ਮਾਮਲਾ ਮੌੜ ਬੰਬ ਬਲਾਸਟ ਦਾ, ਮੌੜ ਥਾਣੇ ਦੇ ਤੱਤਕਾਲੀ SHO ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

Sunday, May 22, 2022 - 09:16 PM (IST)

ਮਾਮਲਾ ਮੌੜ ਬੰਬ ਬਲਾਸਟ ਦਾ, ਮੌੜ ਥਾਣੇ ਦੇ ਤੱਤਕਾਲੀ SHO ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

ਤਲਵੰਡੀ ਸਾਬੋ (ਮੁਨੀਸ਼)-ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ’ਚ ਤੱਤਕਾਲੀ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ਨੇੜੇ ਹੋਏ ਜ਼ਬਰਦਸਤ ਬੰਬ ਧਮਾਕੇ ਦੇ ਮਾਮਲੇ ’ਚ ਤਲਵੰਡੀ ਸਾਬੋ ਅਦਾਲਤ ਨੇ ਉਸ ਵੇਲੇ ਦੇ ਮੁੱਖ ਥਾਣਾ ਅਫ਼ਸਰ ਮੌੜ ਸ਼ਿਵ ਚੰਦ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਮਾਮਲਾ ਇਸ ਬੰਬ ਕਾਂਡ ’ਚ ਤੱਤਕਾਲੀ ਐੱਸ. ਐੱਚ. ਓ. ਦੀ ਅਦਾਲਤ ’ਚ ਗਵਾਹੀ ਦਰਜ ਕਰਵਾਉਣ ਨਾਲ ਜੁੜਿਆ ਹੋਇਆ ਹੈ। ਸ਼ਿਵ ਚੰਦ ਦੀ ਹੁਣ ਡੀ. ਐੱਸ. ਪੀ. ਵਜੋਂ ਤਰੱਕੀ ਵੀ ਹੋ ਚੁੱਕੀ ਹੈ ਪਰ ਜਦੋਂ ਉਨ੍ਹਾਂ ਚਾਰ ਵਾਰ ਅਦਾਲਤੀ ਹੁਕਮਾਂ ਨੂੰ ਟਿੱਚ ਜਾਣਿਆ ਤਾਂ ਅਦਾਲਤ ਨੂੰ ਇਹ ਸਖ਼ਤ ਫ਼ੈਸਲਾ ਲੈਣਾ ਪਿਆ ਹੈ।

ਇਹ ਵੀ ਪੜ੍ਹੋ : ‘ਫ਼ਤਿਹਵੀਰ’ ਵਾਂਗ ਜ਼ਿੰਦਗੀ ਦੀ ਜੰਗ ਹਾਰ ਗਿਆ 6 ਸਾਲਾ ‘ਰਿਤਿਕ’, ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਚ ਸਕੀ ਜਾਨ

ਪਤਾ ਲੱਗਾ ਹੈ ਕਿ ਜਾਂਚ ਅਧਿਕਾਰੀ ਸ਼ਿਵ ਚੰਦ ਨੂੰ 21 ਦਸੰਬਰ ਨੂੰ ਪੇਸ਼ ਹੋਣ ਲਈ ਆਖਿਆ ਗਿਆ ਸੀ। ਉਸ ਤੋਂ ਬਾਅਦ ਅਦਾਲਤ ਨੇ ਇਸ ਸਾਲ ਪਹਿਲਾਂ 14 ਫਰਵਰੀ ਫਿਰ 26 ਅਪ੍ਰੈਲ ਅਤੇ ਚੌਥੀ ਵਾਰ 13 ਮਈ ਨੂੰ ਗਵਾਹੀ ਦੇਣ ਲਈ ਤਲਬ ਕੀਤਾ ਸੀ ਪਰ ਸ਼ਿਵ ਚੰਦ ਅਦਾਲਤ ’ਚ ਪੇਸ਼ ਨਹੀਂ ਹੋਏ ਅਤੇ ਹੁਕਮਾਂ ਨੂੰ ਅਣਗੌਲਿਆਂ ਕਰ ਦਿੱਤਾ। ਮੌੜ ਬੰਬ ਕਾਂਡ ਦੇ ਜਾਂਚ ਅਧਿਕਾਰੀ ਅਤੇ ਮੌਜੂਦਾ ਡੀ. ਐੱਸ. ਪੀ. ਸ਼ਿਵ ਚੰਦ ਦੇ ਵਤੀਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਦਾਲਤ ਨੇ ਹੁਣ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਰੱਖੀ ਗਈ ਹੈ। ਦੱਸਣਯੋਗ ਹੈ ਕਿ ਮੌੜ ਬੰਬ ਬਲਾਸਟ ’ਚ ਪੰਜ ਬੱਚਿਆਂ ਸਣੇ 7 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : CM ਮਾਨ ਨੇ ਰਿਤਿਕ ਦੀ ਮੌਤ ’ਤੇ ਪ੍ਰਗਟਾਇਆ ਦੁੱਖ, ਪਰਿਵਾਰ ਨੂੰ 2 ਲੱਖ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ


author

Manoj

Content Editor

Related News