ਨੌਜਵਾਨ ਦੀਆਂ ਉਂਗਲਾਂ ਕੱਟਣ ਦਾ ਮਾਮਲਾ, 2 ਹੋਰ ਮੁਲਜ਼ਮ ਗ੍ਰਿਫ਼ਤਾਰ, ਪੁਲਸ ਨੇ ਦਾਤਰ ਕੀਤਾ ਬਰਾਮਦ

Friday, Mar 03, 2023 - 06:48 PM (IST)

ਨੌਜਵਾਨ ਦੀਆਂ ਉਂਗਲਾਂ ਕੱਟਣ ਦਾ ਮਾਮਲਾ, 2 ਹੋਰ ਮੁਲਜ਼ਮ ਗ੍ਰਿਫ਼ਤਾਰ, ਪੁਲਸ ਨੇ ਦਾਤਰ ਕੀਤਾ ਬਰਾਮਦ

ਮੋਹਾਲੀ (ਪਰਦੀਪ) : ਬੜਮਾਜਰਾ ਦੇ ਸ਼ਮਸ਼ਾਨਘਾਟ ਕੋਲ ਹਰਦੀਪ ਦੇ ਹੱਥ ਦੀਆਂ ਉਂਗਲਾਂ ਕੱਟਣ ਦੇ ਮਾਮਲੇ ’ਚ ਪੁਲਸ ਨੇ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਖਰੜ ਨਿਵਾਸੀ ਯਾਦਵਿੰਦਰ ਸਿੰਘ ਉਰਫ ਘੋੜਾ ਉਰਫ ਵਿੱਕੀ ਅਤੇ ਪਟਿਆਲਾ ਦੇ ਰਹਿਣ ਵਾਲੇ ਪੁਨੀਤ ਸਿੰਘ ਉਰਫ ਗੋਲਾ ਉਰਫ ਹੈਰੀ ਵਜੋਂ ਹੋਈ ਹੈ। ਪੁਲਸ ਇਸ ਕੇਸ ਵਿਚ 2 ਮੁਲਜ਼ਮਾਂ ਗੌਰਵ ਸ਼ਰਮਾ ਉਰਫ ਗੌਰੀ ਅਤੇ ਤਰੁਣ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਪੁਲਸ ਨੇ ਗ੍ਰਿਫਤਾਰ ਕੀਤੇ ਚਾਰੇ ਮੁਲਜ਼ਮਾਂ ਤੋਂ ਹੁਣ ਤਕ 9 ਐੱਮ. ਐੱਮ. ਦਾ 1 ਪਿਸਤੌਲ , ਇਕ ਜ਼ਿੰਦਾ ਕਾਰਤੂਸ, 32 ਬੋਰ ਦੇ 3 ਪਿਸਤੌਲ, 12 ਜ਼ਿੰਦਾ ਕਾਰਤੂਸ, ਤੇਜ਼ਧਾਰ ਦਾਤਰ, ਸਵਿਫਟ ਤੇ ਵਰਨਾ ਕਾਰ ਬਰਾਮਦ ਕੀਤੀ ਹੈ। ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਕਈ ਗੰਭੀਰ ਵਾਰਦਾਤਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਪੁਲਸ ਹੁਣ ਤਕ ਚਾਰੇ ਮੁਲਜ਼ਮਾਂ ਕੋਲੋਂ 4 ਨਾਜਾਇਜ਼ ਪਿਸਤੌਲ, 13 ਕਾਰਤੂਸ, 2 ਕਾਰਾਂ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤਿਆ ਗਿਆ ਤੇਜ਼ਧਾਰ ਦਾਤਰ ਬਰਾਮਦ ਕਰ ਚੁੱਕੀ ਹੈ।

ਇਹ ਵੀ ਪੜ੍ਹੋ : ਕੈਨੇਡਾ ਭੇਜਣ ਦੇ ਨਾਂ ’ਤੇ ਮਾਰੀ ਢਾਈ ਲੱਖ ਰੁਪਏ ਦੀ ਠੱਗੀ, ਫਰਜ਼ੀ ਏਜੰਟ ਵਿਰੁੱਧ ਮਾਮਲਾ ਦਰਜ    

ਦਾਤਰ ਨਾਲ ਕੱਟੀਆਂ ਸਨ ਹਰਦੀਪ ਦੀਆਂ ਉਂਗਲਾਂ
ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲਸ ਟੀਮ ਨੇ ਮੁਲਜ਼ਮ ਯਾਦਵਿੰਦਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਤੇਜ਼ਧਾਰ ਦਾਤਰ ਅਤੇ 1 ਨਾਜਾਇਜ਼ ਪਿਸਤੌਲ ਬਰਾਮਦ ਕੀਤਾ ਹੈ। ਦੱਸਿਆ ਕਿ ਯਾਦਵਿੰਦਰ ਨੇ ਹੀ ਇਸ ਤੇਜ਼ਧਾਰ ਦਾਤਰ ਨਾਲ ਹਰਦੀਪ ਦੀਆਂ ਉਂਗਲਾਂ ਕੱਟੀਆਂ ਸਨ।

ਮਦਨਪੁਰਾ ਹੋਟਲ ਦੇ ਬਾਹਰ ਮੁਲਜ਼ਮ ਤਰੁਣ ਨੇ ਕੀਤੀ ਸੀ ਫਾਇਰਿੰਗ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤਰੁਣ ਤੋਂ ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਉਸਨੇ ਹੀ ਮਦਨਪੁਰਾ ਸਥਿਤ ਇਕ ਹੋਟਲ ਦੇ ਬਾਹਰ ਫਾਇਰਿੰਗ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਫੇਸ-1 ਥਾਣਾ ਪੁਲਸ ਨੇ ਕੇਸ ਦਰਜ ਕੀਤਾ ਸੀ ਅਤੇ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਕੇਸ ਵਿਚ ਪੁਲਸ ਨੂੰ ਮੁਲਜ਼ਮ ਤਰੁਣ ਦੀ ਭਾਲ ਹੈ। ਫੇਸ-1 ਥਾਣਾ ਪੁਲਸ ਛੇਤੀ ਹੀ ਮੁਲਜ਼ਮ ਤਰੁਣ ਦੀ ਉਸ ਕੇਸ ਵਿਚ ਗ੍ਰਿਫਤਾਰੀ ਪਾ ਸਕਦੀ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਲਿਥੀਅਮ ਦੇ ਭੰਡਾਰ ਵਿਕਾਸ ਦੀ ਉਮੀਦ, ਲੋਕਾਂ ਨੂੰ ਵਾਤਾਵਰਣ ਖ਼ਤਰੇ ਦੀ ਵੀ ਚਿੰਤਾ    

ਇਸ ਸਾਲ ਪਟਿਆਲਾ ’ਚ ਫਾਇਰਿੰਗ ਦੀ ਵਾਰਦਾਤ ਨੂੰ ਦਿੱਤਾ ਹੈ ਮੁਲਜ਼ਮਾਂ ਨੇ ਅੰਜ਼ਾਮ
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਰੇ ਮੁਲਜ਼ਮ ਭੂਪੀ ਰਾਣਾ ਗਿਰੋਹ ਲਈ ਕੰਮ ਕਰਦੇ ਹਨ। ਹਾਲ ਹੀ ਵਿਚ ਸਾਰਿਆਂ ਨੇ ਪਟਿਆਲਾ ਦੇ ਪਿੰਡ ਝੀਲ ਵਿਚ ਵੀ ਫਾਇਰਿੰਗ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਪੁਲਸ ਇਸ ਗੱਲ ਦੀ ਜਾਂਚ ਵਿਚ ਜੁਟੀ ਹੈ ਕਿ ਮੁਲਜ਼ਮ ਨਾਜਾਇਜ਼ ਹਥਿਆਰ ਕਿੱਥੋਂ ਅਤੇ ਕਿਸ ਤੋਂ ਲੈ ਕੇ ਆਉਂਦੇ ਹਨ। ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਹੋਰ ਸਾਥੀਆਂ ਸਬੰਧੀ ਵੀ ਪੁੱਛਗਿਛ ਕਰੇਗੀ।

ਅੰਬਾਲਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤਾ ਹੈ ਕਤਲ ਦੀ ਕੋਸ਼ਿਸ਼ ਦਾ ਕੇਸ
ਕੇਸ ਵਿਚ ਮੁਲਜ਼ਮ ਗੌਰੀ ਅਤੇ ਤਰੁਣ ਨੂੰ ਗ੍ਰਿਫਤਾਰ ਕਰਦੇ ਸਮੇਂ ਦੋਵਾਂ ਮੁਲਜ਼ਮਾਂ ਨੇ ਪੁਲਸ ਪਾਰਟੀ ’ਤੇ ਫਾਇਰਿੰਗ ਕੀਤੀ ਸੀ। ਪੁਲਸ ਅਤੇ ਮੁਲਜ਼ਮਾਂ ਵਿਚਕਾਰ ਹੋਈ ਫਾਇਰਿੰਗ ਦੌਰਾਨ ਹੀ ਮੁਲਜ਼ਮ ਗੌਰੀ ਦੇ ਪੈਰ ਵਿਚ ਗੋਲੀ ਲੱਗੀ ਸੀ। ਇਸ ਪੂਰੀ ਵਾਰਦਾਤ ਕਾਰਨ ਅੰਬਾਲਾ ਪੁਲਸ ਨੇ ਗੌਰੀ ਅਤੇ ਤਰੁਣ ਖਿਲਾਫ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਬੰਦ ਹੋਵੇਗੀ ਇਹ ਫਲਾਈਟ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News