FZR : ਅਕਾਲੀ ਭਾਜਪਾ ਆਗੂਆਂ ਸਮੇਤ 80-90 ਵਿਅਕਤੀਆਂ ਖਿਲਾਫ ਕੇਸ ਦਰਜ

Thursday, Dec 07, 2017 - 03:48 PM (IST)

FZR : ਅਕਾਲੀ ਭਾਜਪਾ ਆਗੂਆਂ ਸਮੇਤ 80-90 ਵਿਅਕਤੀਆਂ ਖਿਲਾਫ ਕੇਸ ਦਰਜ

ਮੱਲਾਂਵਾਲਾ (ਜਸਪਾਲ ਸੰਧੂ)-ਕੱਲ ਮੱਲਾਂਵਾਲਾ ਦੀਆਂ ਨਾਮਜ਼ਦਗੀਆਂ ਦੇ ਆਖਰੀ ਦਿਨ ਨਾਮਜ਼ਦਗੀਆਂ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵਿੱਚਕਾਰ ਹੋਏ ਝਗੜੇ ਕਾਰਨ ਪੁਲਸ ਥਾਣਾ ਮੱਲਾਂਵਾਲਾ 'ਚ ਕਾਂਗਰਸੀ ਆਗੂ ਸਤਪਾਲ ਚਾਵਲਾ ਦੇ ਬਿਆਨਾਂ ਤੇ ਸਾਬਕਾ ਵਿਧਾਇਕ, ਜ਼ਿਲਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਰਜ ਕਰਵਾਏ ਆਪਣੇ ਬਿਆਨ 'ਚ ਕਾਂਗਰਸੀ ਆਗੂ ਸਤਪਾਲ ਚਾਵਲਾ ਪੁੱਤਰ ਰਜਿੰਦਰ ਕੁਮਾਰ ਨੇ ਕਿਹਾ ਕਿ ਬੀਤੇ ਕੱਲ ਉਹ ਆਪਣੇ ਮਾਤਾ ਰੂਪ ਰਾਣੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਗਿਆ ਸੀ ਅਤੇ ਜ਼ੀਰਾ ਰੋਡ ਤੇ ਰਸਤੇ 'ਚ ਕਾਂਗਰਸੀ ਆਗੂ ਅਜੇ ਸੇਠੀ ਨੇ ਆਪਣੇ ਪੈਟਰੋਲ ਪੰਪ ਤੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ ਸੀ। ਸਤਪਾਲ ਚਾਵਲਾ ਨੇ ਅੱਗੇ ਕਿਹਾ ਕਿ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਅਤੇ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਫੋਰਚੂਨਰ ਗੱਡੀ 'ਚ ਸਵਾਰ ਹੋ ਕੇ ਅਤੇ ਉਨ੍ਹਾਂ ਦੇ ਪਿਛੇ ਬਲਵਿੰਦਰ ਸਿੰਘ ਅਤੇ ਵੱਡੀ ਗਿਣਤੀ 'ਚ ਲੋਕ ਆ ਰਹੇ ਸਨ ਅਤੇ ਆਉਂਦਿਆਂ ਹੀ ਅਵਤਾਰ ਸਿੰਘ ਜ਼ੀਰਾ ਆਦਿ ਦੇ ਕਹਿਣ ਬਲਵਿੰਦਰ ਸਿੰਘ ਅਤੇ ਹੋਰਾਂ ਨੇ ਪੁਰਾਣੀ ਰੰਜਿਸ਼ ਕੱਢਦੇ ਹੋਏ ਸਾਨੂੰ ਮਾਰਨ ਦੀ ਨੀਯਤ ਨਾਲ ਇੱਟਾਂ ਰੋੜੇ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਫਾਇਰ ਮੇਰੇ ਅਤੇ ਮੇਰੇ ਸਾਥੀ ਅੰਗਰੇਜ਼ ਸਿੰਘ ਦੇ ਕੰਨਾਂ ਕੋਲੋਂ ਲੰਘੇ ਅਤੇ ਅਸੀਂ ਲੰਮੇ ਪੈ ਕੇ ਜਾਨ ਬਚਾਈ। ਸਤਪਾਲ ਚਾਵਲਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਕਤ ਲੋਕਾਂ ਵੱਲੋਂ ਚਲਾਈਆਂ ਗੋਲੀਆਂ ਪੈਟਰੋਲ ਪੰਪ ਦੇ ਸਾਈਡ 'ਚ ਲੱਗੀਆਂ। ਸਤਪਾਲ ਚਾਵਲਾ ਦੇ ਬਿਆਨ ਤੇ ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ, ਅਵਤਾਰ ਸਿੰਘ ਜ਼ੀਰਾ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ, ਵਰਦੇਵ ਸਿੰਘ ਨੋਨੀ ਮਾਨ ਸੀਨੀਅਰ ਅਕਾਲੀ ਆਗੂ, ਬਲਵਿੰਦਰ ਸਿੰਘ ਭੁੱਲਰ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ, ਜੁਗਰਾਜ ਸਿੰਘ ਕਟੋਰਾ ਸਾਬਕਾ ਚੈਅਰਮੈਨ ਮਾਰਕਿਟ ਕਮੇਟੀ ਫਿਰੋਜ਼ਪੁਰ, ਗੁਰਲਾਲ ਸਿੰਘ ਸਾਬਕਾ ਵਾਈਸ ਚੈਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ, ਜਸਵਿੰਦਰ ਸਿੰਘ, ਮਨਮੋਹਨ ਸਿੰਘ, ਜਗਮੋਹਨ ਸਿੰਘ, ਜੋਗਾ ਸਿੰਘ, ਅਨੂਪ ਸਿੰਘ, ਕੁਲਦੀਪ ਸਿੰਘ ਅਤੇ ਗੰਨਮੈਨ ਧੀਰਜ ਸਿੰਘ ਸਮੇਤ 80-90 ਅਣਪਛਾਤੇ ਵਿਅਕਤੀਆਂ ਤੇ ਮੁਕੱਦਮਾ ਨੰਬਰ 114 ਅਧੀਨ ਧਾਰਾ 307, 506, 120-ਬੀ, 148,149, 25,27 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਹੈ।
ਅਕਾਲੀ ਭਾਜਪਾ ਵੱਲੋਂ ਧਰਨਾ ਜਾਰੀ
ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਧੱਕੇ ਦੇ ਵਿਰੁੱਧ ਜ਼ਿਲਾ ਹੈਡ ਕੁਆਟਰ ਤੇ ਧਰਨਾ ਦਿੱਤਾ ਜਾ ਰਿਹਾ ਹੈ।


Related News