ਵਾਹਨ ਚੋਰੀ ਦੀ ਘਟਨਾਵਾਂ ਨੂੰ ਲੈ ਕੇ ਮੁਕੱਦਮਾ ਦਰਜ

Thursday, Nov 16, 2017 - 10:52 AM (IST)

ਵਾਹਨ ਚੋਰੀ ਦੀ ਘਟਨਾਵਾਂ ਨੂੰ ਲੈ ਕੇ ਮੁਕੱਦਮਾ ਦਰਜ

ਜਲਾਲਾਬਾਦ (ਗੁਲਸ਼ਨ) - ਥਾਣਾ ਸਿਟੀ ਪੁਲਸ ਨੇ ਸ਼ਹਿਰ 'ਚ ਦੋ ਵੱਖ ਵੱਖ ਥਾਵਾਂ ਤੋਂ ਦੋ ਪਹੀਆ ਵਾਹਨ ਚੋਰੀ ਕਰਨ ਦੇ ਮਾਮਲੇ 'ਚ ਅਣਪਛਾਤੇ ਚੋਰਾਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਿਟੀ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਬਲਵੀਰ ਕੁਮਾਰ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਰੋਡ ਨਿਵਾਸੀ ਆਪਣੇ ਭਰਾ ਨੂੰ ਮਿਲਣ ਲਈ ਆਇਆ ਸੀ ਅਤੇ ਗਲੀ 'ਚ ਐਕਟਿਵਾ ਖੜੀ ਕਰਕੇ ਘਰ ਦੇ ਅੰਦਰ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਪਰਤਿਆ ਤਾ ਵੇਖਿਆ ਕਿ ਗਲੀ 'ਚ ਖੜੀ ਐਕਟਿਵਾ ਚੋਰੀ ਹੋ ਚੁੱਕੀ ਸੀ। 
ਉੱਧਰ ਚੋਰੀ ਦੀ ਦੂਜੀ ਘਟਨਾ 'ਚ ਪੁਲਸ ਨੂੰ ਦਿੱਤੇ ਬਿਆਨਾਂ 'ਚ ਬਜਾਜ ਸਟ੍ਰੀਟ ਨਿਵਾਸੀ ਐਡਵੋਕੇਟ ਰਾਜੀਵ ਬਜ਼ਾਜ ਨੇ ਦੱਸਿਆ ਕਿ ਬੀਤੀ 13 ਨਵੰਬਰ ਦੀ ਸ਼ਾਮ ਕਰੀਬ 7.30 ਵਜੇ ਅਣਪਛਾਤੇ ਚੋਰ ਉਸਦੇ ਘਰ ਦੇ ਬਾਹਰ ਖੜੀ ਐਕਟਿਵਾ ਚੋਰੀ ਕਰਕੇ ਲੈ ਗਏ। ਮੁਕੱਦਮੇ ਦੇ ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਭਜਨ ਲਾਲ ਨੇ ਦੱਸਿਆ ਕਿ ਚੋਰੀ ਹੋਏ ਦੋਨਾਂ ਵਾਹਨਾਂ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਬਣਦੀ ਹੈ। ਭਜਨ ਲਾਲ ਨੇ ਦੱਸਿਆ ਕਿ ਚੋਰੀ ਹੋਏ ਵਾਹਨਾਂ ਦੇ ਮਾਲਕਾਂ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
 


Related News