਮਦ ਹੋਈਆ। ਉਪਰੋਕਤ ਸਾਮਾਨ ਅਮਰਬੀਰ ਤੇ ਉਸ ਦੀ ਪਤਨੀ ਦਾ ਸੀ। 
ਉਪਰੋਕਤ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਪੁਲਸ ਇਸ ਜਾਂਚ ਵਿਚ ਜੁਟੀ ਹੋਈ ਹੈ ਕਿ ਇਹ ਦੋਵੇਂ ਦੋਸ਼ੀ ਇਸ ਇਲਾਕੇ ਵਿਚ ਕਿੰਨੀ ਦੇਰ ਤੋਂ ਨਾਜਾਇਜ਼ ਸ਼ਰਾਬ ਵੇਚਦੇ ਰਹੇ ਸਨ ਤੇ ਇਹ ਧੰਦਾ ਕਿਸ ਦੇ ਇਸ਼ਾਰੇ 'ਤੇ ਕਰਦੇ ਸਨ। ਜਾਂਚ ਉਪਰੰਤ ਜੇਕਰ ਕੋਈ ਹੋਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਭਾਵੇਂ ਉਹ ਕਿੰਨੀ ਵੱਡੀ ਪਹੁੰਚ ਕਿਉਂ ਨਾ ਰੱਖਦਾ ਹੋਵੇ। ਇਸ ਮੌਕੇ ਉਨ੍ਹਾਂ ਨਾਲ ਐੱਸ. ਐੱਚ. ਓ. ਰਾਜਨਪਾਲ ਥਾਣਾ ਸ੍ਰੀ ਚਮਕੌਰ ਸਾਹਿਬ ਵੀ ਹਾਜ਼ਰ ਸਨ। 


Related News