ਹਾਈਕੋਰਟ ਪਹੁੰਚਿਆ ''ਸਤਲੁਜ'' ਦਾ ਮਾਮਲਾ ! ਫ਼ਿਲਮ ਨੂੰ OTT ਤੋਂ ਹਟਾਉਣ ਖ਼ਿਲਾਫ਼ ਪਟੀਸ਼ਨ ਦਾਇਰ

Thursday, Jul 09, 2026 - 01:17 PM (IST)

ਹਾਈਕੋਰਟ ਪਹੁੰਚਿਆ ''ਸਤਲੁਜ'' ਦਾ ਮਾਮਲਾ ! ਫ਼ਿਲਮ ਨੂੰ OTT ਤੋਂ ਹਟਾਉਣ ਖ਼ਿਲਾਫ਼ ਪਟੀਸ਼ਨ ਦਾਇਰ

ਐਂਟਰਟੇਨਮੈਂਟ ਡੈਸਕ : ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' ਨੂੰ ਰਿਲੀਜ਼ ਹੋਣ ਤੋਂ 2 ਦਿਨ ਬਾਅਦ ਹੀ OTT ਪਲੇਟਫਾਰਮ ਹਟਾਉਣ ਮਗਰੋਂ ਸ਼ੁਰੂ ਹੋਇਆ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੋਹਾਲੀ ਦੇ ਸਵਰਨ ਸਿੰਘ ਨੇ ਫਿਲਮ ਨੂੰ ਹਟਾਉਣ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਨਾਲ ਇਸ ਫੈਸਲੇ ਖਿਲਾਫ ਹੁਣ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਹੈ। 

ਇਹ ਵੀ ਪੜ੍ਹੋ: 'ਸਤਲੁਜ' ਨੇ ਖੁਲ੍ਹਵਾ'ਤੇ ਪੁਰਾਣੇ 'ਕੇਸ' ! ਖਾਲੜਾ ਕਤਲਕਾਂਡ ਦੇ ਦੋਸ਼ੀ ਸਾਬਕਾ DSP ਨੂੰ ਲੱਭਣ ਦੇ ਹੁਕਮ

ਸਵਰਨ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 19 ਦਾ ਵਿਸ਼ੇਸ਼ ਤੌਰ 'ਤੇ ਹਵਾਲਾ ਦਿੱਤਾ ਹੈ। ਉਨ੍ਹਾਂ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਸੰਵਿਧਾਨ ਦੀ ਇਸ ਧਾਰਾ ਤਹਿਤ ਹਰ ਕਿਸੇ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ। ਇਸ ਲਈ ਇਸ ਫਿਲਮ ਨੂੰ ਓਟੀਟੀ ਪਲੇਟਫਾਰਮ ਹਟਾਉਣਾ ਇਸ ਸੰਵਿਧਾਨਕ ਅਧਿਕਾਰ ਦੀ ਸਿੱਧੀ ਉਲੰਘਣਾ ਹੈ।

ਇਹ ਵੀ ਪੜ੍ਹੋ: 'ਦੁਨੀਆ ਖ਼ਾਮੋਸ਼ ਹੋ ਗਈ..!' ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਂ ਦਾ ਹੋਇਆ ਦਿਹਾਂਤ

ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਹਾਈਕੋਰਟ ਵਿੱਚ ਇਸ ਪਟੀਸ਼ਨ 'ਤੇ ਸੁਣਵਾਈ ਅਗਲੇ 1 ਤੋਂ 2 ਦਿਨਾਂ ਦੇ ਅੰਦਰ-ਅੰਦਰ ਹੋ ਸਕਦੀ ਹੈ। ਇਹ ਦੇਖਣਾ ਅਹਿਮ ਹੋਵੇਗਾ ਕਿ ਅਦਾਲਤ ਇਸ ਮਾਮਲੇ ਵਿੱਚ ਕੀ ਫੈਸਲਾ ਸੁਣਾਉਂਦੀ ਹੈ ਅਤੇ ਕੀ ਫਿਲਮ ਨੂੰ ਮੁੜ ਓਟੀਟੀ 'ਤੇ ਦਿਖਾਉਣ ਦੀ ਇਜਾਜ਼ਤ ਮਿਲਦੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਦੂਜਾ ਵਿਆਹ ! ਜਾਣੋ ਹੁਣ ਕਿਸ ਨੂੰ ਚੁਣਿਆ ਜੀਵਨਸਾਥੀ

ਦੱਸ ਦੇਈਏ ਕਿ ਇਹ ਫਿਲਮ ਮਨੁੱਖੀ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲੀਜਤ ਦੋਸਾਂਝ ਨੇ ਖਾਲੜਾ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਨੂੰ ਪਹਿਲਾਂ ਪੰਜਾਬ 95 ਨਾਂ ਨਾਲ ਥਿਏਟਰਾਂ ਵਿੱਚ ਰਿਲੀਜ਼ ਕੀਤਾ ਜਾਣਾ ਸੀ ਪਰ ਸੈਂਸਰ ਬੋਰਡ ਨੇ ਇਸ ਵਿੱਚ ਕਈ ਕੱਟ ਲਾਉਣ ਲਈ ਕਿਹਾ ਸੀ, ਜਿਸ ਕਾਰਨ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ। ਹੁਣ ਜਦੋਂ ਕੁੱਝ ਦਿਨ ਪਹਿਲਾਂ ਇਸ ਫਿਲਮ ਨੂੰ 'ਸਤਲੁਜ' ਨਾਂ ਨਾਲ ਓਟੀਟੀ ਪਲੇਟਫਾਰਮ 'ਤੇ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਕੀਤਾ ਗਿਆ ਤਾਂ ਰਿਲੀਜ਼ ਦੇ 2 ਦਿਨਾਂ ਬਾਅਦ ਇਸ ਨੂੰ ਪਲੇਟਫਾਰਮ ਤੋਂ ਡਿਲੀਟ ਕਰਵਾ ਦਿੱਤਾ ਗਿਆ, ਜਿਸ ਕਾਰਨ ਹੁਣ ਪ੍ਰਸ਼ੰਸਕਾਂ ਅਤੇ ਕਈ ਸਮਾਜ ਸੇਵੀਆਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: 36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ ਗਈ ਧੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News