ਨਾਜਾਇਜ਼ ਮਾਈਨਿੰਗ ਦੇ ਸਬੰਧ ''ਚ ਮਾਮਲਾ ਦਰਜ
Tuesday, Mar 27, 2018 - 01:18 AM (IST)

ਭੂੰਗਾ/ਗੜ੍ਹਦੀਵਾਲਾ, (ਭਟੋਆ)- ਭੂੰਗਾ ਦੀ ਪੁਲਸ ਪਾਰਟੀ ਵੱਲੋਂ ਨਾਜਾਇਜ਼ ਮਾਈਨਿੰਗ ਦੇ ਸਬੰਧ 'ਚ ਟਰੈਕਟਰ-ਟਰਾਲੀ ਚਾਲਕ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ।
ਪੁਲਸ ਚੌਕੀ ਭੂੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ ਤੇ ਮੁਨਸ਼ੀ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਸ ਵੱਲੋਂ ਗਸ਼ਤ ਦੌਰਾਨ ਪਿੰਡ ਧੂਤਕਲਾਂ ਦੇ ਰਵਿਦਾਸ ਗੁਰਦੁਆਰਾ ਦੇ ਨਜ਼ਦੀਕ ਇਕ ਫੋਰਡ ਟਰੈਕਟਰ ਨੰ: ਪੀ.ਬੀ.-40-1019 ਸਮੇਤ ਟਰਾਲੀ ਤੇ ਚਿੱਟੀ ਰੇਤਾ ਨਾਲ ਲੱਦੀ ਆ ਰਹੇ ਚਾਲਕ ਨੂੰ ਰੋਕ ਉਸ ਦਾ ਨਾਂ ਪਤਾ ਪੁੱਛਿਆ ਤਾਂ ਉਸ ਨੇ ਸੁਖਰਾਜ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਖੁਰਦਾਂ ਥਾਣਾ ਗੜ੍ਹਦੀਵਾਲਾ ਦੱਸਿਆ। ਉਸ ਕੋਲੋ ਮਾਈਨਿੰਗ ਸਬੰਧੀ ਲੀਗਲ ਦਸਤਾਵੇਜ਼ ਦੀ ਮੰਗ ਕੀਤੀ ਤਾਂ ਉਹ ਪੇਸ਼ ਨਹੀਂ ਕਰ ਸਕਿਆ।
ਉਂਕਾਰ ਸਿੰਘ ਬਲਾਕ ਪੱਧਰ ਪਰਸਾਰ ਅਫ਼ਸਰ (ਉਦਯੋਗ) ਭੂੰਗਾ ਦੀ ਸ਼ਿਕਾਇਤ 'ਤੇ ਭੂੰਗਾ ਦੀ ਪੁਲਸ ਵੱਲੋਂ ਟਰੈਕਟਰ ਚਾਲਕ ਸੁਖਰਾਜ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਖੁਰਦਾਂ ਥਾਣਾ ਗੜ੍ਹਦੀਵਾਲਾ ਨੂੰ ਗ੍ਰਿਫ਼ਤਾਰ ਕਰਕੇ ਮਾਈਨਿੰਗ ਐਕਟ ਦੀ ਧਾਰਾ 21 (1) ਅਧੀਨ ਥਾਣਾ ਹਰਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।